(ਸਮਾਜ ਵੀਕਲੀ)
ਜਦ ਕਿੱਸਾ ਲਿਖਾਂ ਮੈਂ ਸੰਨ ’47- ਦਾ…
ਖੂਨ ਰਗਾਂ ਚ ਉਬਾਲੇ ਖਾ ਜਾਂਦਾ।
ਇਤਿਹਾਸ ਨੂੰ ਲੱਗਦਾ ਮੁੜ ਯਾਦ ਕਰਾਵੇ …
ਅੰਬਰਸਰ ਨੂੰ ਜਿਹੜਾ ਰਾਹ ਜਾਂਦਾ।
ਸਤਲੁਜ ਰਾਵੀ ਜਿਹਲਮ ਅਟਕ ਚਨਾਬ ਮੇਰੇ ਵਿੱਚ ਵੱਸਦੇ ਸੀ।
ਜਦ ਵੰਡਿਆ ਨਹੀਂ ਸੀ ਗਿਆ ਮੈਂ ਸਾਰੇ ਰਹਿੰਦੇ ਹੱਸਦੇ ਵੱਸਦੇ ਸੀ।
ਮੈਂ ਸੋਨੇ ਦੀ ਚਿੜੀ ਸੀ ਹੁੰਦਾ… ਤਾਹੀਓ
ਗੋਰੇ ਰਹਿੰਦੇ ਆਉਂਦੇ ਜਾਂਦੇ ਸੀ।
ਮੁਸਲਮਾਨ ਤੇ ਸਿੱਖ ਉਦੋਂ ਭਾਈ ਭਾਈ ਕਹਾਉਂਦੇ ਸੀ।
ਹਾਂ ਮੈਂ ਪੰਜਾਬ ਬੋਲਦਾ ਹਾਂ …
ਜੀਹਨੇ ਵੇਖੀ ਵੰਡ 47 ਦੀ ਉਹੀੳ ਪੰਜਾਬ ਬੋਲਦਾ ਹਾਂ।
47 ਦਾ ਦੁੱਖ ਨਾ ਭਰਿਆ ਗਿਆ
ਫਿਰ 84 ਵੇਖੀ ਮੈ..
ਭੁੱਲ ਨਾ ਸਕਿਆ ਉਸ ਦੁੱਖ ਨੂੰ.. ਜਦੋਂ ਧੀ ਦੀ ਚੁੰਨੀ ਪਾਟੀ ਵੇਖੀ ਮੈਂ।
ਭਾਰਤ ਸੀ ਬਣਿਆ ਵੈਰੀ ਮੇਰਾ..
ਭਾਵੇਂ ਮੈਂ ਭਾਰਤ ਵਿੱਚ ਹੀ ਆਉਂਦਾ ਸੀ।
ਰਿਹਾ ਨਾ ਕੋਈ ਗੀਤਕਾਰ ਜੋ ਮੇਰੇ ਲਈ ਹੇਕਾਂ ਲਾ ਕੇ ਗਾਉਂਦਾ ਸੀ।
ਜ਼ਿਕਰ ਕਰਾਂ ਜੇ ਕਾਰਗਿਲ ਜੰਗ ਦਾ..
ਮੇਰੇ ਕਿੰਨੇ ਪੁੱਤ ਸ਼ਹੀਦ ਹੋਏ।
ਕਈ ਨਵੀਂ ਵਿਆਹੀ ਛੱਡ ਕੇ ਆਏ..
ਕਈਆਂ ਨੂੰ ਵਿਆਹ ਵੀ ਨਾ ਨਸੀਬ ਹੋਏ
‘ਪ੍ਰਭ’ ਦਾ ਖੂਨ ਖੋਲ ਹੈ ਉੱਠਦਾ ਜਦ ਲਿਖੇ ਕਿੱਸਾ ਸ਼ਹੀਦੀਆਂ ਦੇ।
ਇਤਿਹਾਸ ‘ਚ ਲਿਖਿਆ ਜਰੂਰ ਪੜ੍ਹਿਓ
ਕਿੱਸੇ ਬੀਬੀਆਂ ਦੀਆਂ ਸ਼ਹੀਦੀਆਂ ਦੇ।
ਪ੍ਰਭਲੀਨ ਕੌਰ
ਜਮਾਤ: 12ਵੀਂ
ਗਿਆਨੀ ਜੈਲ ਸਿੰਘ ਨਗਰ ਰੋਪੜ।



