HOME ਮੈਂ ਜੋ ਹਾਂ ਉਹੀ ਹਾਂ

ਮੈਂ ਜੋ ਹਾਂ ਉਹੀ ਹਾਂ

1
ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਮੈਂ ਜੋ ਹਾਂ ਬੱਸ ਉਹੀ ਤਾਂ ਹਾਂ, ਫਿਰ
ਕਦੇ ਕੁਝ ਹੋਰ ਤੇ ਹੋਰ ਬਣਨ ਦਾ
ਐਵੇਂ ਝੂਠਾ ਦਿਖਾਵਾ ਤਾਂ ਨਹੀਂ ਕਰਦੀ

ਕਈਆਂ ਨਾਲੋਂ ਤਾਂ ਬਹੁਤ ਚੰਗੀ ਹਾਂ
ਕਿਉਂ ਕਿ ਆਪਣੀ ਅਸਲੀਅਤ ਉੱਤੇ
ਨਕਲਾਂ ਦਾ ਛਲਾਵਾ ਤਾਂ ਨੀ ਕਰਦੀ

ਐਵੇਂ ਓਪਰਿਆਂ ਦਾ ਸਹਾਰਾ ਲੈ ਕੇ
ਮੈਂ ਆਪਣੀਆਂ ਮੰਜ਼ਲਾਂ ਬਣਾਉਣ ਦੀ
ਜਿੱਤ ਦਾ ਦਿਖਾਵਾ ਤਾਂ ਨਹੀਂ ਕਰਦੀ

ਔਖੇ ਵਕਤਾਂ ਵਿੱਚ ਨਾ ਸੀ ਕਦੇ ਡੋਲੀ
ਫਿਰ ਮੈਂ ਮੁਕੱਦਰ ਦਾ ਸਿਕੰਦਰ ਹੋਣ ਦਾ
ਕਦੇ ਫੋਕਾ ਦਾਅਵਾ ਤਾਂ ਨਹੀਂ ਕਰਦੀ

ਮੈਂ ਤਾਂ ਮਿਹਨਤਾਂ ਦੀ ਪਰਨਾਈ ਹਾਂ
ਉੱਚੀ ਉੱਠ, ਹੋਰਾਂ ਨੂੰ ਨੀਵੇਂ ਦਿਖਾਉਣ ਦਾ
ਮੈਂ ਕਦੇ ਵਾਅਦਾ ਤਾਂ ਨਹੀਂ ਕਰਦੀ…!

ਬਰਜਿੰਦਰ ਕੌਰ ਬਿਸਰਾਓ…
9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTwo get life term for stabbing Sikh teen to death in UK
Next article“ਸਫਲਤਾਵਾਂ ਪਿਛੇ ਮਾਵਾਂ ਦਾ ਯੋਗਦਾਨ “