ਗਾਇਕ ਵਿੱਕੀ ਮੋਰਾਂਵਾਲੀਆ ਲਗਵਾ ਰਿਹਾ ‘ਧੀਆਂ’ ਟਰੈਕ ਨਾਲ ਹਾਜ਼ਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦੁਆਬੇ ਦਾ ਪ੍ਰਸਿੱਧ ਗਾਇਕ ਵਿੱਕੀ ਮੋਰਾਂਵਾਲੀਆ ‘ਸਿਰੇ ਦਾ ਗਪੌੜੀ’ ਟਰੈਕ ਤੋਂ ਬਾਅਦ ‘ਧੀਆਂ’ ਟਰੈਕ ਨਾਲ ਫਿਰ ਦੁਆਰਾ ਦਮਦਾਰ ਹਾਜ਼ਰੀ ਲਗਵਾ ਰਿਹਾ ਹੈ। ‘ਧੀਆਂ’ ਟਰੈਕ ਦੀ ਜਾਣਕਾਰੀ ਦਿੰਦਿਆਂ ਵਿੱਕੀ ਮੋਰਾਂਵਾਲੀਆ ਨੇ ਦੱਸਿਆ ਕਿ ਇਸ ਟਰੈਕ ਨੂੰ ਸਵੀਟ ਸੁਰ ਇੰਟਰਟੇਨਮੈਂਟ ਤੇ ਪ੍ਰੋਡਿਊਸਰ ਕੁਲਵਿੰਦਰ ਸਿੰਘ ਬਿੱਟੂ ਪੇਸ਼ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਉਕਤ ‘ਧੀਆਂ’ ਟਰੈਕ ਨੂੰ ਬਿੱਟੂ ਭਰੋਮਜਾਰਾ ਕਨੈਡਾ ਨੇ ਕਲਮਬੱਧ ਕੀਤਾ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਉਨ੍ਹਾਂ ‘ਮਾਪੇ’ ਟਰੈਕ ਰਾਹੀ ਵੀ ਆਪਣੀ ਵਿਲੱਖਣ ਲਿਖਣ ਪੇਸ਼ਕਾਰੀ ਦਾ ਨਮੂਨਾ ਪੇਸ਼ ਕੀਤਾ ਸੀ। ਟਰੈਪ ਆਡੀਓ ਕਮਲ ਕਲੇਰ ਅਤੇ ਜਗਤਾਰ ਸਿੰਘ ਵਲੋਂ ਸੰਗੀਤ ਦੀਆਂ ਸੇਵਾਵਾਂ ਦਿੱਤੀਆਂ ਗਈਆਂ। ਸ਼ੋਸ਼ਲ ਮੀਡੀਏ ਤੇ ਇਸ ਟਰੈਕ ਦਾ ਪੋਸਟਰ ਅਤੇ ਟੀਜ਼ਰ ਲਾਂਚ ਕਰ ਦਿੱਤਾ ਗਿਆ ਹੈ। ਜਲਦ ਹੀ ਇਹ ਟਰੈਕ ਯੂ ਟਿਊਬ ਚੈਨਲ ਰਾਹੀਂ ਸਭ ਦੇ ਰੂ-ਬ-ਰੂ ਹੋਣ ਲਈ ਤਿਆਰ ਹੈ।

Previous articleਗਾਇਕ ਗੁਰਬਖਸ਼ ਸ਼ੌਂਕੀ ਨੇ ਗਾਇਆ ਕੁਲਦੀਪ ਚੁੰਬਰ ਦਾ ਲਿਖਿਆ ਕਿਸਾਨੀ ਗੀਤ ‘ ਕਾਲੇ ਕਾਨੂੰਨ’
Next articleਬਰਸੀ ਸਮਾਗਮ ਮੌਕੇ ਸੰਤਪੁਰਾ ਜੱਬੜ੍ਹ ਵਿਖੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ