ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਢੌਂਗੀ ਬਾਬੇ

ਸੰਗਰੂਰ (ਰਮੇਸ਼ਵਰ ਸਿੰਘ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਇਕ ਪਰੈਸ ਬਿਆਨ ਰਾਹੀਂ ਦੱਸਿਆ ਕਿ ਹਥਨ ਪਿੰਡ (ਮਲੇਰਕੋਟਲਾ) ਦਾ ਇਕ ਵਿਅਕਤੀ ਲੋਕਾਂ ਦੀ ਰੀੜ ਦੀ ਹੱਡੀ, ਲੱਤਾਂ, ਬਾਹਾਂ ਤੇ ਸਰਵਾਈਕਲ ਆਦਿ ਦਾ ਇਲਾਜ ,ਕਮਪਿਊਟਰ, ਵਿਗਿਆਨਕ ਯੁਗ ਵਿੱਚ ਦੰਦੀਆਂ ਵੱਢ ਕੇ ਕਰਦਾ ਹੈ ਤੇ ਲੋਕ ਆਈ ਵੀ ਜਾ ਰਹੇ ਹਨ,ਲੁਟ ਵੀ ਕਰਾਈ ਜਾ ਰਹੇ ਹਨ।ਉਨ੍ਹਾ ਲੋਕਾਂ ਦੀ ਮਾਨਸਿਕਤਾ, ਲਾਈਲੱਗਤਾ,ਲਿਆਕਤ ਤੇ ਪਰਸਾਸਨਿਕ ਅਧਿਕਾਰੀਆਂ ਦੀ ਗੈਰਜਿਮੇਵਾਰੀ ਤੇ ਹੈਰਾਨੀ ਤੇ ਦੁਖ ਪਰਗਟ ਕਰਦਿਆਂ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਅਜਿਹੇ ਗੁਮਰਾਹਕੁੰਨ ,ਗੈਰਵਿਗਿਅਨਕ, ਭਰਮਾਊ ਗੱਲਾਂ/ਵਿਚਾਰਾਂ/ਭੇਡਚਾਲ /ਇਲਾਜ ਦੂਰ ਰਹੋ। ਉਨਾਂ ਕਿਹਾ ਕਿ ਅਜਿਹੀ ਭੇਡਚਾਲ/ਇਲਾਜ ਤੋਂ ਜਿਥੇ ਆਰਥਿਕ ਲੁੱਟ ਹੁੰਦੀ ਹੈ ਉਥੇ ਇਲਾਜ ਦੀ ਥਾਂ ਤੇ ਬੀਮਾਰੀ ਹੀ ਲਗਦੀ ਹੈ।ਉਨ੍ਹਾਂ ਜਿਲ੍ਹਾ ਪਰਸਾਸਨ ਤੋਂ ਉਸ ਵਿਰੁੱਧ ਅੰਧਵਿਸ਼ਵਾਸ ਫੈਲਾਉਣ ਤੇ ਲੋਕਾਂ ਦੀ ਲੁੱਟ ਕਰਨ ਕਰਕੇ ਸਖਤ ਕਰਵਾਈ ਕਰਨ ਮੰਗ ਕੀਤੀ ਹੈ। ਉਨ੍ਹਾ ਲੋਕਾਂ ਨੂੰ ਅੰਧਵਿਸ਼ਵਾਸ, ਵਹਿਮ ਭਰਮ, ਲਾਈਲਗਤਾ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸਨੀ ਵਿੱਚ ਆਉਣ ਦਾ ਸੱਦਾ ਦਿੱਤਾ ਹੈ।

Previous articleਤਰਕਸ਼ੀਲਾਂ ਵੱਲੋਂ ‘ਖੇਤੀ ਸੰਕਟ ਤੇ ਵਿਗਿਆਨਕ ਪਹੁੰਚ’, ਪੁਸਤਕ ਕਿਸਾਨਾਂ ਵਿੱਚ ਵੰਡੀ
Next articleਇੰਡੀਅਨ ਉਵਰਸੀਜ ਕਾਂਗਰਸ ਯੂਰਪ ਕਮੇਟੀ ਦੀ ਸਕੱਤਰ ਮੈਡਮ ਨਾਜ਼ਮਾਂ ਨਾਜ ਨੂੰ ਸੱਦਮਾ, ਮਾਤਾ ਦਾ ਦਿਹਾਂਤ