ਬੱਸ ਅੱਡਾ ਭਾਣੋ ਲੰਗਾ ਵਿਖੇ ਸਤਿਸੰਗ ਅਤੇ ਕਲੱਬਾਂ ਦੇ ਕਬੱਡੀ ਮੈਚ 5 ਨੂੰ

ਕੈਪਸ਼ਨ-ਸਤਿਸੰਗ ਸੇਵਾ ਕਮੇਟੀ ਬੱਸ ਅੱਡਾ ਭਾਣੋ ਲੰਗਾ ਦੇ ਆਗੂ ਸਤਿਸੰਗ ਅਤੇ ਕਬੱਡੀ ਮੈਚਾਂ ਬਾਰੇ ਜਾਣਕਾਰੀ ਦਿੰਦੇ ਹੋਏ।

ਕੌਮੀ ਪ੍ਰਚਾਰਕਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਦਾ ਐਵਾਰਡਾਂ ਨਾਲ ਹੋਵੇਗਾ ਸਨਮਾਨ-ਦੇਵ ਕੌਲਪੁਰ, ਕੇਵਲ ਸਹੋਤਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਤਿਸੰਗ ਸੇਵਾ ਕਮੇਟੀ ਬੱਸ ਅੱਡਾ ਭਾਣੋ ਲੰਗਾ ਵਲੋਂ ਇਲਾਕੇ ਭਰਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਬੱਸ ਅੱਡਾ ਭਾਣੋ ਲੰਗਾ ਵਿਖੇ ਭਗਵਾਨ ਵਾਲਮੀਕ ਜੀ ਦੇ ਨਾਮ ਦਾ ਪ੍ਰਚਾਰ ਕਰਨ ਅਤੇ ਮਨੀ ਗਿੱਲ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਸਤਿਸੰਗ ਅਤੇ ਨਾਮਵਰ ਕਲੱਬਾਂ ਦੇ ਕਬੱਡੀ ਮੈਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਤਿਸੰਗ ਸੇਵਾ ਕਮੇਟੀ ਦੇ ਆਗੂ ਵਾਲੀਬਾਲ ਕੋਚ ਦੇਵ ਕੌਲਪੁਰ, ਕੇਵਲ ਸਿੰਘ ਸਹੋਤਾ ਬਿਹਾਰੀਪੁਰ, ਬਲਵਿੰਦਰ ਸਿੰਘ ਪਾਜੀਆ, ਸੁੱਖਾ ਸਹੋਤਾ ਮੱਲ੍ਹੀ, ਜਗਸ਼ੀਰ ਦੁਰਗਾਪੁਰ, ਮਨਪ੍ਰੀਤ ਸਿੰਘ ਹੰਸ, ਸਾਬਕਾ ਸਰਪੰਚ ਜਸਵੰਤ ਸਿੰਘ ਸਿਆਲ, ਭੱਲਾ ਟੇਲਰ, ਲਾਡੀ ਟੇਲਰ ਹੁਸੈਨਪੁਰ, ਜਿੰਦੂ ਖੈੜਾ, ਰਾਜੂ ਹੁਸੈਨਪੁਰ, ਬੱਬੂ ਭੁਲਾਣਾ, ਸੋਢੀ ਭੁਲਾਣਾ, ਬਾਬਾ ਮੰਗੀ ਮਿੱਠਾ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਤਿਸੰਗ ਸੇਵਾ ਕਮੇਟੀ ਬੱਸ ਅੱਡਾ ਭਾਣੋ ਲੰਗਾ ਵਲੋਂ 5 ਦਸੰਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸਤਿਸੰਗ ਅਤੇ ਕਬੱਡੀ ਮੈਚਾਂ ਦੌਰਾਨ ਜਿੱਥੇ ਭਗਵਾਨ ਵਾਲਮੀਕ ਜੀ ਦੇ ਨਾਮ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਅਤੇ ਪਾਠੀ ਸਿੰਘਾਂ ਨੂੰ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਉੱਥੇ ਕੌਮ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਐਵਾਰਡ ਦੇ ਕੇ ਨਿਵਾਜਿਆ ਜਾਵੇਗਾ। ਇਸ ਸਤਿਸੰਗ ਵਿਚ ਕੌਮ ਦੇ ਪ੍ਰਸਿੱਧ ਕੀਰਤਨੀਏ ਭਾਈ ਸੰਦੀਪ ਕੁਲਾਰ ਦਾ ਕੀਰਤਨੀ ਜਥਾ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕਰਨਗੇਂ ਜਦਕਿ ਕਬੱਡੀ ਮੈਚਾਂ ’ਚ ਨਾਮਵਰ ਕਲੱਬਾਂ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਜ਼ਲ਼
Next articleਨਵੇਂ ਵਿਚਾਰ ਦਾ ਵਿਰੋਧ