ਜਲਵਾਯੂ ਤਬਦੀਲੀ ਵੱਡੀ ਚੁਣੌਤੀ, ਵਧੇਰੇ ਯਤਨਾਂ ਦੀ ਲੋੜ: ਮੋਦੀ

Indian Prime Minister Narendra Modi

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਲਵਾਯੂ ਤਬਦੀਲੀ ਨਾ ਸਿਰਫ਼ ਖੇਤੀ ਸੈਕਟਰ ਲਈ ਬਲਕਿ ਪੂਰੇ ਵਾਤਵਾਰਨ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਵਧੇਰੇ ਯਤਨ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸਾਂਝੇ ਯਤਨ ਕਰਨ ਤੇ ਡੂੰਘੀ ਖੋਜ ਦੀ ਲੋੜ ਉਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਜਲਵਾਯੂ ਤਬਦੀਲੀ ਖੇਤੀ ਉਤਪਾਦਨ ਤੇ ਸਬੰਧਤ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਜ ਫ਼ਸਲਾਂ ਦੀਆਂ 35 ਨਵੀਆਂ ਕਿਸਮਾਂ ਲਾਂਚ ਕੀਤੀਆਂ ਤੇ ਮਗਰੋਂ ਵੀਡੀਓ ਕਾਨਫਰੰਸ ਰਾਹੀਂ ਕਿਸਾਨਾਂ ਤੇ ਹੋਰ ਹਿੱਤਧਾਰਕਾਂ ਨਾਲ ਗੱਲਬਾਤ ਕੀਤੀ।

ਮੋਦੀ ਨੇ ਕਿਹਾ ਕਿ ਪਿਛਲੇ 6-7 ਸਾਲਾਂ ਵਿਚ ਵਿਗਿਆਨ ਤੇ ਤਕਨੀਕ ਦੀ ਵਰਤੋਂ ਖੇਤੀਬਾੜੀ ਖੇਤਰ ਵਿਚ ਤਰਜੀਹੀ ਅਧਾਰ ਉਤੇ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਧੁਨਿਕ ਤਕਨੀਕ ਤੇ ਨਵੇਂ ਖੇਤੀ ਉਪਕਰਨ ਭਵਿੱਖੀ ਖੇਤੀਬਾੜੀ ਦਾ ਕੇਂਦਰ ਹਨ। ਉਨ੍ਹਾਂ ਡਰੋਨਾਂ ਦੀ ਵਰਤੋਂ ਕਰ ਕੇ ਖੇਤੀ ਡੇਟਾ ਇਕੱਠਾ ਕਰਨ ਤੇ ਮੌਕੇ ਮੁਤਾਬਕ ਹੱਲ ਕੱਢਣ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਵਰਚੁਅਲ ਸਮਾਗਮ ਵਿਚ ਮੋਦੀ ਨੇ ਇਕ ਨਵੀਂ ਸੰਸਥਾ ਦਾ ਉਦਘਾਟਨ ਕੀਤਾ ਤੇ ਨਾਲ ਹੀ ਗਰੀਨ ਕੈਂਪਸ ਸਨਮਾਨ ਵੀ ਵੰਡੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਗਾਲ: ਹਾਈ ਕੋਰਟ ਵੱਲੋਂ ਭਬਾਨੀਪੁਰ ਜ਼ਿਮਨੀ ਚੋਣ ਨੂੰ ਹਰੀ ਝੰਡੀ
Next articleਉੜੀ ’ਚ ਘੁਸਪੈਠ ਦੀ ਕੋਸ਼ਿਸ਼ ਕਰਦਾ ਪਾਕਿ ਦਹਿਸ਼ਤਗਰਦ ਹਲਾਕ, ਦੂਜਾ ਕਾਬੂ