ਤੇਰੀ ਤੰਦੂਰ ‘ਤੇ ਬਣਾਈ ਮਾਏ ਰੋਟੀ ਦੂਰ ਬੈਠ ਯਾਦ ਮੈਂ ਕਰਾਂ,,,

(ਸਮਾਜ ਵੀਕਲੀ)

ਯਾਦ ਹੈ ਉਹ ਵੇਲਾ ਮਾਏ ਵਿਹੜੇ ਧੁੱਪਾਂ ਕਦੇ ਛਾਵਾਂ ਦਾ,,,,
ਰੱਖਿਆ ਖ਼ਿਆਲ ਸੱਚੀ ਸਭ ਹੀ ਸੱਧਰਾਂ ਤੇ ਚਾਵਾਂ ਦਾ,,,
ਅੱਜ ਦੇਖ਼ ਮਾਏ ਰੋਟੀ ਮੁੱਲ ਦੀ ਨੂੰ ਮਨੋਂ ਮਨ ਹਾਉਂਕੇ ਮੈਂ ਭਰਾਂ,,,
ਤੇਰੀ ਤੰਦੂਰ ‘ਤੇ ਬਣਾਈ ਮਾਏ ਰੋਟੀ ਦੂਰ ਬੈਠ ਯਾਦ ਮੈਂ ਕਰਾਂ,,

ਜਦੌ ਮਾਂ ਤੂੰ ਕਦੇ ਬਸ ਸਾਡੇ ਪਸੰਦ ਦੀ ਰੋਟੀ ਬਣਾਉਂਦੀ ਸੀ,,,
ਕਦੇ ਵਿੱਚ ਗੰਢੇ, ਧਣੀਆਂ ਤੇ ਮਿਰਚਾਂ ਵੀ ਪਾਉਂਦੀ ਸੀ,,,
ਵਾਰੋ- ਵਾਰੀ ਬੁਰਕੀ ਮੂੰਹ ਪਾਕੇ ਜਾਣ- ਬੁੱਝ ਹਾਈ -ਹਾਈ ਕਰਾਂ,
ਤੇਰੀ ਤੰਦੂਰ ‘ਤੇ ਬਣਾਈ ਮਾਏ ਰੋਟੀ ਦੂਰ ਬੈਠ ਯਾਦ ਮੈਂ ਕਰਾਂ,,

ਹੋ ਰੌਣਕ ਸੀ ਘਰ ਏਕ ਤੇਰੇ ਮਨ -ਮੋਹ ਦੇ ਕਰਕੇ,,,,
ਭੈਣਾਂ,ਭਾਈ, ਪਿਤਾ ਕੰਮੋਂ ਆਏ ਜਾਨ ਪੈਂਦੀ ਰੋਟੀ ਕਰਕੇ,,,
ਵੇਲਾ ਗਿਆ ਕਿਹਾ ਸਾਥ ਛੱਡਕੇ ਗੱਲਾਂ ਕੀਹਦੇ ਕੋਲ਼ ਕਰਾਂ,,,
ਤੇਰੀ ਤੰਦੂਰ ‘ਤੇ ਬਣਾਈ ਮਾਏ ਰੋਟੀ ਦੂਰ ਬੈਠ ਯਾਦ ਮੈਂ ਕਰਾਂ,,,

ਸੁੰਘ ਮਹਿਕਾਂ ਤੋਂ ਚਾਚੇ – ਤਾਏ ਹੱਸ ਕੇ ਸੀ ਆਖਦੇ,,,,
ਕਰਮ ਵਡਭਾਗੇ ਨੇ ਜੀ ਬੜੇ ਸਾਡੇ ਵਾਲੇ ਜਨਾਬ ਦੇ,,,
ਖ਼ੁਸ਼ ਹੋ ਚਾਂਈਂ ਖਾਣਾ ਪਰੋਸਣਾ ਕਈ ਵਾਰ ਧਿਆਨ ਮੈਂ ਧਰਾਂ,,,
ਤੇਰੀ ਤੰਦੂਰ ‘ਤੇ ਬਣਾਈ ਮਾਏ ਰੋਟੀ ਦੂਰ ਬੈਠ ਯਾਦ ਮੈਂ ਕਰਾਂ

ਸ਼ਮਿੰਦਰ ਕੌਰ ਭੁਮੱਦੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਬ ਦੀ ਨਿਆਮਤ
Next articleਤੈਨੂੰ ਕੀ ਪਤਾ!!!