ਆਗੂ ਸੁਖਦੀਪ ਸਿੰਘ ਅੱਪਰਾ ਦੀ ‘ਆਪ’ ਚ ਹੋਈ ਘਰ ਵਾਪਸੀ

ਜਲੰਧਰ/ਫਗਵਾੜਾ/ਅੱਪਰਾ (ਜੱਸੀ) (ਸਮਾਜ ਵੀਕਲੀ)- ਇਲਾਕੇ ਦੇ ਪਿੱਛਲੇ ਕੁੱਝ ਸਮੇ ਤੋ ਆਮ ਆਦਮੀ ਪਾਰਟੀ ਨਾਲ ਨਰਾਜ਼ ਚਲੇ ਆ ਰਹੇ ਸਿਰਕੱਢ ਆਗੂ , ਆਮ ਆਦਮੀ ਪਾਰਟੀ ਦੇ ਫੌਂਡਰ ਮੈਂਬਰ ਸੁੱਖਦੀਪ ਸਿੰਘ ਅੱਪਰਾ ਜੋ ਕਿ ਪਾਰਟੀ ਦੇ ਵੱਖ ਅਹੁਦਿਆਂ ਜਿਵੇ ਕਿ ਹਲਕਾ ਪ੍ਰਧਾਨ , ਯੂਥ ਜਿਲਾ ਪ੍ਰਧਾਨ , ਪੰਜਾਬ ਵਿੰਗ ਦੇ ਸਕੱਤਰ , ਸੰਨ 2017 ਦੀਆ ਚੌਣਾ ‘ਚ ਪੰਜਾਬ ਦੇ ਕੰਪੈਨ ਡੋਰ ਟੂ ਡੋਰ ਦੇ ਇੰਚਾਰਜ , ਜਨਰਲ ਸਕੱਤਰ ਪੰਜਾਬ , ਜਿਲਾ ਜਲੰਧਰ ਦੇ ਜ਼ੋਨ ਪ੍ਰਧਾਨ ਆਦਿ ਮਹੱਤਵਪੂਰਨ ਅਹੁਦਿਆਂ ‘ਤੇ ਬਿਰਾਜਮਾਨ ਰਹਿ ਚੁੱਕੇ ਹਨ , ਅੱਜ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਉਨਾ ਤੱਕ ਪਹੁੰਚ ਕਰਕੇ ਉਨਾ ਦੀ ਨਰਾਜ਼ਗੀ ਨੂੰ ਦੂਰ ਕਰਕੇ ਪਾਰਟੀ ਦੇ ਆਗੂਆ ਦੀ ਹਾਜ਼ਰੀ ਵਿੱਚ ਘਰ ਵਾਪਸੀ ਕਰਵਾਈ ਗਈ ।

ਇਸ ਮੋਕੇ ਸੁੱਖਦੀਪ ਸਿੰਘ ਅੱਪਰਾ ਨੇ ਕਿਹਾ ਕਿ ਉਨਾ ਨੂੰ ਪਾਰਟੀ ਨਾਲ ਕੁੱਝ ਨਰਾਜ਼ਗੀ ਸੀ ਜੋ ਕਿ ਹੁਣ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨਾ ਨਾਲ ਮਿਲ ਉਨਾ ਨੂੰ ਦੂਰ ਕਰ ਦਿੱਤਾ ਗਿਆ ਹੈ । ਉਨਾ ਦੱਸਿਆ ਕਿ ਕੁੱਝ ਸਮਾ ਕੜੀ ਟੁੱਟਣ ਤੋ ਬਾਅਦ ਹੁਣ ਉਹ ਪਹਿਲਾ ਨਾਲ਼ੋਂ ਵੱਧ ਪਾਰਟੀ ਹਿੱਤ ਲਈ ਕੰਮ ਕਰਨਗੇ । ਇੱਥੇ ਦੱਸਣਯੋਗ ਹੈ ਕਿ ਸੁੱਖਦੀਪ ਸਿੰਘ ਅੱਪਰਾ ਨੇ ਪਿੱਛਲੇ ਕੁੱਝ ਸਮੇ ਤੋ ਪਾਰਟੀ ਨਾਲ ਨਰਾਜ਼ ਰਹਿਣ ਦੇ ਬਾਵਯੂਦ ਵੀ ਕਿਸੇ ਹੋਰ ਪਾਰਟੀ ਨੂੰ ਜੋਇਨ ਨਹੀ ਕੀਤਾ। ਗੌਰਤਲਬ ਹੈ ਕੀ ਇਲਾਕੇ ਦੇ ਵਲੰਟੀਅਰ ਅੱਪਰਾ ਦੀ ਘਰਵਾਪਸੀ ਤੋਂ ਕਾਫੀ ਖੁਸ਼ ਹਨ. ਇੱਸ ਮੋਕੇ ‘ਤੇ ਸ. ਹਰਚੰਦ ਸਿੰਘ ਬਰਸਟ ( ਚੇਅਰਮੈਨ ਮੰਡੀ ਬੋਰਡ ਪੰਜਾਬ ਤੇ ਜਨਰਲ ਸਕੱਤਰ ਪੰਜਾਬ ,ਮਲਵਿੰਦਰ ਸਿੰਘ ਕੰਗ (ਮੁੱਖ ਬੁਲਾਰਾ ਪੰਜਾਬ ) , ਸੁਭਾਸ਼ ਪ੍ਰਭਾਕਰ , ਬੋਬੀ ਮੰਤਰਾ ਤੇ ਹਰਭਜਨ ਸਿੰਘ ਆਦਿ ਆਗੂਆਂ ਤੋ ਇਲਾਵਾ ਇਲਾਵਾ ਬਹੁਤ ਸਾਰੇ ਪਾਰਟੀ ਵਲੰਟੀਅਰ ਹਾਜ਼ਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਟਰੈਕਟ 2211ਹੈੱਡ ਮਲਟੀਪਰਪਜ ਹੈਲਥ ਵਰਕਰ (ਫੀ) ਵਰਕਰਾਂ ਵੱਲੋਂ ਜਲੰਧਰ ਜਿਮਨੀ ਚੋਣਾ ਵਿੱਚ ਸਰਕਾਰ ਨੂੰ ਘੇਰਿਆ ਜਾਵੇਗਾ _ ਸੂਬਾ ਪ੍ਰਧਾਨ ਮੁਨੱਵਰ ਜਹਾਂ
Next article“ਵਿਸ਼ਵ ਧਰਤੀ ਦਿਵਸ” ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ।