(ਸਮਾਜ ਵੀਕਲੀ)
ਇੰਨੀ ਜਿਆਦਾ ਉਮਰ ਹੋ ਚੁੱਕੀ ਹੈ
ਮੈਂ ਅਜੇ ਤੱਕ ਕੁਝ ਸਿੱਖਿਆ ਹੀ ਨਹੀਂ।
ਸਮੁੰਦਰ ਦੀ ਤਰ੍ਹਾਂ ਆਪਣੀ ਸੀਮਾ ਤੱਕ ਰਹਿ ਨਾ ਸਕਿਆ
ਸਮੁੰਦਰ ਦੀ ਤਰ੍ਹਾਂ ਆਪਣਾ ਵੱਡਾ ਦਿਲ ਕਰਨਾ ਸਕਿਆ।
ਗੰਗਾ ਵਿਚ ਡੁਬਕੀ ਤਾਂ ਲਗਾਈ ਮੈਂ ਬਹੁਤ ਵਾਰ
ਲੇਕਿਨ ਗੰਗਾ ਦੀ ਤਰ੍ਹਾਂ ਮਨ ਨੂੰ ਪਵਿੱਤਰ ਕਰ੍ ਨਾ ਸਕਿਆ।
ਆਪਣੇ ਜੀਵਨ ਵਿੱਚ ਬਦਲਦੇ ਹੋਏ ਮੌਸਮ ਤਾਂ ਦੇਖੇ ਬਹੁਤ
ਪਰ ਆਪਣੇ ਮਨ ਨੂੰ ਮੌਸਮ ਮੁਤਾਬਿਕ ਬਦਲ ਨਾ ਸਕਿਆ
ਪ੍ਰਕਿਰਤੀ ਦੀ ਗੋਦੀ ਵਿੱਚ ਸੁੱਖ ਦਾ ਸਾਹ ਤਾਂ ਲਿਆ ਮੈਂ ਬਹੁਤ
ਆਪਣੇ ਮਨ ਅਤੇ ਕਰਮ ਨੂੰ ਮੈਂ ਸਾਫ ਕਰ੍ ਨਾ ਸਕਿਆ।
ਜਿੱਥੇ ਵੀ ਮੇਰਾ ਦਾਓ ਲੱਗਿਆ ਮੈਂ ਫਾਇਦਾ ਖੂਬ ਉਠਾਇਆ
ਲੇਕਿਨ ਬਦਲੇ ਵਿੱਚ ਕਿਸੇ ਦਾ ਫਾਇਦਾ ਕਰ ਨਾ ਸਕਿਆ।
ਲੋਕਾਂ ਦੇ ਅਹਿਸਾਨ ਥਲੇ ਦਬਿਆ ਹੋਇਆ ਹਾਂ ਮੈਂ ਇਸ ਕਦਰ
ਕਿਸੇ ਦਾ ਭਲਾ ਕਰਕੇ ਆਪਣਾ ਬੋਝ ਮੈਂ ਉਤਾਰ ਨਾ ਸਕਿਆ।
ਮੇਰੇ ਅਣਗਿਣਤ ਪਾਪਾਂ ਦੀ ਗੰਢ ਹੋ ਗਈ ਹੈ ਇਤਨੀ ਭਾਰੀ
ਹੱਥ ਜੋੜ ਕੇ ਰੱਬ ਅੱਗੇ ਮੈਂ ਮਾਫੀ ਮੰਗ ਵੀ ਨਾ ਸਕਿਆ।
ਪਰਮਾਤਮਾ ਨੇ ਬਖਸ਼ੀ ਸੀ ਇਤਨੀ ਜਿਆਦਾ ਉਮਰ ਕਿ
ਜਨਮ ਦੇਣ ਵਾਲੇ ਮਾਪਿਆਂ ਦਾ ਬੋਝ ਉਤਾਰ ਨਾ ਸਕਿਆ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ



