(ਸਮਾਜ ਵੀਕਲੀ)
ੳ - ਊਣਾ ਹਾਂ ਤੇ ਹੋਛਾ ਵੀ,
ਕਰ ਜਾਨਾ ਹਾਂ ਰੋਸਾ ਵੀ,,
ਕਦੇ-ਕਦੇ ਸਤਜੁਗ ਵਿੱਚ ਰਹਿਨਾਂ,,
ਅੱਗ ਹਾਂ ਪਾਣੀ ਕੋਸਾ ਵੀ।।
ਅ – ਅਉਗਣ ਭਰਿਆ ਹਾਂ ਮੈਂ,
ਉਹ ਯਾਦ ਝਰੋਖੇ ਖਰਿਆ ਹਾਂ ਮੈ,,
ਮਿਲ ਜਾਏ ਗੁਰਮੁਖ ਅਰਜ਼ ਹੈ ਮੇਰੀ,,
ਹੁਣ ਤੱਕ ਜਿੰਦਗੀ ਹਰਿਆ ਹਾਂ ਮੈ।।
ੲ- ਇੱਕ ਦੇ ਲੜ ਮੈ ਲੱਗ ਨਹੀ ਸਕਿਆ,
ਮੌਤ ਕੋਲੋਂ ਕੋਈ ਭੱਜ ਨੀ ਸਕਿਆ,,
ਕਣ ਕਣ ਵਿੱਚ ਵਿਆਪਕ ਹੈ ਰੱਬ,,
ਉਸ ਤੋਂ ਮੂੰਹ ਕੋਈ ਕੱਜ ਨੀ ਸਕਿਆ।।
ਸ – ਥੋੜਾ ਜਾ ਸ਼ਰਮੀਲਾ ਵੀ ਹਾਂ,
ਬਾਣੀ ਪੜ੍ਹਨ ਚ ਢੀਲਾ ਵੀ ਹਾ,,
ਸਭ ਲਈ ਚੰਗਾ ਬਣ ਨਹੀ ਹੋਇਆ,,
ਲਾਲ ਕਈਆਂ ਲਈ ਪੀਲ਼ਾ ਵੀ ਹਾਂ।।
ਹ – ਹੱਸਣ ਦੀ ਆਦਤ ਵੀ ਪਾਉਨਾਂ,
ਸਭ ਹੋਵਣ ਚੰਗੇ ਇਹੀ ਚਾਹੁੰਨਾ,,
ਖੁਦਾ ਲਈ ਸਭ ਇੱਕ ਬਰਾਬਰ,,
ਉਸ ਦੇ ਗੁਣ ਮੈ ਤਾਂਹੀ ਗਾਉਨਾ।।
ਕ – ਕੋਰੀ ਗੱਲ ਮੈ ਮੂੰਹ ਤੇ ਕਹਿੰਨਾ,
ਮੈਨੂੰ ਕਹਿਣ ਚ ਕੋਈ ਭੈ ਨਾ ,,
ਚੁਗਲ ਤਾਂ ਹਰ ਥਾਂ ਮਾਰਨ ਛਿੱਟੇ,,
ਉਹਨਾ ਦੇ ਜੀਵਨ ਵਿੱਚ ਲੈਅ ਨਾ।।
ਖ – ਖਰਾ ਕਰੇ ਜੀ ਖਰੀਆਂ ਗੱਲਾਂ,
ਤਾਂਹੀ ਵੱਡੀਆਂ ਮਾਰੇ ਮੱਲਾਂ,,
ਦੁਬਿਧਾ ਵਾਲੇ ਮਰ ਮਰ ਜੰਮਣ,,
ਕਾਲਖ ਕਰਦੀ ਤਾਂਹੀਂ ਹੱਲਾ।।
ਗ – ਗੋਬਿੰਦ ਗੋਬਿੰਦ ਗਾ ਵੀ ਲੈਨਾਂ,
ਮਨੂਏ ਦੇ ਨਾਲ ਖਹਿੰਦਾਂ ਰਹਿਨਾ,,
ਕਦਮ ਉਹਦੇ ਵੱਲ ਪੁੱਟ ਨੀ ਸਕਿਆ,,
ਹੋ ਸਕਦੈ ਉਹਦੇ ਕੋਲ ਹੀ ਰਹਿੰਨਾ ।।
ਘ- ਘੋਰ ਹਨੇਰੇ ਦੇ ਵਿਚ ਸੁੱਤਾ,
ਲੰਮੀ ਨੀਂਦ ਚੋਂ ਉੱਠ ਉਏ ਪੁੱਤਾ,,
ਕਾਹਤੋਂ ਸਮਾ ਵਿਆਰਥ ਗਵਾਵੇਂ,,
ਹਰ ਪਲ ਜਾਨੈ ਸੱਜਣਾ ਲੁੱਟਾ।।
ਙ- ਙਣਿ ਕੇ ਪਲ ਤੇ ਸਵਾਸ ਮਿਲੇ ਨੇ,,
ਹਰ ਪਲ ਖਾਸੋ ਖ਼ਾਸ ਮਿਲੇ ਨੇ,,
ਹਰ ਇੱਕ ਸਫਲਾ ਕਰਨਾ ਚਾਹਵਾਂ,,
ਨਾ ਹੁਣ ਤੱਕ ਰੱਬ ਦੇ ਦਾਜ ਮਿਲੇ ਨੇ।।
ਚ- ਚੰਚਲਤਾ ਚਤੁਰਾਈ ਵੀ ਐ,,
ਪ੍ਰੀਤ ਮਾਇਆ ਨਾਲ ਲਾਈ ਵੀ ਐ,,
ਇਸ ਤੋਂ ਮੈਂ ਮੁਨਕਰ ਨਹੀਂ ਹੁੰਦਾ,,
ਇਸ ਨੇ ਜਾਨ ਬਚਾਈ ਵੀ ਐ।।
੨- ਚੋਰ ਸਾਧ ਸਭ ਉਸਦੇ ਬੰਦੇ,
ਸਭੇ ਫਾਹੀ ਦੇ ਵਿੱਚ ਬੰਧੇ ,,
ਤੋੜ ਕੇ ਫਾਹੀ ਜੀਵਨ ਪਾ ਲੈ ,
ਤਿਆਗ ਦੇ ਮਿੱਤਰਾ ਗੋਰਖ ਧੰਦੇ।।
ਛ- ਛਿੱਕ ਮੇਰੀ ਅਧਿਆਤਮ ਦੀ ਹੈ,,
ਪ੍ਰੀਤ ਉਸ ਪਰਮਾਤਮਾ ਦੀ ਹੈ,,
ਸੱਚੀ ਝੂਠੀ ਪਤਾ ਨਹੀਂ ਮੈਨੂੰ,,
ਇੱਛਾ ਖੋਜ ਤੇ ਆਤਮ ਦੀ ਹੈ।।
੨ – ਛਾਂ ਨਹੀ ਕੋਈ ਮਾਂ ਦੇ ਵਰਗੀ,
ਸੂਆ ਪੜਾਵਤ ਗਨਕਾ ਤਰਗੀ,,
ਉਹਦੇ ਬਣਾਏ ਜਾਲ ਚ ਫਸ ਕੇ,
ਸਾਰੀ ਦੁਨੀਆ ਜ਼ਿੰਦਗੀ ਹਰਗੀ।।
ਜ- ਜੋਰ ਤੇ ਤਾਣ ਦਿਖਾ ਵੀ ਲੈਨਾਂ,,
ਇਕੱਲਾ ਬੈਠ ਪਛਤਾ ਵੀ ਲੈਨਾ,,
ਦਿਲ ਤੋਂ ਗੁੱਸਾ ਕਰਦਾ ਨਹੀਂ ਮੈਂ,,
ਆਪਣਾ ਮਨ ਸਮਝਾ ਵੀ ਲੈਨਾ।।
੨- ਜੁਲਮ ਦੇ ਅੱਗੇ ਡਟ ਕੇ ਖੜਨਾ,
ਜੰਗ ਵਿੱਚ ਵੀ ਬਾਣੀ ਪੜਨਾ,,
ਗੁਰੂਆਂ ਦੀ ਸਾਨੂੰ ਇਹੀ ਸਿੱਖਿਆ,
ਗਊ ਗਰੀਬ ਦੀ ਲਈ ਹੈ ਲੜਨਾ।।
ਝ- ਝਾਤ ਮਾਰਦਾ ਆਪਣੇ ਅੰਦਰ,,
ਜਿਸ ਨੂੰ ਕਹਿੰਦੇ ਰੱਬ ਦਾ ਮੰਦਰ,,
ਖਾਲੀ ਹੀ ਆ ਗੁਣਾਂ ਦੇ ਬਾਝੋਂ,,
ਲੁਕ ਜਾਵਾਂ ਪਹਾੜ ਦੀ ਕੰਦਰ।।
੨- ਝੂਰ ਝੂਰ ਕੇ ਬੰਦਾ ਮਰਦਾ,
ਵਿਚ ਵਿਕਾਰਾਂ ਜਿੰਦਗੀ ਹਰਦਾ,,
ਬਿਨਾਂ ਗੁਰੂ ਦੇ ਗਤੀ ਨਹੀਂ ਮਿਲਣੀ,
ਫਿਰ ਵੀ ਬੰਦਾ ਗਹੁ ਨੀ ਕਰਦਾ।
ਞ- ਞਿਆਨ ਧਿਆਨ ਦੀ ਸੋਝੀ ਕੋਈ ਨਾ,,
ਸ਼ਬਦ ਰੂਪ ਦਾ ਖੋਜੀ ਕੋਈ ਨਾ,,
ਉਸ ਦੀ ਕੁਦਰਤ ਸਮਝ ਨਹੀਂ ਆਉਂਦੀ,,
ਉਸਦੇ ਵਰਗਾ ਚੋਜ਼ੀ ਕੋਈ ਨਾ।।
ਟ- ਟੱਕਰ ਸਾਡੀ ਜ਼ੁਲਮ ਦੇ ਨਾਲ ਐ,,
ਸ਼ਬਦ ਗੁਰੂ ਹੀ ਸਾਡੀ ਢਾਲ ਐ,,
ਇਸ ਤੋਂ ਵੱਧ ਕੇ ਕੁਝ ਨਹੀਂ ਮੈਨੂੰ,,
ਲੱਗਦਾ ਜਿੱਦਾਂ ਹਰ ਦਮ ਨਾਲ ਐ।।
ਠ- ਠਾਣ ਲਵਾਂ ਜੋ ਕਰਕੇ ਛੱਡਦਾ,,
ਕੰਮ ਵੀ ਮੂਹਰੇ ਸਾਹ ਨੀ ਕੱਢਦਾ,,
ਇਹਨਾਂ ਗੱਲਾਂ ਦਾ ਮਾਣ ਨਹੀਂ ਕੀਤਾ,,
ਮਾਇਆ ਦੇ ਲਈ ਮੂੰਹ ਨਹੀਂ ਅੱਡਦਾ।।
ਡ- ਡਰ ਤਾਂ ਓਸ ਅਕਾਲ ਤੋਂ ਹੀ ਆ,,
ਹੋਰ ਨਾ ਮੂਹਰੇ ਦੂਆ ਤੀਆ,,
ਉਸ ਨੂੰ ਸਭ ਦੇ ਅੰਦਰ ਵੇਖੋ,,
ਕੁਦਰਤ ਦਾ ਕੋਈ ਵੀ ਜੀਅ ਆ।।
ਢ- ਢੋਂਗ ਦਿਖਾਵਾ ਕਰਦਾ ਨੀ ਮੈਂ,,
ਸ਼ੌਹਰਤ ਦੇ ਲਈ ਮਰਦਾ ਨਹੀਂ ਮੈਂ,,
ਢਕਦਾ ਨਹੀਂ ਕੋਈ ਆਪਣੀ ਆਦਤ,,
ਮਾੜੀ ਗੱਲ ਤਾਂ ਜਰਦਾ ਨਹੀਂ ਮੈਂ।।
ਣ- ਣਾਣਾ ਰਣ ਦਾ ਚਾਅ ਹੈ ਮੈਨੂੰ,,
ਮੇਰੀ ਅਕਲ ਦਾ ਭਾਅ ਕੀ ਤੈਨੂੰ,,
ਨਾਲ ਜਾਣਾ ਜੋ ਆਪ ਕਮਾਇਆ,,
ਮਾਇਆ ਸਕਦੀ ਖਾ ਨਹੀਂ ਤੈਨੂੰ।।
ਤ- ਤਕੜੇ ਹੋ ਕੇ ਹੰਬਲਾ ਮਾਰੋ,,
ਬਾਬਾ ਐਵੇਂ ਜ਼ਫਰ ਨਾ ਜਾਲੋ,,
ਆਪਾ ਭੁੱਲ ਕੇ ਕਰੋ ਕਮਾਈ,,
ਜਿੰਦਗੀ ਕੋਲੋਂ ਕਦੇ ਨਾ ਹਾਰੋ।।
ਥ- ਥਾਪੀ ਮਾਰ ਕੇ ਦੁਨੀਆ ਜਿੱਤੋ,,
ਕਰੋ ਨਾ ਗੱਲ ਬਾਹਰਲੇ ਬਿਤੋਂ,,
ਦੁਨੀਆ ਅੱਗੇ ਵਧਣ ਨਹੀਂ ਦਿੰਦੀ,
ਲੋਕ ਕਹਿੰਦੇ ਬਸ ਲੱਤਾਂ ਖਿੱਚੋ।।
ਦ- ਦਰਦ ਦਿਲਾਂ ਦਾ ਦਿਲ ਚ ਹੀ ਰੱਖੋ,,
ਦੁਨੀਆ ਖਾਂਦੀ ਸਾਰੇ ਪੱਖੋਂ,,
ਦਿਲ ਦੇ ਬੋਝ ਦਾ ਫਾਇਦਾ ਚੁੱਕ ਕੇ,,
ਆਪਣੇ ਕਰਦੇ ਹੌਲੇ ਕੱਖੋਂ।।
ਧ- ਧਰਤੀ ਜਿੱਡੇ ਨਿਮਰ ਬਣੋ ਜੀ,,
ਪ੍ਰੇਮ ਜਿਹੇ ਸਮ ਸਰ ਬਣੋ ਜੀ,,
ਅੱਠੇ ਪਹਿਰ ਇਹੀ ਅਰਜ਼ੋਈ,,
ਸਿਮਰਿ ਸਿਮਰਿ ਕੇ ਸਿਮਰਿ ਬਣੋ ਜੀ।।
ਨ- ਨਕਲ ਕਿਸੇ ਦੀ ਕਰਦਾ ਨਹੀਂ ਮੈਂ,,
ਊਣਾ ਹਾਂ ਕਿਉਂ ਭਰਦਾ ਨੀ ਮੈ,,
ਸਾਨੂੰ ਰੱਬ ਨੇ ਸਭ ਕੁਝ ਦਿੱਤਾ,,
ਫਿਰ ਵੀ ਇਹ ਸਰ ਤਰਦਾ ਨੀ।।
ਪ- ਪਾਪ ਕਮਾਈ ਕਰਦਾ ਹੀ ਜਾਵਾਂ,,
ਰੱਬ ਨਾਲ ਜੁੜਜਾਂ ਜੋ ਮੈਂ ਚਾਹਵਾਂ,,
ਦੁਨੀਆਂ ਭਰ ਦੇ ਇਕੱਠ ਚੀਰ ਕੇ,,
ਕਦੋਂ ਮਿਲੂ ਫੈਲਾਅ ਕੇ ਬਾਹਵਾਂ।।
ਫ- ਫਲ ਵੀ ਮਿਲ ਜੂ ਜੁੜ ਤਾਂ ਸਹੀ ਤੂੰ,,
ਰੱਬ ਵੱਲ ਸੱਜਣਾ ਮੁੜ ਤਾਂ ਸਹੀ ਤੂੰ,,
ਖੋਟੀ ਨੀਤ ਨਾ ਪਾਰ ਲੰਘਾਉਂਦੀ,,
ਸ਼ਬਦ ਗੁਰੂ ਨਾਲ ਜੁੜ ਤਾਂ ਸਹੀ ਤੂੰ।।
ਬ- ਬੇਸ਼ਰਮੀ ਦੀਆਂ ਹੱਦਾਂ ਟੱਪੀਆਂ,,
ਸਭ ਬੁਰਿਆਈਆਂ ਅੰਦਰੇ ਨੱਪੀਆਂ,,
ਬੁਰੀਆਂ ਆਦਤਾਂ ਕੱਢ ਕੇ ਮਾਰੋ,,
ਜਿੰਦਗੀ ਵਿੱਚ ਜੋ ਪਈਆਂ ਥੱਪੀਆਂ।।
ਭ- ਭਗਤੀ ਭਾਵ ਦੀ ਕਰਾਂ ਕਮਾਈ,,
ਜਾਨੈ ਸਮਾਂ ਵਿਅਰਥ ਗਵਾਈ,,
ਗੁਰੂ ਕੋਲ ਜੋ ਬੀਤੇ, ਸਫਲਾ,,
ਇਸੇ ਨੇ ਦੇਣੀ ਵਡਿਆਈ।।
ਮ- ਮੰਗਤ ਸਿੰਘਾ ਹੰਬਲਾ ਮਾਰੋ,,
ਪੰਜਾਬ ਬਚਾਈਏ ਮਿਲ ਕੇ ਯਾਰੋ,,
ਭਗਤੀ ਸ਼ਕਤੀ ਘਟਦੀ ਜਾਂਦੀ,,
ਵੱਡਾ ਜੀਵਨ ਵਿਅਰਥ ਨਾ ਹਾਰੋ।।
ਯ- ਯੁਗਤੀ ਸਿੱਧ ਪੁਰਸ਼ ਤੋਂ ਸਿੱਖੋ,,
ਤੁਸੀਂ ਵੀ ਸਿੱਧ ਪੁਰਸ਼ ਹੀ ਦਿੱਖੋਂ,,
ਜੋ ਕੰਮ ਲਾਇਆ ਤੁਹਾਡੇ ਜੁੰਮੇ,,
ਕਲਮ ਘਸਾਓ ਤੇ ਸੋਹਣਾ ਲਿੱਖੋ।।
ਰ- ਰਾਤ ਕਾਰਨ ਸਭ ਕਰੇਂ ਕਮਾਈ,,
ਹੁਣ ਤੱਕ ਪਦਵੀ ਕਿਉਂ ਨਹੀਂ ਪਾਈ,,
ਚਲੀ ਜਾਣੀ ਸਭ ਭੰਗ ਦੇ ਭਾਣੇ,,
ਹੁਣ ਤੱਕ ਨਿਗਹਾ ਮਾਇਆ ਤੇ ਲਾਈ।।
ਲ- ਲਿਖਣਾ ਮੈਨੂੰ ਜਮਾ ਨਹੀਂ ਆਉਂਦਾ,,
ਕਾਪੀ ਉੱਤੇ ਖੌਰੂ ਪਾਉਂਦਾ,,
ਕਿਣਕਾ ਇਹ ਨਿਆਮਤ ਮਿਲ ਜੇ ,,
ਮੰਜੀ ਵਿੱਚ ਬਜ਼ੁਰਗਾਂ ਡਾਉ੍ਂਦਾ।।
ਵ- ਵਾਹਿਗੁਰੂ ਨੇ ਸਭ ਕੁਝ ਕਰਨਾ,,
ਇਸ ਦੀ ਕਿਰਪਾ ਨਾਲ ਹੀ ਤਰਨਾ,,
ਜਿਸਨੇ ਸਾਜੀ ਸਾਰੀ ਦੁਨੀਆ ,,
ਇਸ ਦੇ ਸਿਮਰਨ ਬਿਨਾ ਨਹੀਂ ਸਰਨਾ।।
ੜ- ੜਾੜਿ ਮਿਟੇ ਮੇਰੇ ਤਨ ਤੇ ਮਨ ਦਾ,,
ਉਸ ਦੀ ਰਜ਼ਾ ਚ ਸਭ ਕੁਝ ਬਣਦਾ,,
ਜਿਸਨੂੰ ਤਾਕਤ ਬਖਸ਼ੋ ਆਪੇ,,
ਕਲਜੁਗ ਅੱਗੇ ਉਹੀ ਤਣਦਾ।।
ਪੈਂਤੀ ਇੱਥੇ ਮੁੱਕਦੀ ਭਾਵੇਂ ,,
ਔਗੁਣ ਮੇਰੇ ਗਿਣੇ ਨਹੀਂ ਜਾਣੇ ,,
ਇਸ ਦੀ ਲੰਮੀ ਲਿਸਟ ਹੈ ਯਾਰੋ ,,
ਫ਼ੁਰਸਤ ਦੇ ਵਿੱਚ ਦੱਸੂ ਸਾਰੇ।।
ਮੰਗਤ ਸਿੰਘ ਲੌਂਗੋਵਾਲ