ਅੰਗਿਆਰ

(ਪ੍ਰਸ਼ੋਤਮ ਪੱਤੋ, ਮੋਗਾ)

(ਸਮਾਜ ਵੀਕਲੀ)

ਜੋ ਮਰਜ਼ੀ ਕਰ ਲਵੋ
ਫੈਸਲਾ ਸਮਾਂ ਲਿਖੂਗਾ
ਆਸੇ ਪਾਸੇ ਸੁਲਗ ਰਹੇ
ਅੰਗਿਆਰ ਖਾਮੋਸ਼ ਨਹੀਂ,
ਕੁਝ ਤਾਂ ਡਰ ਕੇ ਬੈਠ ਗਏ,
ਸ਼ਾਇਦ
ਕੁਝ ਦੀ ਹੋਵੇ ਮਜਬੂਰੀ।
ਮੰਨੀ ਨਹੀਂ ਕਈਆਂ ਨੇ ਹਾਰ,
ਭਾਵੇਂ ਮੰਜ਼ਿਲ ਹੋਵੇ ਦੂਰ।
ਘੜੀ ਕਠਿਨ ਹੈ
ਇਮਤਿਹਾਨ ਦੀ,
ਕੁੰਦਨ ਤਾਂ ਹਰ ਤਾਪ ਸਹੇਗਾ।
ਤੂਫ਼ਾਨਾਂ ਨੂੰ ਸੱਦਾ ਦੇ ਰਹੀਆਂ
ਘਰ ਦੀਆਂ ਛੋਟੀਆਂ ਗੱਲਾਂ,
ਲੰਬੀ ਉਮਰ ਨਹੀਂ ਹੁੰਦੀ ਧੁੰਦ
ਦੀ,
ਸਾਫ਼ ਦਿਸਣਗੀਆਂ ਸਮੁੰਦਰ
ਦੀਆਂ ਛੱਲਾਂ।
ਕਲ਼ਮ ਵੇਚ ਜ਼ਿੰਦਾ ਰਹਿਣਾ
ਉਹ ਸੱਚ ਦਾ ਸ਼ਰੇਆਮ
ਕਤਲੇਆਮ ਕਰੂਗਾ,
ਭਾਵੇਂ ਆਲੇ-ਦੁਆਲੇ ਦਾ
ਉਹ ਲਿਖੇ ਭੂਗੋਲ,
ਪਰ,
ਉਹ ਤਾਂ ਇਤਿਹਾਸ ਦੇ
ਸੁਨਹਿਰੀ ਅੱਖਰਾਂ ਦਾ
ਕਰੂਗਾ ਮਲੀਆ-ਮੇਟ,
ਪਰ
ਅਸੀਂ ਤਾਂ ਅੰਗਿਆਰ ਹਾਂ,
ਸਾਡਾ
ਜੋਸ਼ ਨਹੀਂ ਹੋਵੇਗਾ ਠੰਡਾ।

(ਪ੍ਰਸੋ਼ਤਮ ਪੱਤੋ, ਮੋਗਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਸਟਰ ਪਰਮਵੇਦ ਬਣੇ ਤਰਕਸ਼ੀਲ ਜੋਨ ਸੰਗਰੂਰ – ਬਰਨਾਲਾ ਦੇ ਜਥੇਬੰਦਕ ਮੁਖੀ
Next articleਸਿਰਜਣਾ ਕੇਂਦਰ ਵੱਲੋਂ ਪਰਵਾਸੀ ਲੇਖਕ ਬਲਵਿੰਦਰ ਸਿੰਘ ਚਾਹਲ ਸੰਗ ਰੂਬਰੂ 11 ਨੂੰ