ਜੇ ਤੁਸੀਂ ਸੋਹਣੇ ਨਹੀਂ ਹੋ ਤਾਂ ਨੱਚਣਾ ਸਿੱਖੋ।

(ਸਮਾਜ ਵੀਕਲੀ)

ਮਨੁੱਖ ਦੀ ਪਛਾਣ ਉਸ ਦੇ ਗੁਣਾਂ ਤੋਂ ਹੁੰਦੀ ਹੈ।ਮਨੁੱਖ ਆਪਣੇ ਆਪ ਚ ਕੁਝ ਵੀ ਨਹੀਂ।ਉਸ ਦੀ ਖਾਸੀਅਤ ਉਸ ਦੇ ਗੁਣ ਤੇ ਉਸ ਦੇ ਕੰਮ ਹਨ।ਕੁਝ ਖ਼ੂਬੀਆਂ ਸਾਨੂੰ ਵਿਰਾਸਤ ਵਿੱਚ ਮਿਲਦੀਆਂ ਹਨ ਤੇ ਕੁੱਝ  ਨੂੰ ਅਸੀਂ ਹਾਸਿਲ ਕਰਦੇ ਹਾਂ।
ਕਈ ਗੁਣ ਜਨਮਜਾਤ ਹੁੰਦੇ ਹਨ ਜਿਵੇਂ ਕਿ ਸੁਹੱਪਣ।ਤੁਸੀਂ ਆਪਣੇ ਆਪ ਨੂੰ ਨਿਖਾਰ ਤਾਂ ਸਕਦੇ ਹੋ ਪਰ ਸੋਹਣੇ ਨਹੀਂ ਬਣਾ ਸਕਦੇ।ਤੁਹਾਡੇ ਨੇ ਨਕਸ਼ ਕੁਦਰਤ ਦੇ ਦਿੱਤੇ ਹਨ ਉਹੀ ਰਹਿੰਦੇ ਹਨ।ਪਰ ਤੁਸੀਂ ਉਨ੍ਹਾਂ ਨੂੰ ਨਿਖਾਰ ਸਕਦੇ ਹੋ ਉਨ੍ਹਾਂ ਦੀ ਬਣਤਰ ਨਹੀਂ ਬਦਲ ਸਕਦੇ ਪਰ ਦਿੱਖ ਬਦਲ ਸਕਦੇ ਹੋ  । ਇਸ ਸਬੰਧੀ ਖੂਬਸੂਰਤੀ ਦੀ ਗੱਲ ਹੈ।
ਜੇ ਤੁਸੀਂ ਸੋਹਣੇ ਨਹੀਂ ਤਾਂ ਨੱਚਣਾ ਸਿੱਖੋ ਤੋਂ ਭਾਵ ਹੈ ਮੈਂ ਆਪਣੇ ਅੰਦਰ ਕੋਈ ਨਾ ਕੋਈ ਗੁਣ ਪੈਦਾ ਕਰੋ।ਕੋਈ ਨਾ ਕੋਈ ਅਜਿਹਾ ਕੰਮ ਜ਼ਰੂਰ ਹੁੰਦਾ ਹੈ  ਜਿਸ ਵਿੱਚ ਤੁਸੀਂ ਮੁਹਾਰਤ ਹਾਸਿਲ ਕਰ ਸਕਦੇ ਹੋ।
ਹਰ ਮਨੁੱਖ ਦਾ ਵਿਅਕਤਿਤਵ ਬਹੁਪੱਖੀ ਹੁੰਦਾ ਹੈ।ਜੋ ਗੁਣ ਤੁਹਾਡੇ ਵਿੱਚ ਮੌਜੂਦ ਨਹੀਂ ਹੈ ਉਸ ਤੇ ਸਮਾਂ ਬਰਬਾਦ ਨਾ ਕਰਕੇ ਜੋ ਗੁਣ ਤੁਹਾਡੇ ਵਿੱਚ ਮੌਜੂਦ ਹੈ ਉਸ ਨੂੰ ਨਿਖਾਰੋ।ਹੁਕਮ ਤੁਹਾਡੇ ਲਈ ਅਸੰਭਵ ਹੈ ਉਸ ਨੂੰ ਛੱਡ ਦਿਓ ਪਰ ਜੋ ਸੰਭਵ ਹੈ ਉਸ ਨੂੰ ਕਰਨ ਦੀ ਕੋਸ਼ਿਸ਼ ਕਰੋ।ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਸੁਚੇਤ ਹੋ ਕੇ ਸਮਝੀਏ।ਆਪਣੇ ਗੁਣ ਦੋਸ਼ ਤੋਂ ਜਾਣੂ ਹੋਈਏ  ।ਅਸੀਂ ਇਸ ਸਮਝ ਸਕੇ ਕਿ ਅਸੀਂ ਆਪਣੇ ਕਿਨ੍ਹਾਂ ਪੱਖਾਂ ਤੇ ਕੰਮ  ਕਰਨਾ ਹੈ।ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹਾਂ।
ਕੁਦਰਤ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਗੁਣ ਬਖਸ਼ਿਆ ਹੈ।ਜ਼ਰੂਰਤ ਹੈ ਆਪਣੇ ਹੁਨਰ ਨੂੰ ਪਛਾਣਨ ਦੀ।ਜੋ ਸੋਹਣਾ ਨੱਚਦਾ ਹੈ  ਉਸ ਦੇ ਚਿਹਰੇ ਵੱਲ ਧਿਆਨ ਹੀ ਨਹੀਂ ਜਾਂਦਾ।ਇਸੇ ਤਰ੍ਹਾਂ ਜੋ ਬੁੱਧੀਮਾਨ ਹੈ ਉਸ ਦੀ ਸ਼ਕਲ ਸੂਰਤ ਨਹੀਂ ਦੇਖੀ ਜਾਂਦੀ।
ਸਾਡੇ ਕੋਲ ਅਨੇਕਾਂ ਅਜਿਹੀਆਂ ਮਿਸਾਲਾਂ ਹਨ ਜਿਵੇਂ ਜੌਰਜ ਬਰਨਾਰਡ ਸ਼ਾਅ  ਬੁੱਧੀਮਾਨ ਸੀ  ਪਰ ਖੂਬਸੂਰਤ ਨਹੀਂ।ਉਸ ਦੇ ਚਿਹਰੇ ਮੋਹਰੇ ਕਰਕੇ  ਉਸ ਦੀ ਬੁੱਧੀਮੱਤਾ ਨੂੰ ਕਦੀ ਨਕਾਰਿਆ ਨਹੀਂ ਗਿਆ  ਹਾਂ ਉਸ ਦੀ ਬੁੱਧੀਮਤਾ ਕਰਕੇ  ਉਸ ਦੇ ਚਿਹਰੇ ਵੱਲ ਧਿਆਨ ਹੀ ਨਹੀਂ ਗਿਆ।
ਆਪਣੇ ਆਪ ਵੱਲ ਧਿਆਨ ਦਿਓ  ਅਤੇ ਦੇਖੋ ਕਿ ਤੁਹਾਡੇ ਅੰਦਰ ਕਿੜ ਗੁਣ ਮੌਜੂਦ ਹਨ।ਆਪਣੇ ਆਪ ਨੂੰ ਨਿਖਾਰਨ ਤੇ ਜ਼ੋਰ ਲਾਓ।ਆਪਣੇ ਕਿਰਦਾਰ ਦੀ ਮਜ਼ਬੂਤੀ ਨਾਲ ਲੋਕਾਂ ਦਾ ਧਿਆਨ ਆਪਣੇ ਗੁਣਾਂ ਵੱਲ ਖਿੱਚੋ।ਆਪਣੇ ਗੁਣਾਂ ਤੇ ਆਪਣੀ ਪਕੜ ਮਜ਼ਬੂਤ ਕਰੋ।
ਮੁੱਕਦੀ ਗੱਲ ਇਹੋ ਹੈ ਜੋ ਸੋਹਣਾ ਨਹੀਂ ਉਸਨੂੰ ਨੱਚਣ ਵੱਲ ਧਿਆਨ ਦੇਣਾ ਚਾਹੀਦਾ ਹੈ।

ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article( ਵੱਖੋ ਵੱਖ ਰਾਹ )
Next articleਕੈਪਟਨ ਹਰਮਿੰਦਰ ਸਿੰਘ ਦਾ ਪਿੰਡਾਂ ‘ਚ ਤੁਫ਼ਾਨੀ ਦੌਰਾ,  ਭਰਵੀਆਂ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ