HOME ਨਜਾਇਜ਼ ਸ਼ਰਾਬ ਦਾ ਕਾਰੋਬਾਰ ਜੋਬਨ ਤੇ ਰੋਜ਼ਾਨਾ ਦਰਜ ਹੋ ਰਹੇ ਨੇ ...

ਨਜਾਇਜ਼ ਸ਼ਰਾਬ ਦਾ ਕਾਰੋਬਾਰ ਜੋਬਨ ਤੇ ਰੋਜ਼ਾਨਾ ਦਰਜ ਹੋ ਰਹੇ ਨੇ ਸ਼ਰਾਬ ਦੇ ਮਾਮਲੇ

ਸ਼ਮਸ਼ਾਨ ਘਾਟ ਦੇ ਬਾਥਰੂਮ ਵਿੱਚ 639 ਬੋਤਲਾਂ ਨਜਾਇਜ਼ ਸ਼ਰਾਬ ਐਕਸਾਈਜ਼ ਵਿਭਾਗ ਤੇ ਪੁਲਿਸ  ਵਿਭਾਗ ਨੇ ਕੀਤੀਆਂ ਬਰਾਮਦ
 ਪੁਲਿਸ ਨੇ ਆਰੋਪੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )– ਇਕ ਪਾਸੇ ਤਾ ਸਰਕਾਰਾਂ ਵਲੋਂ ਸ਼ਰਾਬ, ਅਸਲਾ, ਨਸ਼ੇ ਦਾ ਸਪਲਾਈ ਚੇਨ ਤੋੜਨ ਦੇ ਨਿਤ ਨਵੇਂ ਨਵੇਂ ਦਾਅਵੇ ਕੀਤਾ ਜੇ ਰਹੇ ਹਨ | ਪਰ ਜਦਕਿ ਰੋਜ਼ਾਨਾ ਬਲਾਚੌਰ ਤਹਿਸੀਲ ਦੇ ਵੱਖ ਵੱਖ ਪਿੰਡਾਂ ਵਿੱਚ ਦੇਖਣ ਵਿੱਚ ਆ ਰਿਹਾ ਹੈ ਕਿ  ਸ਼ਰਾਬ ਤਸਕਰੀ ਦਾ ਧੰਦਾ ਅੱਜ ਕੱਲ ਪੂਰੇ ਜ਼ੋਬਨ ਅਤੇ ਧੜੱਲੇ ਨਾਲ ਚੱਲ ਰਿਹਾ ਹੈ |  ਬਾਹਰਲੇ ਰਾਜਾਂ ਤੋਂ ਲਿਆ ਕਿ ਸਸਤੀ ਸ਼ਰਾਬ ਨੂੰ  ਮਹਿੰਗੇ ਰੇਟਾਂ ਤੇ ਵੇਚੀਆਂ ਜਾ ਰਿਹਾ ਹੈ |ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੇ ਐਕਸਾਈਜ਼ ਵਿਭਾਗ ਨੂੰ  ਗੁਹਾਰ ਲਗਾਈ ਕਿ ਸ਼ਰਾਬ ਦੀ ਨਜਾਇਜ਼ ਤਸਕਰੀ ਨੂੰ  ਤੁਰੰਤ ਰੋਕਿਆ ਜਾਵੇ | ਇਸੇ ਦੇ ਚੱਲਦੇ ਕਾਠਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਐਕਸਾਈਜ਼ ਵਿਭਾਗ ਦੀ ਟੀਮ ਨੂੰ  ਨਾਲ ਲੈ ਕੇ ਸਾਂਝਾ ਅਪ੍ਰੇਸ਼ਨ ਕੀਤਾ ਜਿਸ ਵਿੱਚ ਪੁਲਿਸ ਨੂੰ  ਕਿਸ਼ਨਪੁਰ ਦੇ ਸ਼ਮਸ਼ਾਨ ਘਾਟ ਦੇ ਬਾਥਰੂਮ ਵਿੱਚੋਂ  639 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬ੍ਰਾਮਦ ਕੀਤੀਆਂ ਵਰਨਣਯੋਗ ਇਹ ਹੈ ਕਿ ਸ਼ਰਾਬ ਦੀ ਤਸਕਰੀ ਕਰਨ ਵਾਲੇ ਤਸਕਰਾਂ ਨੇ ਸ਼ਮਸ਼ਾਨਘਾਟ ਜਿਸ ਨੂੰ ਸੱਚ ਘਰ ਕਿਹਾ ਜਾਂਦਾ ਹੈ ਉਸ ਨੂੰ ਵੀ ਨਹੀਂ ਬਖਸ਼ਿਆ | ਕਾਠਗੜ੍ਹ ਪੁਲਿਸ ਨੇ ਤਿੰਨ ਵਿਆਕਤੀਆਂ ਦੇ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ  ਕਾਰਵਾਈ ਸ਼ੁਰੂ ਕਰ ਦਿੱਤੀ  | ਇਸ ਸਬੰਧੀ ਵਿੱਚ ਜਾਣਕਾਰੀ ਦਿੰਦੇ ਹੋਏ ਐਸ ਐਸ ਓ ਥਾਣਾ ਕਾਠਗੜ੍ਹ ਅਭਿਸ਼ੇਕ ਸ਼ਰਮਾ ਅਤੇ ਏਐਸਆਈ ਪ੍ਰੇਮ ਲਾਲ ਨੇ ਦੱਸਿਆਂ ਕਿ  ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਕਿਸ਼ਨਪੁਰ ਮੋੜ ਤੇ ਮੌਜੂਦ ਸੀ ਕਿ ਇਸੇ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਥਿਤ ਆਰੋਪੀ ਗਗਨਦੀਪ  ਵਾਸੀ ਭਰਥਲਾ ਥਾਣਾ ਕਾਠਗੜ੍ਹ ਜੋ ਕਿ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ | ਉਹ ਇਸ ਸਮੇਂ ਵੀ ਪਿੰਡ ਕਿਸ਼ਨਪੁਰ ਸਮਸ਼ਾਨਘਾਟ  ਵਿੱਚ ਸ਼ਰਾਬ ਰੱਖ ਕੇ ਵੇਚਣ ਦੀ ਤਾਕ ਵਿੱਚ ਗ੍ਰਾਹਕਾਂ ਦੀ ਇੰਤਜ਼ਾਰ ਕਰ ਰਿਹਾ ਇਸ ਤੇ ਕਾਠਗੜ੍ਹ ਪੁਲਿਸ ਦੇ ਐਸਐਚਓ ਅਭਿਸ਼ੇਕ ਸ਼ਰਮਾ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਨੀਲ ਭਾਰਦਵਾਜ਼ ਸਰਕਲ ਬਲਾਚੌਰ  ਵਲੋਂ ਤੁਰੰਤ ਹਰਕਤ ਵਿੱਚ ਆ ਕੇ ਮੌਕੇ ਤੇ ਪਹੁੰਚ ਕੇ ਦੇਖਿਆਂ  ਤਾ ਉਨ੍ਹਾਂ ਨੇ ਕਥਿਤ ਆਰੋਪੀ ਗਗਨਦੀਪ  ਨੂੰ  ਕਾਬੂ ਕਰ ਲਿਆ | ਪੁਲਿਸ ਵਲੋਂ ਸ਼ਮਸ਼ਾਨ ਘਾਟ ਤੇ ਬੰਦ ਬਾਥਰੂਮ ਵਿੱਚੋਂ 639 ਬੋਤਲਾਂ ਨਜਾਇਜ਼ ਸ਼ਰਾਬ ਜੋ ਸਿਰਫ ਚੰਡੀਗੜ੍ਹ ਵਿੱਚ ਵਿਕਣ ਯੋਗ ਉਹ ਬ੍ਰਾਮਦ ਕਰ ਲਈ ਗਈ | ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ  2 ਹੋਰ ਅਣਪਛਾਤੇ ਵਿਆਕਤੀਆਂ ਦੇ  ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ  ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਈਟਮੂਵ ਦੇ ਨਕਸ਼ਿਆਂ ਨਾਲ ਘਰ ਚੁਣ ਕੇ ਕਰੋੜਾਂ ਦੀਆਂ ਚੋਰੀਆਂ ਕਰਨ ਵਾਲਾ ਗਿਰੋਹ ਕਾਬੂ
Next article*ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਅਤੇ ਪਲਾਈਵੁੱਡ ਇੰਡਸਟਰੀ ਦੀ ਕੀਤੀ ਗਈ ਚੈਕਿੰਗ*