(ਸਮਾਜ ਵੀਕਲੀ)
ਮੈਂ ਗਭਰੂ ਦੇਸ਼ ਪੰਜਾਬ ਦਾ ਤੇ, ਪੰਜਾਬੀ ਮੇਰੀ ਮਾਂ
ਇਹਦੇ ਵਰਗੀ ਹੋਰ ਨਾ ਲੱਭਣੀ, ਲੋਕੋ ਠੰਡੀ-ਮਿੱਠੀ ਛਾਂ
ਮੈਂ ਗਭਰੂ…..
ਹਰ ਵੇਲੇ ਪੰਜਾਬੀ ਦੀ ਮੈਂ, ਲਿਖ ਲਿਖ ਸਿਫ਼ਤ ਸੁਣਾਵਾਂ
ਮਹਿਕਾਂ ਵੰਡਦੀ ਮਾਂ ਬੋਲੀ, ਤੋਂ ਮੈਂ ਬਲਿਹਾਰੇ ਜਾਵਾਂ
ਦੁਨੀਆਂ ਤੇ ਇਸ ਰੌਸ਼ਨ ਕੀਤਾ, ਮੇਰਾ ਪਿੰਡ ਗਿਰਾਂ
ਮੈਂ ਗਭਰੂ…..
ਆਖਣ ਲੋਕ ਜਹਾਨ ਦੇ ਲੋਕੋ, ਮੈਂ ਪੰਜਾਬੀ ਜਾਇਆ
ਗੁਰੂਆਂ, ਪੀਰਾਂ ਦੀ ਕਿਰਪਾ ਨਾਲ, ਮੈਂ ਹਾਂ ਜੱਗਤੇ ਆਇਆ
ਮੈਂ ਜੰਮਿਆ ਵਿੱਚ ਪੰਜਾਬ ਦੇ ਲੋਕੋ, ਮਿਲੀ ਨਿਥਾਵੇਂ ਥਾਂ
ਮੈਂ ਗਭਰੂ…..
ਦੇਸ਼ ਵਿਦੇਸ਼ਾਂ ਦੇ ਵਿੱਚ , ਮਿਲ ਜਾਏ ਕੋਈ ਪੰਜਾਬੀ ਜਾਇਆ
ਚੁੰਮਕੇ ਮੱਥਾ ਉਹਦਾ ਯਾਰੋ , ਮੈਂ ਗਲੇ ਨਾਲ ਲਾਇਆ
ਲੱਖਾਂ ਚਾਅ ਚੜ ਜਾਂਦੇ, ਬੋਲੇ ਜਦੋਂ ਬਨੇਰੇ ਕਾਂ
ਮੈਂ ਗਭਰੂ…..
“ਲੱਖੇ” ਸਲੇਮਪੁਰੀਏ ਦਾ ਨਾਂ , ਜੱਗਤੇ ਰੌਸ਼ਨ ਕਰਿਆ
ਅਣਮੁੱਲੀਆਂ ਦਾਤਾਂ ਨਾਲ ਉਹਦੇ, ਦਿਲ ਦਾ ਵਿਹੜਾ ਭਰਿਆ
“ਦੇਤਵਾਲੀਏ” ਦਾ ਵੀ ਹੋ ਗਿਆ ਗੀਤਾਂ ਦੇ ਵਿੱਚ ਨਾਂ
ਮੈਂ ਗਭਰੂ…..
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly