ਕਾਸ਼ ਫਿਰ ਰੰਗਲਾ ਪੰਜਾਬ ਬਣਜੇ

(ਸਮਾਜ ਵੀਕਲੀ)

ਕਾਸ਼ ਫਿਰ ਰੰਗਲਾ ਪੰਜਾਬ ਬਣਜੇ,
ਫੁੱਲਾਂ ਵਿਚੋਂ ਸੋਹਣਾ ਓ ਗੁਲਾਬ ਬਣਜੇ,
ਸੱਥ ਵਿੱਚ ਆਕੇ ਬਾਬਾ ਸੀਪ ਲਾ ਜਵੇ
ਮਾਰਦਾ ਦਮਾਮੇ ਜੱਟ ਮੇਲੇ ਆ ਜਵੇ,
ਹੋ ਜਾਣ ਹਾਣੀ ਕੱਠੇ, ਢੋਲੇ ਗਾਉਣ ਨੂੰ ,
ਲੱਭ ਜਾਵੇ ਬੋਹੜ ਕਿਤੇ, ਪੀਂਘਾਂ ਪਾਉਣ ਨੂੰ ,
ਕਿਦਾ ਦਿਲ ਕਰਦਾ ਏ, ਚਿੱਟਾ ਖਾਣ ਨੂੰ,
ਛੱਡ ਕੇ ਪੰਜਾਬ ਬਾਹਰ ਜਾਣ ਨੂੰ,
ਇਥੇ ਹੀ ਜੇ ਵਧੀਆ ਸ਼ਬਾਬ ਬਣਜੇ,
ਕਾਸ਼ ਫਿਰ ਰੰਗਲਾ ਪੰਜਾਬ ਬਣਜੇ
ਫੁੱਲਾਂ ਵਿਚੋਂ ਸੋਹਣਾ ਓ ਗੁਲਾਬ ਬਣਜੇ,
ਕਰਜ਼ੇ ਦਾ ਭਾਰ ਕਹਿੰਦਾ ਦੂਣਾ ਹੋ ਗਿਆ,
ਗਲੇ ਲਗ ਜੱਟ ਦੇ ਓ ਸਿਰੀ ਰੋ ਪਿਆ,
ਕਰਦਾ ਨੀ ਦਿਲ ਗਲ ਫਾਹਾ ਪਾਉਣ ਨੂੰ,
ਕਿਦਾ ਦਿਲ ਕਰੇ, ਸਲਫਾਸ ਖਾਣ ਨੂੰ,
ਕਾਦਾ ਰੋਣਾ ਸਹੀ ਜੇ ਹਿਸਾਬ ਬਣਜੇ ,
ਕਾਸ਼ ਫਿਰ ਰੰਗਲਾ ਪੰਜਾਬ ਬਣਜੇ
ਫੁੱਲਾਂ ਵਿਚੋਂ ਸੋਹਣਾ ਓ ਗੁਲਾਬ ਬਣਜੇ,
ਉਠਕੇ ਸਵੇਰੇ ਕੋਈ ਮਧਾਣੀ ਨੂੰ ਪਾਵੇ,
ਫੱਤਾ ਲੈਕੇ ਜੱਟੀ ਫੇਰ ਖੇਤ ਨੂੰ ਜਾਵੇ,
ਖੁਦਾ ਕਰੇ ਨਸ਼ਿਆਂ ਦਾ ਲੱਕ ਟੁਟਜੇ,
ਬਾਹਰ ਜਾਣੋ ਸਾਡਾ ਏ ਪੰਜਾਬ ਰੁਕਦੇ,
ਕਰੀਏ ਦੁਆਵਾਂ ਸੱਚਾ ਇਹ ਖੁਹਾਬ ਬਣਜੇ,
ਕਾਸ਼ ਫਿਰ ਰੰਗਲਾ ਪੰਜਾਬ ਬਣਜੇ
ਫੁੱਲਾਂ ਵਿਚੋਂ ਸੋਹਣਾ ਓ ਗੁਲਾਬ ਬਣਜੇ,

ਕੁਲਦੀਪ ਸਿੰਘ ਰਾਮਨਗਰ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੜ੍ਹ ਕੇ
Next articleਜਦ ਤੱਕ ਸਵਾਸ , ਤਦ ਤੱਕ ਆਸ…