*ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਨੂੰ 71 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ*
ਜਲੰਧਰ, ਅੱਪਰਾ (ਜੱਸੀ) -ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਦਾ ਪ੍ਰਵਾਸੀ ਭਾਰਤੀ ਹਰਵਿੰਦਰ ਸਿੰਘ ਕਲੇਰ ਤੇ ਉਨਾਂ ਦੇ ਪਿਤਾ ਲਹਿੰਬਰ ਰਾਮ ਕਲੇਰ ਨੇ ਦੌਰਾ ਕੀਤਾ। ਇਸ ਮੌਕੇ ਉਨਾਂ ਸਕੂਲ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਤੇ ਇਸਦੇ ਪ੍ਰਬੰਧਾਂ ਤੋਂ ਖੁਸ਼ ਹੋ ਕੇ ਕਲੇਰ ਪਰਿਵਾਰ ਨੇ 71 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਕਰਨ ਦਾ ਐਲਾਨ ਕੀਤਾ।
ਸਕੂਲ ਮੁਖੀ ਮਾਸਟਰ ਜਸਪਾਲ ਸੰਧੂ, ਚੇਅਰਮੈਨ ਕਮਲ ਕੁਮਾਰ ਤੇ ਵਿਨੈ ਬੰਗੜ ਨੇ ਕਲੇਰ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਮਾਸਟਰ ਜਸਪਾਲ ਸੰਧੂ ਨੇ ਕਿਹਾ ਕਿ ਕਲੇਰ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ। ਉਨਾਂ ਸਮੂਹ ਐੱਨ. ਆਰ. ਆਈ ਵੀਰਾਂ ਭੈਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡ, ਨਗਰ ਦੇ ਸਰਕਾਰੀ ਸਕੂਲਾਂ ਨਾਲ ਜੁੜਨ ਤੇ ਉਨਾਂ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕਰਨ ਤਾਂ ਕਿ ਸਕੂਲਾਂ ਦੇ ਅਧੂਰੇ ਪਏ ਕੰਮ ਨੇਪਰੇ ਚੜ ਸਕਣ। ਇਸ ਮੌਕੇ ਹਰਵਿੰਦਰ ਕਲੇਰ, ਉਨਾਂ ਦੇ ਪਿਤਾ ਲਹਿੰਬਰ ਰਾਮ ਕਲੇਰ, ਮਾਸਟਰ ਜਸਪਾਲ ਸੰਧੂ, ਕਮਲ ਕੁਮਾਰ ਚੇਅਰਮੈਨ, ਵਿਨੈ ਬੰਗੜ (ਅੱਪਰਾ), ਮਾਸਟਰ ਯੋਗਰਾਜ ਚੰਦੜ, ਮਨਦੀਪ ਸਿੰਘ, ਹਰਜੀਤ ਸਿੰਘ, ਪਿ੍ਰੰਸ ਭੋਗਲ, ਗੁਰਨਾਮ ਸਿੰਘ , ਸ਼ੰਮੀ ਕੁਮਾਰ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly