ਆਓ ਸਿੱਖੀਏ ਕਿਤਾਬਾਂ ‘ਚੋਂ

ਰਾਜਿੰਦਰ ਰਾਣੀ   

(ਸਮਾਜ ਵੀਕਲੀ)

ਦੁਨੀਆਂ ਦੇ ਵਿਚ ਆਓ ਦੋਸਤੋ
ਆਪਾਂ ਮਹਿਕਾਂ ਖਿਲਾਰੀਏ।
ਪਿਆਰ ਦੀ ਭੱਠੀ ਦੇ ਵਿੱਚ,
ਆਓ ਆਪਾਂ ਨਫ਼ਰਤ ਜਲਾਈਏ।
ਸਹਿਮੀ ਸਹਿਮੀ ਹਵਾ ਵਗੇ ਪਈ,
ਆਪਣੇ ਆਪਣੇ ਖ਼ਾਬਾਂ ਵਿਚੋਂ,
ਅਪਣੱਤ, ਮੁਹੱਬਤ, ਪਿਆਰ ਦੀ ਗੱਲ,
ਆਓ ਸਿੱਖੀਏ ਕਿਤਾਬਾਂ ‘ਚੋਂ।
ਜ਼ਿੰਦਗੀ ਕਿਸ ਤਰ੍ਹਾਂ ਜਿਉਣੀ,
ਆਓ ਆਪਾਂ ਸਿੱਖੀਏ ਦੁਨੀਆਂ ਚੋਂ।
ਮਾੜੇ ਵਿਚਾਰ ਤੇ ਈਰਖਾ ਨੂੰ ਵੀ,
ਆਓ ਆਪਾਂ ਕੱਢੀਏ ਦੁਨੀਆਂ ਚੋਂ।
ਜਿਹੜਾ ਦੋਸਤੋ ਦੂਜਿਆਂ ਨਾਲ
ਈਰਖਾ ਹੈ ਕਰਦਾ ਰਹਿੰਦਾ,
ਜ਼ਿੰਦਗੀ ਵਿੱਚ ਖ਼ੁਸ਼ ਕਦੇ ਵੀ
ਨਾ ਉਹ ਰਹਿੰਦਾ।

ਰਾਜਿੰਦਰ ਰਾਣੀ

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਦਾਹਰਣ
Next articleਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ” ਵਿੱਚ ਦੋਗਾਣਾ ਗਾਇਕ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ ਆਪਣੇ ਖ਼ੂਬਸੂਰਤ ਨਵੇਂ ਪੰਜਾਬੀ ਗੀਤ ਨਾਲ ਪਾਉਣਗੇ ਧਮਾਲਾਂ: ਅਮਰੀਕ ਮਾਇਕਲ