ਸਿਰਜਣਾ ਕੇਂਦਰ ਵੱਲੋਂ ਪਰਵਾਸੀ ਲੇਖਕ ਬਲਵਿੰਦਰ ਸਿੰਘ ਚਾਹਲ ਸੰਗ ਰੂਬਰੂ 11 ਨੂੰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜ਼ਿਲ੍ਹੇ ਦੀ ਸਾਹਿਤਕ ਸਭਾ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਜਾਣਕਾਰੀ ਦਿਤੀ ਕਿ ਮਿਤੀ 11 ਅਪ੍ਰੈਲ 2023 ਦਿਨ ਮੰਗਲਵਾਰ ਨੂੰ ਸ਼ਾਮ 3 ਵਜੇ ਪਰਵਾਸੀ ਲੇਖਕ ਅਤੇ “ਸਾਹਿਤ ਸੁਰ ਸੰਗਮ ਸਭਾ ਇਟਲੀ” ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਚਾਹਲ (ਯੂ.ਕੇ.) ਸੰਗ ਰੂ-ਬ-ਰੂ ਸਮਾਗਮ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ “ਮਾਧੋ ਝੰਡਾ” ਦੇ ਪਿਛੋਕੜ ਵਾਲੇ ਬਲਵਿੰਦਰ ਸਿੰਘ ਚਾਹਲ ਨੇ ਇਟਲੀ ਵਿੱਚ ਰਹਿੰਦਿਆਂ ਹੋਇਆਂ “ਇਟਲੀ ਵਿੱਚ ਸਿੱਖ ਫ਼ੌਜੀ” ਪੁਸਤਕ ਲਿਖੀ ਹੈ ਜਿਸਦਾ ਅੰਗਰੇਜ਼ੀ ਅਨੁਵਾਦ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ !

ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਕੁਲਵੰਤ ਸਿੰਘ ਔਜਲਾ, ਵਿਸ਼ੇਸ਼ ਮਹਿਮਾਨ ਡਾ. ਆਸਾ ਸਿੰਘ ਘੁੰਮਣ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰਿੰ. ਪ੍ਰੋਮਿਲਾ ਅਰੋੜਾ ਕਰਨਗੇ। ਸਭਾ ਦੇ ਪ੍ਰਧਾਨ ਕੰਵਰ ਇਕਬਾਲ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖਾਨ ਨੇ ਦੱਸਿਆ ਕਿ ਸਭਾ ਵੱਲੋਂ ਪਹਿਲਾਂ ਵੀ ਅਜਿਹਿਆਂ ਸਾਹਿਤਕ ਗਤੀਵਿਧੀਆਂ ਸਮੇਂ-ਸਮੇਂ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਇਹ ਰੂ-ਬ-ਰੂ ਸਮਾਗਮ ਵੀ ਇਸੇ ਹੀ ਦਿਸ਼ਾ ਵੱਲ ਇੱਕ ਨਿਵੇਕਲੀ ਪੈੜ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਲੰਮੇਂ ਸਮੇਂ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਪਰਵਾਸ ਹੰਢਾ ਰਹੇ ਬਲਵਿੰਦਰ ਸਿੰਘ ਚਾਹਲ ਆਪਣੇ ਸਾਹਿਤਕ ਅਤੇ ਨਿੱਜੀ ਸਫ਼ਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣਗੇ ।ਸਿਰਜਣਾ ਕੇਂਦਰ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਹੈ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਗਿਆਰ
Next articleਦਸ਼ਮੇਸ਼ ਕਲੱਬ ਅਤੇ ਧਰਮ ਪ੍ਰਚਾਰ ਟਰੱਸਟ ਵੱਲੋਂ ਦਸਤਾਰ ਅਤੇ ਗੁਰਮਤਿ ਸਿਖਲਾਈ ਕੈਪ ਸ਼ੁਰੂ