ਬਲਬੀਰ ਸਿੰਘ ਬੱਬੀ -ਸਾਡੇ ਦੇਸ਼ ਦੇ ਵਿੱਚ ਪਤਾ ਨਹੀਂ ਕਿਹੋ ਜਿਹੇ ਕਾਨੂੰਨ ਬਣੇ ਹੋਏ ਹਨ ਤੇ ਇਹ ਇੱਕ ਹੀ ਦੇਸ਼ ਵਿੱਚ ਅਲੱਗ ਅਲੱਗ ਤਰੀਕਿਆਂ ਨਾਲ ਲਾਗੂ ਹਨ। ਦੇਸ਼ ਦੇ ਕਈ ਰਾਜਾਂ ਵਿੱਚ ਤਾਂ ਡੋਡੇ ਪੋਸਤ ਦੀ ਖੇਤੀ ਕਰਨ ਦੀ ਸਰਕਾਰੀ ਤੌਰ ਉੱਤੇ ਇਜਾਜ਼ਤ ਹੈ ਤੇ ਦੂਜੇ ਪਾਸੇ ਜੇਕਰ ਕੋਈ ਡੋਡੇ ਆਦਿ ਬੀਜਦਾ ਹੈ ਤਾਂ ਉਸ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਹਾਲਾਂਕਿ ਪਿਛਲੇ ਸਮੇਂ ਤੋਂ ਅਨੇਕਾਂ ਜਥੇਬੰਦੀਆਂ ਨੇ ਪੰਜਾਬ ਵਿੱਚ ਡੋਡੇ ਅਫ਼ੀਮ ਦੀ ਖੇਤੀ ਕਰਨ ਦੀ ਮੰਗ ਵੀ ਕਈ ਵਾਰ ਉਠਾਈ ਹੈ। ਇਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਦੇ ਲੰਘੇ ਸੈਸ਼ਨ ਵਿੱਚ ਵੀ ਪੰਜਾਬ ਨਾਲ ਸੰਬੰਧਿਤ ਵਿਧਾਨ ਕਾਰਾਂ ਨੇ ਅਫੀਮ ਦੀ ਖੇਤੀ ਕਰਨ ਦਾ ਮੁੱਦਾ ਵੀ ਚੁੱਕਿਆ ਸੀ ਹੁਣ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਸਾਡੇ ਦੇਸ਼ ਦੇ ਕੁਝ ਰਾਜਾਂ ਵਿੱਚ ਇਹ ਖੇਤੀ ਕਰਨ ਦੀ ਇਜਾਜ਼ਤ ਹੈ ਤੇ ਪੰਜਾਬ ਵਿੱਚ ਇਸ ਉੱਤੇ ਪਾਬੰਦੀ।
ਹੁਣ ਗੱਲ ਕਰੀਏ ਬੀਤੇ ਦੋ ਦਿਨ ਤੋਂ ਪੰਜਾਬ ਚੰਡੀਗੜ੍ਹ ਵਿੱਚ ਲੋਕਾਂ ਵੱਲੋਂ ਬੀਜੇ ਗਏ ਡੋਡਿਆਂ ਦੀ ਫੜੋ ਫੜਾਈ ਦੀ,ਪਹਿਲੀ ਘਟਨਾ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਨਰਸਰੀ ਹੈ ਜਿਸ ਦਾ ਨਾਮ ਹੈ ਬਲਊਮਾਂਆਈਡ ਤੇ ਉਹ ਵੱਡੇ ਪੱਧਰ ਉੱਤੇ ਫੁੱਲ ਫਲਾਂ ਤੇ ਹੋਰ ਪੌਦਿਆਂ ਦਾ ਕਾਰੋਬਾਰ ਕਰਦੇ ਹਨ ਇਸ ਨਰਸਰੀ ਦੇ ਵਿੱਚ ਬਣੇ ਹੋਏ ਬੂਟੇ ਉਗਾਉਣ ਵਾਲੇ ਇੱਕ ਬੈਡ ਦੇ ਵਿੱਚੋਂ ਡੋਡਿਆਂ ਦੇ ਅਣਗਿਣਤ ਬੂਟੇ ਪੁਲਿਸ ਨੇ ਫੜੇ ਹਨ। ਇਸ ਨਰਸਰੀ ਦੇ ਮਾਲਕ ਤੇ ਹੋਰ ਕੰਮ ਕਰਨ ਵਾਲੇ ਕਰਿੰਦਿਆਂ ਉੱਤੇ ਪੁਲਿਸ ਨੇ ਐਨਡੀਪੀਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਇੱਕ ਹੋਰ ਅਜਿਹੀ ਹੀ ਘਟਨਾ ਪੰਜਾਬ ਦੇ ਫਾਜ਼ਿਲਕਾ ਜਿਲੇ ਦੇ ਜਲਾਲਾਬਾਦ ਥਾਣੇ ਅਧੀਨ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਢਾਣੀ ਦੇ ਵਿੱਚ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਡੋਡਿਆਂ ਦੇ ਬੂਟੇ ਬੀਜੇ ਹੋਏ ਸਨ। ਛੋਟੇ ਛੋਟੇ ਬੂਟਿਆਂ ਤੋਂ ਵੱਡੇ ਹੋਏ ਇਹ ਬੂਟੇ ਹੁਣ ਫੁੱਲ ਕੱਢਣ ਲੱਗ ਪਏ ਸਨ ਤੇ ਡੋਡੇ ਤਿਆਰ ਸਨ। ਪੁਲਿਸ ਨੇ ਕਾਰਵਾਈ ਕਰਦਿਆਂ ਖੇਤ ਵਿੱਚ ਜਾ ਕੇ ਖੇਤ ਦੀ ਮਾਲਕ ਨੂੰ ਵੀ ਫੜਿਆ ਤੇ ਡੋਡਿਆਂ ਦੇ ਬੂਟੇ ਵੀ ਪੁੱਟ ਲਿਆਂਦੇ। ਇਸ ਖੇਤ ਦੇ ਮਾਲਕ ਨੇ ਕਿਹਾ ਕਿ ਮੈਂ ਪਿਛਲੇ 20 ਸਾਲ ਤੋਂ ਡੋਡੇ ਖਾ ਰਿਹਾ ਹਾਂ ਅੱਜ ਕੱਲ ਡੋਡੇ ਮਿਲਦੇ ਨਹੀਂ,ਜੇ ਮਿਲਦੇ ਹਨ ਤਾਂ ਬਹੁਤ ਜਿਆਦਾ ਮਹਿੰਗੇ। ਇਸ ਕਰਕੇ ਮੈਂ ਆਪਣੇ ਖਾਣ ਦੇ ਲਈ ਡੋਡਿਆਂ ਦੇ ਬੂਟੇ ਲਾਏ ਸਨ ਜਿਸ ਨੂੰ ਪੁਲਿਸ ਨੇ ਫੜ ਲਿਆ ਤੇ ਮੇਰੇ ਉੱਤੇ ਕੇਸ ਪਾ ਦਿੱਤਾ ਇਹਨਾਂ ਦੋਨਾਂ ਹੀ ਖਬਰਾਂ ਵਿੱਚੋਂ ਬਹੁਤ ਕੁਝ ਸਾਹਮਣੇ ਆ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly