ਪੰਜਾਬ ਦੇ ਸਿਰ ਕਰਜ਼ ਨੂੰ ਉਤਾਰਨ ਲਈ ਪ੍ਰਵਾਸੀ ਪੰਜਾਬੀ ਪੰਜਾਬ ਸਰਕਾਰ ਦਾ ਪੂਰਾ ਸਾਥ ਦੇਣਗੇ – ਹਰਪ੍ਰੀਤ ਹੈਰੀ ਆਪ ਯੂ ਕੇ

ਫੋਰੋ ਕੈਪਸ਼ਨ : - ਹਲਕਾ ਵਿਧਾਇਕ ਬਲਕਾਰ ਸਿੰਘ ਕਰਤਾਰਪੁਰ ਅਤੇ ਆਪ ਯੂਕੇ ਦੇ ਸਪੋਕਸਪਰਸਨ ਹਰਜੀਤ ਸਿੰਘ ਵਿਰਕ ਦਾ ਇੰਡੀਅਨ ਕਲਚਰਲਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤੇ ਜਾਣ ਮੌਕੇ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾ ਅਤੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਕਰਵਾਏਸ਼ੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਦੇ ਹੋਏ ਹਾਜ਼ਰੀਨ ।
  • ਪੰਜਾਬ ਸਰਕਾਰ ਵਿੱਤੀ ਸੰਕਟ ਚੋਂ ਨਿਕਲਣ ਲਈ ਪ੍ਰਵਾਸੀ
  • ਪੰਜਾਬੀ ਭਾਈਚਾਰੇ ਪੂਰਾ ਸਾਥ ਲਾਵੇਗੀ – ਵਿਧਾਇਕ ਬਲਕਾਰ ਸਿੰਘ ਕਰਤਾਰਪੁਰ
  • ਹਲਕਾ ਵਿਧਾਇਕ ਬਲਕਾਰ ਸਿੰਘ ਦਾ ਇੰਡੀਅਨ ਕਲਚਰਲ ਐਸੋਸੀਏਸ਼ਨ ਵੱਲੋਂ ਕੀਤਾ ਨਿੱਘਾ ਸਵਾਗਤ

(ਸਮਾਜ ਵੀਕਲੀ):  ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੂਰਨ ਬਹੁਮਤ ਨ‍ਾਲ ਸਰਕਾਰ ਬਨਾਉਣ ਦੌਰਾਨ ਕਰਤਾਰਪੁਰ ਵਿੱਚ ਵੀ ਪਹਿਲੀ ਵਾਰ ਅਕਾਲੀ ਦਲ ਅਤੇ ਕਾਂਗਰਸਪਾਰਟੀ ਤੋਂ ਅੱਕੇ ਹੋਏ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਬਲਕਾਰ ਸਿੰਘ ਦੇ ਸਿਰ ਜਿੱਤ ਦਾ ਸਿਹਰਾ ਸਜਾਇਆ। ਜਿਸ ਦੇ ਚਲਦਿਆਂ ਪਿਛਲੇ37 ਸਾਲਾਂ ਤੋਂ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਜਾਂਦੇ ਲੋਕ ਕਲਾਵਾਂ ਦੇ ਮੇਲੇ ਦੀ ਇੰਡੀਅਨ ਕਲਚਰਲਐਸੋਸੀਏਸ਼ਨ ਰਜਿ ਕਰਤਾਰਪੁਰ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ ਵੱਲੋਂ ਆਪਣੇ ਫਾਰਮ ਹਾਊਸ ਤੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚਇੱਕ ਸ਼ੱਭਿਆਚਾਰਕ ਪ੍ਰੋਗਰਾਮ ਉਲੀਕਿਆ ਗਿਆ।

ਜਿਸ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੇ ਸ. ਬਲਕਾਰ ਸਿੰਘ ਦਾ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਆਮਆਦਮੀ ਪਾਰਟੀ ਯੂਕੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ, ਆਪ ਦੇ ਯੂਕੇ ਤੋ ਸਪੋਕਸਪਰਸਨ ਹਰਜੀਤ ਸਿੰਘ ਵਿਰਕ, ਨਵਦੀਪ ਕੌਰ ਢਿੱਲੋਂ ਯੂ ਕੇ, ਅਮਰਜੀਤ ਕੌਰਢਿੱਲੋਂ, ਹਰੀਸ਼ ਕੁਮਾਰ, ਸੁੱਖਾ ਸਰਪੰਚ, ਭੁਪਿੰਦਰ ਸਿੰਘ ਮਾਹੀ, ਅਨਿਲ ਵਰਮਾ, ਕੇਸ਼ਵ ਭਾਰਦਵਾਜ, ਅੰਕਿਤ ਭਾਰਦਵਾਜ, ਸ਼ਿਤਾਂਸ਼ੂ ਜੋਸ਼ੀ, ਗੁਰਦੀਪ ਸਿੰਘ ਮਿੰਟੂ, ਮਿੰਟੂ ਪੱਤੜ ਆਦਿ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੋ. ਜੇ ਰਿਆਜ਼, ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਅਤੇ ਪ੍ਰੋ. ਰਵੀ ਦਾਰਾ ਡਿਪਟੀਡਾਇਰੈਕਟਰ ਗੁਰਦਾਸਪੁਰ ਵੱਲੋ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਸ ਮੌਕੇ ਇਸ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਐਸ ਪੀ ਸ. ਪਿਰਥੀਪਾਲ ਸਿੰਘ, ਮਸ਼ਹੂਰ ਡਾਇਰੈਕਟਰ ਸ਼੍ਰੀ ਰਜਿੰਦਰ ਕਸ਼ਅਪ, ਡਿੱਕੀ ਵਾਲੀਆ ਜਲੰਧਰ ਦਾ ਵੀ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸਦੋਰਾਨ ਸ. ਬਲਕਾਰ ਸਿੰਘ ਨੇ ਇਸ ਸਨਮਾਨ ਸਮਾਰੋਹ ਵਿੱਚ ਮਿਲੇ ਇਸ ਸਨਮਾਨ ਲਈ ਐਸੋਸੀਏਸ਼ਨ ਦੇ ਪ੍ਰਧਾਨ ਸ. ਕਰਮਪਾਲ ਸਿੰਘ ਢਿੱਲੋਂ ਅਤੇ ਸਾਰੀਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵਿਸਵਾਸ਼ ਆਪ ਸਭ ਨੇ ਮੇਰੇ ਤੇ ਕੀਤਾ ਹੈ ਮੈਂ ਉਸ ਤੇ ਹਮੇਸ਼ਾ ਖਰਾ ਉਤਰਾਂਗਾ ਅਤੇ ਕਰਤਾਰਪੁਰ ਹਲਕੇ ਦੀਤਰੱਕੀ ਲਈ ਕੋਈ ਕਸਰ ਨਹੀਂ ਛੱਡਾਂਗਾ ਅਤੇ ਪੰਜਾਬ ਸਰਕਾਰ ਵਿੱਤੀ ਸੰਕਟ ਚੋਂ ਨਿਕਲਣ ਲਈ ਪ੍ਰਵਾਸੀ

ਪੰਜਾਬੀ ਭਾਈਚਾਰੇ ਦਾ ਪੂਰਾ ਸਾਥ ਲਾਵੇਗੀ । ਇਸ ਦੌਰਾਨ ਆਮ ਆਦਮੀ ਪਾਰਟੀ ਯੂਕੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ ਨੇ ਕਿਹਾ ਕਿ ਪੰਜਾਬ ਦੇ ਸਿਰ ਕਰਜ਼ ਨੂੰਉਤਾਰਨ ਲਈ ਪ੍ਰਵਾਸੀ ਪੰਜਾਬੀ ਪੰਜਾਬ ਸਰਕਾਰ ਦਾ ਪੂਰਾ ਸਾਥ ਦੇਣਗੇ , ਅਤੇ ਜੇਕਰ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਅਾਂ ਦੀ ਮਦਦ ਵਿੱਤੀ ਸੰਕਟ ਵਿੱਚੋਨਿਕਲਣ ਲੲੀ ਮੰਗਦੀ ਹੈ ਤਾ ਸਮੂਹ ਪੰਜਾਬੀ ਖੁੱਲਦਿਲੀ ਨਾਲ ਯੋਗਦਾਨ ਕਰਨਗੇ , ੳੁਨ੍ਹਾਂ ਕਿਹਾ ਆਮ ਆਦਮੀ ਪਾਰਟੀ ਯੂ ਕੇ ਵੱਲੋਂ ਬੱਚਿਆਂ ਦੀ ਪੜ੍ਹਾਈਵਿੱਚ ਹਰ ਤਰਾਂ ਦੀ ਸਹਾਇਤਾ ਕਰਨ ਲਈ ਜਲਦ ਹੀ ਮੁਹਿੰਮ ਸ਼ੁਰੂ ਕਰਾਂਗੇ।

ਆਪ ਯੂ ਕੇ ਦੇ ਸਪੋਕਸਪਰਸਨ ਹਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਾਡੀ ਟੀਮਪੰਜਾਬ ਦੇ ੳਨ੍ਹਾਂ ਵਿਧਾਨ ਸਭਾ ਖੇਤਰਾਂ ਦਾ ਮੁੱਢਲਾ ਢਾਚਾ ਮੁੱੜ ਮਜਬੂਤ ਕਰਨ ਵਿੱਚ ਪੂਰਾ ਸਹਿਯੋਗ ਦੇਵੇਗੀ , ਜਿੰਨਾਂ ਵਿਧਾਨ ਸਭਾ ਹਲਕਿਆ ਵਿੱਚ ਪਾਰਟੀ ਨੂੰਜਿੱਤ ਪ੍ਰਾਪਤ ਨਹੀ ਹੋਈ ਹੈ । ਇਸ ਮੌਕੇ ਆਪ ਟ੍ਰੇਡ ਵਿੰਗ ਪੰਜਾਬ ਦੇ ਜਨਰਲ ਸਕੱਤਰ ਚਰਨਜੀਤ ਪੂਰੇਵਾਲ, ਸੁਰਿੰਦਰ ਪਾਲ ਕੌਂਸਲਰ, ਗੁਰਪਾਲ ਸਿੰਘ ਮਾਂਗੇਕੀ, ਉਮੰਗ ਬੱਸੀ, ਜਸਵਿੰਦਰ ਬਬਲਾ, ਗਗਨ ਪੂਰੇਵਾਲ, ਸ਼ਿਵਾਏ ਛਾਬੜਾ, ਬਾਬਾ ਹਰਵਿੰਦਰ ਸਿੰਘ, ਪਾਲੀ ਸਿੰਘ, ਨਿੱਕਾ ਭੁੱਲਰ, ਤਜਿੰਦਰ ਮੱਲੀ, ਮਾਨਵ ਛਾਬੜਾ, ਮੰਗਾ ਆਦਿ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰੇ ਬੱਚਿਓ ! ਗਰਮੀਆਂ ਵਿੱਚ ਸਿਹਤ ਦਾ ਧਿਆਨ ਰੱਖੋ
Next articleआज शाम 6 बजे दिखाई जायेगी ऐनीमेटड फिल्म “जय भीम”- पैंथर , जस्सल