ਸਰਕਾਰ ਨੇ ਜੇ ਅੜੀਅਲ ਰਵੱੲਈਆ ਨਾ ਛੱਡਿਆ ਤਾਂ 13 ਮਾਰਚ ਤੋਂ ਕਰਾਂਗੇ ਚੱਕਾ ਜਾਮ :- ਹਰਮਿੰਦਰ ਸਿੰਘ

ਟਰਾਂਸਪੋਰਟ ਵਿਭਾਗ ਕੰਟਰੈਕਟ ਤੇ ਲਏ ਮੁਲਾਜ਼ਮਾਂ ਦੀ ਰਿਪੋਰਟ ਹੱਲ ਹੋਣ ਉਪਰੰਤ ਉਹਨਾਂ ਨੂੰ ਆਊਟਸੋਰਸ ਤੇ ਨਾਂ ਲੈਕੇ ਕੰਟਰੈਕਟ ਤੇ ਹੀ ਬਹਾਲ ਕਰੇ

ਪੰਜਾਬ ਸਰਕਾਰ ਦੁਆਰਾ ਜ਼ਾਰੀ ਕੀਤਾ ਤਨਖਾਹਾਂ ਦਾ ਬਜਟ,ਪਰ ਸਰਕਾਰ ਨਹੀਂ ਪਾ ਰਹੀ ਖ਼ਜ਼ਾਨੇ ਚੋਂ ਤਨਖਾਹਾਂ :- ਗੁਰਮੁਖ ਸਿੰਘ

ਜਲੰਧਰ, 11 ਮਾਰਚ -ਅੱਜ ਪੰਜਾਬ ਰੋਡਵੇਜ਼ ਪਨਬੱਸ ਸਟੇਟ ਵਰਕਰ ਯੂਨੀਅਨ 1/19 ਦੀ ਮੀਟਿੰਗ ਦੇਸ ਭਗਤ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਬਹੁਤ ਹੀ ਗੰਭੀਰ ਮੁੱਦਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਕੁਝ ਕੁ ਦਿਨ ਪਹਿਲਾਂ ਮਨੇਜਮੈਂਟ ਨੇ ਇੱਕ ਅਜੀਬ ਜਿਹਾ ਫੁਰਮਾਨ ਜਾਰੀ ਕੀਤਾ ਕਿ ਜੋ ਸਾਥੀ ਪਨਬੱਸ ਵਿੱਚ ਕੰਟਰੈਕਟ ਤੇ ਕੰਮ ਕਰਦੇ ਸਨ ਜਿਨ੍ਹਾਂ ਦੀ ਕਿਸੇ ਛੋਟੇ ਮੋਟੇ ਕਾਰਣ ਕਰਕੇ ਰਿਪੋਰਟ ਹੋ ਗਈ ਸੀ ਸਰਕਾਰ ਉਨ੍ਹਾਂ ਮੁਲਾਜਮਾਂ ਨੂੰ ਦੁਬਾਰਾ ਠੇਕੇਦਾਰੀ ਸਿਸਟਮ ਰਾਹੀਂ ਨੌਕਰੀ ਤੇ ਦੁਆਰਾ ਬਹਾਲ ਕਰਨ ਦੀ ਸਰਤ ਰੱਖ ਰਹੀ ਹੈ ਜੋ ਕਿ ਸਰਕਾਰ ਸਰੇਆਮ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ। ਏ ਉਹ ਸਰਕਾਰ ਹੈ ਜੋ ਵੋਟਾਂ ਤੋਂ ਪਹਿਲਾਂ ਇਹ ਕਹਿ ਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਪੰਜਾਬ ਦੇ ਸਾਰੇ ਮਹਿਕਮੇ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰ ਦੇਣਾ ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਪਨਬੱਸ ਵਿੱਚ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੰਨਟੈਕਟ ਤੇ ਆਏ ਮੁਲਾਜਮਾਂ ਨੂੰ ਧੱਕੇ ਨਾਲ ਠੇਕੇਦਾਰੀ ਸਿਸਟਮ ਵੱਲ ਧੱਕ ਰਹੀ ਹੈ।

ਇਸ ਮੁੱਦੇ ਉੱਪਰ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਨੇ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲਾ ਵਿਰੁੱਧ ਯੂਨੀਅਨ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ।ਯੂਨੀਅਨ ਦੇ ਸੂਬਾ ਸੈਕਟਰੀ ਗੁਰਮੁੱਖ ਸਿੰਘ ਨੇ ਮੀਟਿੰਗ ਵਿੱਚ ਸਰਕਾਰ ਵਲੋਂ ਪਨਬੱਸ ਦੇ ਮੁਲਾਜ਼ਮਾਂ ਵਾਸਤੇ ਜੋ ਤਨਖਾਹ ਰੋਡਵੇਜ਼ ਦੇ ਹੈੱਡ ਵਿਚੋਂ ਦੇਣ ਲਈ ਜੋ ਬਜਟ ਰਿਲੀਜ਼ ਕੀਤਾ ਗਿਆ ਸੀ ਪਰ ਮਨੇਜਮੈਂਟ ਦੀ ਲਾਪਰਵਾਹੀ ਕਾਰਣ ਉਹ ਮੁਲਾਜ਼ਮਾਂ ਦਾ ਤਨਖਾਹਾਂ ਦਾ ਪੈਸਾ ਮੁਲਾਜ਼ਮਾਂ ਦੇ ਬੈੱਕ ਖਾਤਿਆਂ ਵਿੱਚ ਨਹੀਂ ਪਾ ਰਹੀ। ਸੈਕਟਰੀ ਸਾਹਿਬ ਨੇ ਦੱਸਿਆ ਕਿ ਯੂਨੀਅਨ ਦੇ ਬਹੁਤ ਸੰਘਰਸ਼ ਕਰਕੇ ਇਹ ਬਜਟ ਰਿਲੀਜ਼ ਕਰਵਾਇਆ ਸੀ ਸਾਨੂੰ ਡਰ ਹੈ ਕਿ ਮਨੇਜਮੈਂਟ ਦੀ ਲਾਪਰਵਾਹੀ ਕਾਰਣ ਕਿਤੇ ਬਜਟ ਵਾਪਸ ਨਾ ਮੁੜ ਜਾਵੇ, ਉਨ੍ਹਾਂ ਕਿਹਾ ਕਿ ਜੇ ਇਸ ਮਹੀਨੇ ਮੁਲਾਜ਼ਮਾਂ ਦੀ ਤਨਖ਼ਾਹਾਂ ਖਜ਼ਾਨੇ ਵਿੱਚੋਂ ਨਾ ਪਾਈਆਂ ਗਈਆਂ ਤਾਂ ਯੂਨੀਅਨ ਵੱਲੋਂ ਮੈਨੇਜਮੈਂਟ ਵਿਰੁੱਧ ਸਖ਼ਤ ਐਕਸ਼ਨ ਉਲੀਕਿਆ ਜਾਵੇਗਾ, ਸੂਬਾ ਸਰਪ੍ਰਸਤ ਹਰਜਿੰਦਰ ਸਿੰਘ ਨੇ ਕਿਹਾ ਪਨਬੱਸ ਦੇ ਮੁਲਾਜ਼ਮ ਬੜੀ ਦੇਰ ਤੋਂ ਆਊਟਸੋਰਸਿੰਗ ਤੇ ਬੜੀ ਤਨਦੇਹੀ ਨਾਲ ਨੌਕਰੀ ਕਰ ਰਹੇ ਹਨ ਉਨ੍ਹਾਂ ਆਉਟਸੋਰਸ ਮੁਲਾਜਮਾਂ ਨੂੰ ਕਿਸੇ ਸਹੀ ਢੰਗ ਤਰੀਕੇ ਨਾਲ ਕੰਟਰੈਕਟ ਤੇ ਲਿਆ ਜਾਵੇ ਤਾਂ ਜੋ ਸਰਕਾਰ ਵੱਲੋਂ ਕੀਤਾ ਵਾਅਦਾ ਕੀ ਅਸੀਂ ਕੋਈ ਵੀ ਮੁਲਾਜ਼ਮ ਠੇਕੇ ਤੇ ਨਹੀਂ ਰਹਿਣ ਦੇਣਾ ਪੂਰਾ ਕਰ ਸਕੇ, ਅਖੀਰ ਵਿੱਚ ਇਸ ਮੀਟਿੰਗ ਵਿੱਚ ਸਾਰੇ ਵਰਕਰਾਂ ਦੀ ਸਹਿਮਤੀ ਨਾਲ ਸਰਕਾਰ ਤੇ ਮੈਨੇਜਮੈਂਟ ਦੀਆਂ ਇਸ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ 13/3/23/ ਸਾਰੇ ਡਿਪੂਆ ਵਿੱਚ ਚੱਕਾ ਜਾਮ ਕਰਕੇ ਸਰਕਾਰ ਦੇ ਵਿਰੁੱਧ ਨਾਅਰੇਬਾਜੀ ਕੀਤੀ ਜਾਵੇਗੀ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ, ਸੂਬਾ ਸੈਕਟਰੀ ਜਗਦੀਪ ਸਿੰਘ, ਬਚਿੱਤਰ ਸਿੰਘ ਸੂਬਾ ਮੀਤ ਪ੍ਰਧਾਨ , ਗਗਨਦੀਪ ਸਿੰਘ ਮੀਤ ਪ੍ਰਧਾਨ, ਸੁਰਜੀਤ ਸਿੰਘ ਮੀਤ ਪ੍ਰਧਾਨ, ਮੁੱਖ ਸਲਾਹਕਾਰ ਅੰਮ੍ਰਿਤਪਾਲ ਸਿੰਘ ਇਸ ਤੋਂ ਇਲਾਵਾ ਸਾਰੇ ਡਿਪੂਆ ਦੇ ਸੈਟਰਬਾਡੀ ਦੇ ਆਹੁਦੇ ਦਾਰ ਅਤੇ ਸਾਰੇ ਡਿਪੂਆ ਦੇ ਪ੍ਰਧਾਨ ਸੈਕਟਰੀ ਤੇ ਕੈਸੀਅਰ ਇਸ ਮੀਟਿੰਗ ਵਿੱਚ ਪਹੁੰਚੇ ਸਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article       ਏਹੁ ਹਮਾਰਾ ਜੀਵਣਾ ਹੈ -536
Next articleਨਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਾਰਚ ਨੂੰ