ਮੈਂ ਪੰਜਾਬ ਹਾਂ

ਰਸ਼ਪਿੰਦਰ ਕੌਰ ਗਿੱਲ

(ਸਮਾਜ ਵੀਕਲੀ)

ਮੈਂ ਅਜ਼ਾਦ ਨਹੀਂ ਗੁਲਾਮ ਹਾਂ,

ਗੁਲਾਮ ਹਾਂ ਸੋਚ ਦਾ,

ਗੁਲਾਮ ਹਾਂ ਕਨੂੰਨ ਦਾ,

ਗੁਲਾਮ ਹਾਂ ਧਰਮ ਦਾ,

ਗੁਲਾਮ ਹਾਂ ਸਰਕਾਰ ਦਾ,

ਮੈਂ ਅਜ਼ਾਦ ਨਹੀਂ ਗੁਲਾਮ ਹਾਂ,

 

ਸਾਡੇ ਵੀਰ ਤੇ ਭੈਣਾਂ

ਦਿੱਲੀ ਦੀਆਂ ਸੜਕਾਂ ਤੇ ਬੈਠੇ

ਪਿਛਲੇ ਇੱਕ ਸਾਲ ਤੋਂ

ਕੀ ਮੈਂ ਅਜ਼ਾਦ ਹਾਂ ????

 

ਮਾਂਵਾਂ ਦੇ ਪੁੱਤਾਂ ਨੇ

ਜਵਾਨੀ ਗਾਲ ਦਿੱਤੀ ਜੇਲਾਂ ਵਿੱਚ

ਪਿਛਲੇ ਕਈ ਸਾਲਾਂ ਤੋਂ

ਕੀ ਮੈਂ ਅਜ਼ਾਦ ਹਾਂ?????

 

ਸੱਤਾ ਦੇ ਨਸ਼ੇ ਵਿੱਚ

ਸਿੰਘ ਸੂਰਮੇ ਸ਼ਹੀਦ ਕਰ ਦਿੱਤੇ

ਕੀ ਮੈਂ ਅਜ਼ਾਦ ਹਾਂ?????

 

ਨਸ਼ਿਆਂ ਵਿੱਚ

ਜਿੰਦਗੀਆਂ ਮੁੱਕ ਗਈਆਂ

ਕੀ ਮੈਂ ਅਜ਼ਾਦ ਹਾਂ????

ਝੂਠੇ ਮੁਕਾਬਲੇ ਬਣਾ

ਗੈਂਗਸਟਰ ਕਹਿ ਕੇ

ਮੌਤ ਦੇ ਘਾਟ ਉਤਾਰ ਦਿੱਤੇ ਨੋਜਵਾਨ

ਕੀ ਮੈਂ ਅਜ਼ਾਦ ਹਾਂ????

ਕਰਜ਼ਿਆਂ ਨੇ ਮਰਣ ਤੇ

ਮਜਬੂਰ ਕਰ ਦਿੱਤਾ

ਕੀ ਮੈਂ ਅਜ਼ਾਦ ਹਾਂ????

 

ਰੋਜ਼ਗਾਰ ਲਈ ਅਤੇ ਇਨਸਾਫ ਲਈ

ਧਰਨੇ ਲਾਉਣੇ ਪੈਂਦੇ ਨੇ

ਕੀ ਮੈਂ ਅਜ਼ਾਦ ਹਾਂ???

 

ਸ਼ਾਂਤਮਈ ਧਰਨਿਆਂ ਤੇ

ਡੰਡੇ ਚੱਲਦੇ, ਗੋਲੀਆਂ ਚਲਦੀਆਂ

ਕੀ ਮੈਂ ਅਜ਼ਾਦ ਹਾਂ????

 

ਧੀਆਂ ਦੀ

ਬੇਕਦਰੀ ਹੁੰਦੀ ਇੱਥੇ

ਕੀ ਮੈਂ ਅਜ਼ਾਦ ਹਾਂ????

 

ਮੈਂ ਅਜ਼ਾਦ ਨਹੀਂ ਗੁਲਾਮ ਹਾਂ,

ਲਹਿੰਦਾ ਪੰਜਾਬ

ਹਿਮਾਚਲ ਅਤੇ ਹਰਿਆਣਾ

ਵੱਖ ਕਰ ਦਿੱਤੇ ਮੇਰੇ ਤੋਂ

ਮੈਂ ਉਹ ਪੰਜਾਬ ਹਾਂ,

 

ਅਜ਼ਾਦ ਭਾਰਤ ਵਿੱਚ

ਗੁਲਾਮੀ ਦੀਆਂ ਜੰਜੀਰਾਂ ਵਿੱਚ

ਜਕੜਿਆ ਮੈਂ ਪੰਜਾਬ ਹਾਂ,

ਮੈਂ ਅਜ਼ਾਦ ਨਹੀਂ ਗੁਲਾਮ ਹਾਂ,

ਮੈਂ ਪੰਜਾਬ ਹਾਂ

ਰਸ਼ਪਿੰਦਰ ਕੌਰ ਗਿੱਲ

ਸੰਸਥਾਪਕ, ਪ੍ਰਧਾਨ

ਪੀਂਘਾਂ ਸੋਚ ਦੀਆਂ-ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ

+91-9888697078 

Previous article“ ਨਵਾਂ ਵਰ੍ਹਾ-ਨਵੇਂ ਸੰਕਲਪ ”
Next articleਰਹਿਬਰਾਂ ਦੇ ਬੁੱਤਾਂ ਦੀ ਭੰਨਤੋੜ ਕਰਨ ਵਾਲਿਆਂ ਪ੍ਰਤੀ ਜਜ਼ਬਾਤੀ ਕਲਮ ਦਾ ਰੋਸ