ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਖੋਜੇਵਾਲ ਵਲੋਂ ਅੰਬੇਡਕਰ ਚਿੰਤਕ ਤੇ ਉੱਘੇ ਸਮਾਜ ਸੇਵੀ ਧਰਮ ਪਾਲ ਪੈੰਥਰ ਸਨਮਾਨਿਤ 

 ਬੌਧਿਕ ਪੱਧਰ ਤੇ ਮਜਬੂਤ ਬਣਾਉਣ ਲਈ ਮਿਸ਼ਨਰੀ ਪੁਸਤਕਾਂ ਲਿਖ ਕੇ ਆਪਣਾ ਵੱਡਮੁਲਾ ਯੋਗਦਾਨ ਪਾ ਰਹੇ ਹਨ ਧਰਮ ਪਾਲ ਪੈਂਥਰ-ਕਰੜਾ
ਕਪੂਰਥਲਾ , 20 ਜੁਲਾਈ (ਕੌੜਾ)- ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਪਿੰਡ ਖੋਜੇਵਾਲ ਵਲੋਂ ਇਲਾਕੇ ਦੀ ਸਮਾਜਸੇਵੀ ਸੰਸਥਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ  ਲਾਇਬ੍ਰੇਰੀ ਦੇ ਸੰਚਾਲਕ ਅਤੇ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਸਿੰਘ ਕਰੜਾ ਨੇ ਕਿਹਾ ਕੇ ਧਰਮ ਪਾਲ ਪੈਂਥਰ ਨੇ ਬਾਬਾ ਸਾਹਿਬ ਦੀ ਮੂਵਮੈਂਟ ਨੂੰ ਇਲਾਕੇ ਵਿਚ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਪ੍ਰਸਾਰ ਕੀਤਾ।  ਸਮਾਜ ਵਿਚ ਜਾਗਰੂਕਤਾ ਲਿਆਉਣ ਅਤੇ ਬੌਧਿਕ ਪੱਧਰ ਤੇ ਮਜਬੂਤ ਬਣਾਉਣ ਲਈ ਮਿਸ਼ਨਰੀ ਪੁਸਤਕਾਂ ਲਿਖ ਕੇ ਆਪਣਾ ਵੱਡਮੁਲਾ ਯੋਗਦਾਨ ਪਾ ਰਹੇ ਹਨ। ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਦੀ ਅਗਵਾਈ ਹੇਠ ਡਾ. ਅੰਬੇਡਕਰ ਸੋਸਾਇਟੀ ਲੋੜਵੰਦਾਂ ਦੀ ਤਨ-ਮਨ-ਧਨ ਨਾਲ ਸਹਾਇਤਾ ਕਰ ਰਹੀ ਹੈ। ਖੋਜੇਵਾਲ ਵਿਖੇ ਲਾਇਬਰੇਰੀ ਖੋਲ੍ਹਣ ਵਿਚ ਧਰਮ ਪਾਲ ਪੈਂਥਰ ਨੇ ਅਹਿਮ ਭੂਮਿਕਾ ਨਿਭਾਈ। ਪੈਂਥਰ ਨੂੰ ਸਨਮਾਨ ਕਰਨਾ ਡਾ. ਬੀ. ਆਰ ਅੰਬੇਡਕਰ ਲਾਇਬਰੇਰੀ ਪਿੰਡ ਖੋਜੇਵਾਲ ਮਾਣ ਮਹਿਸੂਸ ਕਰ ਰਹੀ ਹੈ।
ਆਪਣੇ ਸਨਮਾਨ ਸਮਾਰੋਹ ਤੇ ਬੋਲਦੇ ਹੋਏ ਧਰਮ ਪਾਲ ਪੈਂਥਰ ਨੇ ਕਿਹਾ ਕਿ ਬਾਬਾ ਸਾਹਿਬ ਦੇ ਸ਼ਬਦਾਂ ਦੇ ਅਨੁਸਾਰ ਸਮਾਜ ਸੇਵਾ ਦਾ ਕਾਰਜ ਬਹੁਤ ਹੀ ਕਠਿਨ ਕਾਰਜ ਹੈ। ਇਸ ਵਿਚ ਇਨਸਾਨ ਨੂੰ ਆਪਣੇ ਸਨਮਾਨ ਅਤੇ ਅਪਮਾਨ ਦੀ ਬਹੁਤ ਚਿੰਤਾ ਨਹੀਂ ਕਰਨੀ ਚਾਹੀਦੀ। ਆਪਣੇ ਗਰੀਬ ਸਮਾਜ ਦੀ ਸੇਵਾ ਲਈ ਨਿਰੰਤਰ ਯਤਨ ਜਾਰੀ ਰੱਖਣੇ ਚਾਹੀਦੇ ਹਨ। ਸੋਸਾਇਟੀ ਭਵਿੱਖ ਵਿਚ ਵੀ ਸਮਾਜਸੇਵਾ ਦੇ ਕਾਰਜ ਜਾਰੀ ਰੱਖੇਗੀ। ਉਨ੍ਹਾਂ ਨੇ ਲਾਇਬਰੇਰੀ ਨੂੰ ਆਰਥਿਕ ਸਹਿਯੋਗ ਅਤੇ ਆਪਣੀਆਂ ਪ੍ਰਕਸ਼ਿਤ ਪੁਸਤਕਾਂ ਅਤੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਮਿਸ਼ਨ ਸੰਬੰਧੀ ਪੁਸਤਕਾਂ ਵੀ ਲਾਇਬਰੇਰੀ ਨੂੰ ਭੇਂਟ ਕੀਤੀਆਂ
ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਲਾਇਬਰੇਰੀ ਦੇ ਸੰਚਾਲਕ ਸ਼੍ਰੀ ਜਸਵਿੰਦਰ ਸਿੰਘ ਕਰੜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਬਾਬਾ ਸਾਹਿਬ ਜੀ ਦੇ ਮਿਸ਼ਨ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਸਮਾਜਸੇਵਾ ਲਈ ਤਾਲਮੇਲ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਤੇ ਰਕੇਸ਼ ਕੁਮਾਰ, ਲਵਪ੍ਰੀਤ ਸਿੰਘ ਕਰੜਾ, ਚਰਨਜੀਤ ਲੱਕੀ, ਲਾਇਬ੍ਰੇਰੀ ਇੰਚਾਰਜ ਪੂਨਮ ਅਤੇ ਕਿਰਨ ਬਾਲਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਇਲਤੀ ਬਾਬਾ ਇਲਤ ਕਰੀਂ ਨਾ।
Next articleਪੁੱਤ ਦਾ ਬਚਪਨ