ਧੀਆਂ ਧਿਆਣੀਆਂ……………

(ਸਮਾਜ ਵੀਕਲੀ)

ਬੜੇ ਲਾਡਾਂ ਨਾਲ ਪਾਲੀ ਆਪਣੀ ਪਿਆਰੀ ਧੀ,
ਬੇਟੇ ਤੋਂ ਬਾਅਦ ਤੇਰੇ ਕਨੇਡਾ ਜਾਣ ਮਗਰੋਂ
ਸਾਡੇ ਕੋਲੋ ਭੁਲਾ ਕੇ ਵੀ ਭੁਲਾਈ ਨਹੀ ਜਾਂਦੀ।
ਪਰਿਵਾਰ ‘ਚ ਕਾਵਾਂ ਰੌਲੀ ਘੱਟ ਗਈ।
ਤਮੰਨਾ ਇਹੀ ਰਹੇ ਸਾਡੀ ਸਾਦ-ਮੁਰਾਦੀ ਧੀ,
ਬਸ ਅੱਡੇ ਤੋਂ ਰਾਤ ਨੂੰ ਐਕਟਿਵਾ
ਰਿਸ਼ਤਿਆਂ ਦੀ ਸਾਂਝ ‘ਚ ਕੋਲ-ਕੋਲ ਰਹਿ ਕੇ
‘ਤੇ ਲੈ ਕੇ ਆਉਣਾ।
ਦੂਰ ਨਹੀ ਜਾਂਦੀ। । ।
ਥੱਕੇ ਹੋਏ ਆਉਣਾ,ਮੱਥਾ ਗਰਮ ਹੋਣਾ,

ਥਰਮਾਮੀਟਰ ਲਾ ਕੇ ਸ਼ੱਕ ਮਿਟਾਉਣਾ।
ਸਮਾਜ਼L ਦੇ ਜਿਸ ਪਰਿਵਾਰ ‘ਚ ਰਹਿ ਕੇ ਪਲੀ,
ਨਹੀ ਭੁਲਦਾ ਪਰੀਆਂ ਦਾ ਘਰ ਵਿੱਚ ਵਾਸਾ,
ਮਾੜੇ ਚੰਗੇ ਅਨੁਭਵਾਂ ਨੂੰ ਫਿਰਦੀ ਹੰਢਾਉਦੀ।
ਰੌਣਕ ਮੇਲੇ ਦੀਆਂ ਯਾਦਾਂ ਦਾ ਧਰਵਾਸਾ। । । ।
ਚੰਗੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਕੇ,
ਸਾਡੀ ਸਨਾਤਨੀ ਸੋਚ ਅਨੁਸਾਰ
ਜਿਊਦੇ ਜੀਅ ਕਦੀ ਨੇੜੇ ਕਦੇ ਦੂਰ
ਕਾਦਰ ਨੇ ਬਣਾਏ ਅਜੀਬੋ-ਗਰੀਬ ਬੰਦੇ
ਕਦੀ ਵਿਯੋਗੀ ਹੁੰਦੇ।
ਲੋੜ੍ਹਵੰਦਾਂ ਦਾ ਰਹੇ ਦੁੱਖ ਵੰਡਾਉਦੀ। । । ।
ਜੇ ਸਮਝੋਂ ਤਾਂ ਆਪਣੇ ਸਾਰੇ ਹੁੰਦੇ,

ਐਪਰ ਢਿੱਡੋਂ ਜਾਇਆਂ ਦੇ ਵਿਛੋੜੇ,
ਚੰਦ ਸੂਰਜ ਵਾਂਗ ਹਮੇਸ਼ਾਂ ਰਹੇ ਚਮਕਦੀ,
ਮੋਬਾਇਲਾਂ ਨਾਲ ਵੀ ਪੂਰ ਨਾ ਹੁੰਦੇ।
ਰੌਸ਼ਨ ਮੁਨਾਰਾ ਬਣ ਚਮਕੇ ਲੋਕਾਈ ਲਈ।
ਮਨ ਸਮਝਾਇਆ ਮੋੜੇ ਪਾਉਦਾ ਨਾ,
ਨਿੱਘ ਠੰਢੇ ਸੂਰਜ ਵਰਗਾ,ਠੰਢਕ ਲੋਅ ਚੰਦ ਦੀ,
ਸਾਖਿਆਤ ਦਰਸ਼ ਕੋਈ ਕਰਵਾਉਦਾ ਨਾ। ।। ।
ਧੀ ਸਾਡੀ,ਬਿੰਨਾਂ ਪੱਖਪਾਤ ਤੋਂ,
ਥੱਕੇ ਨਾ ਉਹ ਵੰਡਦੀ। । । । ।
ਇਕ ਬਾਪ ਅਮਰਜੀਤ ਦਾ ਇਹ ਕਹਿਣਾ,

ਗੁਣਾਂ ਦੀ ਗੁਥਲੀ ਧੀ ਹੈ ਮੇਰੀ,

ਮੇਰੇ ਸੁਪਨਿਆਂ ਦਾ ਹੈ ਗਹਿਣਾ,
ਕੁੜੀਆਂ ਭਾਂਵੇ ਸੋਹਲ ਨਾਜ਼ੁਕ ਹੁੰਦੀਆਂ,
ਸਭ ਦੇ ਬੱਚੇ ਹੋਣ ਇਹੋ ਜਿਹੇ,
ਇਤਿਹਾਸ ਗਵਾਹ ਹੈ ਬਹਾਦਰ
ਦੇਸ਼ ਵਿਦੇਸ਼ ਵਿੱਚ ਮਿਸਾਲ ਬਣ ਕੇ ਰਹਿਣਾ।
ਮੁੰਡਿਆਂ ਤੋਂ ਅੱਗੇ ਹੁੰਦੀਆਂ।
ਜੇ ਆਪਣੀ ਆਈ ‘ਤੇ ਆ ਜਾਵਣ,
ਮਾੜੀ ਨੀਅਤ ਵਾਲਿਆਂ ਨੂੰ ਦੂਰ ਭਜਾਵਣ।। । ।

ਭਰਿਆ-ਭਰਿਆ ਘਰ ਸੀ
ਤੇਰੇ ਵਿਦੇਸ਼ ਜਾਣ ਤੋਂ ਪਹਿਲਾਂ,
ਅੱਜ ਚਾਰੋਂ ਤਰਫ਼ ਤੋਂ ਸੁੰਨਾ-ਸੁੰਨਾ ਲੱਗਦਾ,
ਕਦੀ ਰੁਝੇਵਿਆਂ ‘ਚੋਂ ਜਦੋ ਬਾਹਰ ਨਿਕਲਾਂ,
ਵਿਛੋੜੇ ਦਾ ਸੱਲ,ਮਨ ਤੇ ਸਰੀਰ
ਦੋਵਾਂ ਨੂੰ ਨਹੀ ਛੱਡਦਾ।। । । ।

ਅਮਰਜੀਤ ਚੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ ਇਕਾਈ ਦੀ ਮੀਟਿੰਗ ਹੋਈ
Next articleਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਸਖ਼ਤੀ ਕਰਨ ਦੇ ਰੌਂਅ ਵਿੱਚ ਨਹੀਂ ਸਰਕਾਰ