HOME ਇੰਗਲੈਂਡ ਦੀ ਧਰਤੀ ਤੇ ਯੂ ਕੇ, ਯੂਰਪ ਅਤੇ ਅਬਰੋਡ ਵਿਖੇ ਕ੍ਰਾਂਤੀਕਾਰੀ ਗੁਰੂ...

ਇੰਗਲੈਂਡ ਦੀ ਧਰਤੀ ਤੇ ਯੂ ਕੇ, ਯੂਰਪ ਅਤੇ ਅਬਰੋਡ ਵਿਖੇ ਕ੍ਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਗਿਆ

4

ਬੰਗਾ    (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ )  ਸ਼੍ਰੀ ਗੁਰੂ ਰਵਿਦਾਸ ਸਭਾ ਯੂਕੇ, ਯੂਰਪ ਅਤੇ ਅਬਰੋਡ ਵੱਲੋਂ ਸ੍ਰੀ ਗੁਰੂ ਰਵਿਦਾਸ ਟੈਂਪਲ ਲੈਸਟਰ, ਵਿਖੇ ਕ੍ਰਾਂਤੀਕਾਰੀ ਮਹਾਨ ਰਹਿਬਰ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਸਮੁੱਚੇ ਇੰਗਲੈਂਡ ਦੀ ਸੰਗਤ ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵੱਡੇ ਭਾਜੀ ਉੱਗੇ ਚਿੰਤਕ ਨਿਰਮਲ ਸੋਧੀ ਜੀ ਅਤੇ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਦਾਸ ਨੂੰ ਗੁਰੂ ਮਹਾਰਾਜ ਜੀ ਦੀ ਸ਼ਾਨ ਵਿੱਚ ਕਲਾਮ ਪੇਸ਼ ਕਰਨ ਦਾ ਮੌਕਾ ਮਿਲਿਆ,,,, ਖਾਸ ਤੌਰ ਤੇ ਪ੍ਰਬੰਧਕ ਕਮੇਟੀ ਦੋਸਤਾਂ ਅਤੇ ਸੰਗਤਾਂ ਵੱਲੋਂ ਮਿਲੇ ਐਨੇ ਮਾਣ ਸਨਮਾਨ ਨਾਲ ਦਿਲ ਸ਼ਰਸ਼ਾਰ ਹੋ ਗਿਆ,,, ਪ੍ਰੋਗਰਾਮ ਵਿੱਚ ਸੰਗਤਾਂ ਦੇ ਇਕੱਠ ਨੇ ਵੱਡੀ ਮਿਸਾਲ ਕਾਇਮ ਕੀਤੀ,,, ਮੈਨੂੰ ਪਹਿਲੀ ਵਾਰ ਲਿਸਟ ਸ਼ਹਿਰ ਜਾਣ ਦਾ ਮੌਕਾ ਮਿਲਿਆ,, ਬੇਹੱਦ ਖੂਬਸੂਰਤ ਗੁਰੂ ਘਰ ਨੂੰ ਦੇਖ ਕੇ ਵੀ ਮਨ ਬਹੁਤ ਪ੍ਰਸੰਨ ਹੋਇਆ,,, ਐਨਾ ਮਾਣ ਸਨਮਾਨ ਦੇਣ ਲਈ ਤਮਾਮ ਉਮਰ ਕਰਜਦਾਰ ਰਹਾਂਗਾ ਪਿਆਰੇ ਦੋਸਤੋ,, ਪ੍ਰੋਗਰਾਮ ਦੀ ਵੀਡੀਓ ਦਾ ਯੂਟੀਊਬ ਲਿੰਕ ਜਲਦੀ ਸਾਂਝਾ ਕਰਾਂਗਾ। ਪ੍ਰੋਗਰਾਮ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਵਿੱਚ ਮੇਰੇ ਨਾਲ ਖਬਿਓ ਸਜੇ ਵਲ ਨੂੰ: ਰਜਿੰਦਰ ਗੰਗੜ ਲੈਸਟਰ ( ਰਜਿੰਦਰ ਭਾਜੀ ਦਾ ਦਿਲੋਂ ਉਚੇਚਾ ਧੰਨਵਾਦ ਕਰਦਾ ਹਾਂ) , ਲਛਮਣ ਸਿੰਘ ਸ਼ੀਂਹਮਾਰ, ਸਾਬਕਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਭਵਨ ਬਰਮਿੰਘਮ, ਧਰਮਿੰਦਰ ਮਸਾਣੀ, ਜਸਵੀਰ ਰਾਮ ਕੁਮਾਰ ਅਹੀਰ, ਜਨਰਲ ਸਕੱਤਰ ਸ੍ਰੀ ਗੁਰੂ ਰਵਿਦਾਸ ਟੈਂਪਲ ਲੈਸਟਰ ਤੇ ਜਨਰਲ ਸਕੱਤਰ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ, ਯੂਰਪ ਤੇ ਅਬਰੋਡ, ਲਾਲ ਚੰਦ ਕੈਸ਼ੀਅਰ ਸ੍ਰੀ ਗੁਰੂ ਰਵਿਦਾਸ ਟੈਂਪਲ ਲੈਸਟਰ , ਨਿਰਮਲ ਸੌੰਧੀ ਸਾਬਕਾ ਜਨਰਲ ਸਕੱਤਰ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਤੇ ਅਬਰੋਡ ਅਤੇ ਸਾਬਕਾ ਕਲਚਰਲ/ ਸਟੇਜ ਸਕੱਤਰ ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ, ਨਛੱਤਰ ਸਿੰਘ ਰਾਹੀ, ਅਡਵਾਈਜ਼ਰ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਤੇ ਅਬਰੋਡ ( ਯੂ ਕੇ ਦੀ ਖੇਡ ਖੇਤਰ ਦੀ ਮਹਾਨ ਸ਼ਖਸੀਅਤ), ਤਰਸੇਮ ਲਾਲ ਬਾਲੂ ਜੀ, ਸਾਬਕਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਤੇ ਅਬਰੋਡ ਅਤੇ ਸਾਬਕਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਭਵਨ, ਬਰਮਿੰਘਮ।
ਇਸ ਦੀ ਜਾਣਕਾਰੀ ਨਿਰਮਲ ਸੋਧੀ ਨੇ ਦਿੱਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਤ ਰਾਮਾਨੰਦ ਜੀ ਦੀ ਯਾਦ ‘ਚ ਪਿੰਡ ਮੋਖੇ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ
Next articleਡਾ. ਅੰਬੇਡਕਰ ਫਾਊਂਡੇਸ਼ਨ ਅਤੇ ਸਰਕਾਰ ਵੱਲੋਂ ਚਲਾਈਆਂ ਸਿਹਤ ਸਕੀਮਾਂ ਦਾ ਲਾਭ ਲੋਕ ਪ੍ਰਾਪਤ ਕਰਨ : ਸ੍ਰੀ ਮਨਜੀਤ ਬਾਲੀ