ਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ” ਵਿੱਚ ਦੋਗਾਣਾ ਗਾਇਕ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ ਆਪਣੇ ਖ਼ੂਬਸੂਰਤ ਨਵੇਂ ਪੰਜਾਬੀ ਗੀਤ ਨਾਲ ਪਾਉਣਗੇ ਧਮਾਲਾਂ: ਅਮਰੀਕ ਮਾਇਕਲ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ ” ਪ੍ਰਸਾਰਿਤ ਹੋ ਰਿਹਾ ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ 14 ਅਪ੍ਰੈਲ ਸ਼ਾਮ 8:30 ਤੋਂ 9:30ਵਜੇ ਤਕ। ਪ੍ਰੋਗਰਾਮ ਵਿੱਚ ਆਪਣਾ ਖ਼ੂਬਸੂਰਤ ਨਵਾਂ ਪੰਜਾਬੀ ਗੀਤ ” ਕੈਨੇਡਾ ਵਿੱਚ ” ਨਾਲ ਲਾਉਣਗੇ ਹਾਜ਼ਰੀ। ਇਸ ਗੀਤ ਦੇ ਗਾਇਕ ਖ਼ੁਦ ਅਮਰੀਕ ਮਾਇਕਲ ਤੇ ਮੈਡਮ ਮਮਤਾ ਮਹਿਰਾ ਹਨ। ਵਿਸਾਖੀ ਦੇ ਪ੍ਰੋਗਰਾਮ” ਨੱਚਣ ਨੂੰ ਦਿਲ ਕਰਦਾ” ਦੇ ਨਿਰਦੇਸ਼ਕ ਅਤੇ ਗੀਤ ਦੇ ਗਾਇਕ ਅਮਰੀਕ ਮਾਇਕਲ ਨੇ ਦਸਿਆ ਕਿ ਇਸ ਗੀਤ ਦੇ ਬੋਲ ਲਿਖੇ ਸੁੱਖੀ ਅਤੇ ਕੰਤਾਂ ਤਲਵੰਡੀ ਵਾਲਾ ਨੇ ਤੇ ਇਸਦਾ ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ। ਪੋਸਟਰ ਦਾ ਡਿਜ਼ਾਈਨ ਤਿਆਰ ਕੀਤਾ ਜੱਸੀ ਆਰਟਸ ਵਲੋਂ। ਇਸ ਗੀਤ ਦੀ ਵੀਡੀਓ ਲਈ ਕੈਮਰਾਮੈਨ ਤੇ ਐਡੀਟਰ ਰਜਤ ਰਾਜਾ। ਇਸਦੇ ਪ੍ਰੋਗਰਾਮ ਦੇ ਨਿਰਮਾਤਾ ਹਨ ਪੂਜਾ ਸੱਭਰਵਾਲ ਤੇ ਪੇਸ਼ ਕਰਤਾ ਅਨੁਰਾਗ ਪ੍ਰੋਡਕਸ਼ਨ।ਪਹੁੰਚੇ ਹੋਏ ਪੱਤਰਕਾਰਾਂ ਦਾ ਕੀਤਾ ਧੰਨਵਾਦ। ਗਾਇਕ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਸਿੱਖੀਏ ਕਿਤਾਬਾਂ ‘ਚੋਂ
Next articleਯਾਦਗਾਰੀ ਹੋ ਨਿਬੜਿਆ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ( ਕਪੁਰਥਲਾ-1) ਦਾ ਗ੍ਰੈਜੂਏਸ਼ਨ ਸੈਰੇਮਨੀ ਪ੍ਰੋਗਰਾਮ