ਇਲਤੀ ਬਾਬਾ ਇਲਤ ਕਰੀਂ ਨਾ।

ਪ੍ਰਸਿੱਧ ਲੇਖਕ ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਜੇ  ਤੂੰ  ਸਾਡੇ ਨਾਲ ਹੈ ਜਾਣਾ।
ਹਰ  ਤਰ੍ਹਾਂ  ਦਾ  ਪੈਣਾ ਖਾਣਾ।
ਇਸ ਦੁਨੀਆਂ ਦੇ ਮੇਲੇ ਅੰਦਰ,
ਉਲਟੇ ਵਹਿਣੀ ਕਦੇ ਤਰੀਂ ਨਾ-
ਇਲਤੀ ਬਾਬਾ……….
ਪਤਾ  ਹੈ ਮੈਨੂੰ  ਤੇਰੇ ਮਨ ਦਾ।
ਤੂੰ ਕਿਸੇ ਦੀ ਨਹੀਂਓ ਮੰਨਦਾ।
ਐਵੇਂ ਨਾ ਕਿਤੇ ਟੰਗ ਅੜਾਈ,
ਅੜਬਾ ਵੇ ਅੜਬਾਈ ਕਰੀਂ ਨਾ-
ਇਲਤੀ ਬਾਬਾ………..
ਕਿਸੇ ਦੇ ਉੱਤੇ ਤਵਾ ਨਾ ਲਾਵੀਂ।
ਭੋਲਾ  ਬਣ  ਕੇ ਸਭ ਨੂੰ ਭਾਵੀਂ।
ਮਿਸ਼ਰੀ ਵਰਗੇ ਬੋਲ ਤੂੰ ਬੋਲੀਂ,
ਕਹਿਰਾਂ ਦਾ ਬਣ ਮੀਂਹ ਵਰੀਂ ਨਾ-
ਇਲਤੀ ਬਾਬਾ……..
ਅੱਖਾਂ ਮੀਟ ਕੇ ਬਹਿ ਜਾਈਂ ਬਾਬਾ।
ਸੱਤ ਬਚਨ ਤੂੰ ਕਹਿ ਜਾਈਂ ਬਾਬਾ।
ਐਵੇਂ ਜ਼ਮੀਰ  ਦੇ ਆਖੇ  ਲੱਗ ਕੇ,
ਹਾਮੀਂ  ਸੱਚ  ਦੀ ਭੁੱਲ  ਭਰੀਂ ਨਾ-
ਇਲਤੀ ਬਾਬਾ………
ਐਵੇਂ  ਰੰਗ ‘ਚ  ਭੰਗ  ਨਾ ਪਾਈਂ।
ਨਾ ਪੀ.ਐੱਚ.ਡੀ.ਦਾ ਭੇਤ ਬਤਾਈ।
ਡੂੰਘੀ  ਖੋਜ਼  ਦਾ  ਮਾਰ  ਕੇ ਗੋਤਾ,
ਜਾਅਲੀ ਡਿਗਰੀ ਲਿਆ ਧਰੀਂ ਨਾ-
ਇਲਤੀ ਬਾਬਾ……
ਸਮਾਂ  ਨਹੀਂ ਸਮਝਾਉਣੇ ਦਾ ਹੁਣ।
ਐਵੇਂ ਗਿਆਨ ਵਧਾਉਣੇ ਦਾ ਹੁਣ।
ਆਪਣਾ  ਆਪ  ਬਚਾ ਕੇ ਚੱਲੀਂ,
ਮੂਰਖ਼  ਪਿੱਛੇ  ਕਦੇ  ਮਰੀਂ ਨਾ-
ਇਲਤੀ ਬਾਬਾ……..
ਜੋ ਕੁੱਝ  ਕਹਿਣਾ  ਕਹਿ ਤੂੰ ਬਾਬਾ।
ਘੁੰਗਰਾਲੀ ਦੀ ਲਾ ਤਹਿ ਤੂੰ ਬਾਬਾ।
ਪਰ  ਹਾਕਮ  ਦੀ  ਖਾ  ਕੇ ਚੂਰੀ,
ਲੋਕ  ਘੋਲਾਂ  ਨੂੰ  ਕਦੇ  ਹਰੀਂ ਨਾ-
ਇਲਤੀ ਬਾਬਾ………
ਨੋਟ – ਇਲਤੀ ਬਾਬਾ = ਪ੍ਰਸਿੱਧ ਲੇਖਕ ਬੁੱਧ ਸਿੰਘ ਨੀਲੋਂ
ਲਿਖਤ- ਜਗਦੇਵ ਸਿੰਘ ਘੁੰਗਰਾਲੀ
ਮੁਖੀ- ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ
ਮੋਬਾਇਲ – 9914200917

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ. ਹਰਦੀਪ ਸਿੰਘ ਐਡਵੋਕੇਟ ਦੇ ਪਿਤਾ ਸ. ਜਰਨੈਲ ਸਿੰਘ ਔਜ਼ਲਾ ਦਾ ਸਦੀਵੀਂ ਵਿਛੋੜਾ
Next articleਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਖੋਜੇਵਾਲ ਵਲੋਂ ਅੰਬੇਡਕਰ ਚਿੰਤਕ ਤੇ ਉੱਘੇ ਸਮਾਜ ਸੇਵੀ ਧਰਮ ਪਾਲ ਪੈੰਥਰ ਸਨਮਾਨਿਤ