ਦਿੱਲੀ ਦੀ ਮਹਾਂ ਪੰਚਾਇਤ ਲਈ ਗੱਡੀਆਂ ਅਤੇ ਟ੍ਰੇਨਾਂ ਰਾਹੀਂ ਬੀਕੇਯੂ ਪੰਜਾਬ ਦੇ ਸੈਂਕੜੇ ਕਿਸਾਨ ਦਿੱਲੀ ਲਈ ਮੋਗਾ,ਫਿਰੋਜਪੁਰ,ਜਲੰਧਰ ਅਤੇ ਲੁਧਿਆਣਾ ਤੋਂ ਹੋਏ ਰਵਾਨਾਂ-ਸੁੱਖ ਗਿੱਲ ਮੋਗਾ

ਧਰਮਕੋਟ( ਚੰਦੀ )-ਅੱਜ ਪੂਰੇ ਦੇਸ਼ ਦੇ ਕਿਸਾਨ ਦਿੱਲੀ ਮਹਾਂ ਪੰਚਾਇਤ ਵੱਲ ਕੂਚ ਕਰਨ ਲਈ ਪੱਬਾ ਭਾਰ ਹੋਕੇ ਜੋਰ ਲਾ ਰਹੇ ਹਨ,ਕਿਸਾਨਾਂ ਦਾ ਇਹ ਮੰਨਣਾ ਹੈ ਕੇ ਦਿੱਲੀ ਦੇ ਰਾਮਲੀਲਾ ਗਰਾੳਂਡ ਵਿੱਚ ਲੱਖਾਂ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣਗੇ ਜੋ ਕੇ 12 ਮਾਰਚ ਤੋਂ ਲਗਾਤਾਰ ਕਿਸਾਨ ਦਿੱਲੀ ਵੱਲ ਗੱਡੀਆਂ,ਬੱਸਾਂ,ਟ੍ਰੇਨਾਂ ਰਾਹੀ ਰਵਾਨਾਂ ਹੋ ਚੁੱਕੇ ਹਨ ਅਤੇ ਅੱਜ ਮੋਗਾ ਫਿਰੋਜਪੁਰ,ਜਲੰਧਰ ਅਤੇ ਲੁਧਿਆਣਾ ਤੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੁੱਖ ਗਿੱਲ ਮੋਗਾ ਕੌਮੀ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੈਂਕੜੇ ਕਿਸਾਨ ਦਿੱਲੀ ਲਈ ਰਵਾਨਾਂ ਹੋਏ ਹਨ,ਜਿੰਨਾਂ ਵਿੱਚ ਫਤਿਹ ਸਿੰਘ ਭਿੰਡਰ,ਬਖਸ਼ੀਸ਼ ਸਿੰਘ ਰਾਮਗੜ੍ਹ,ਗੁਰਪ੍ਰਤਾਪ ਸਿੰਘ ਕੋਟ,ਸਾਬ ਢਿੱਲੋਂ ਤੋਤੇ ਵਾਲ,ਅਮ੍ਰਿਤਪਾਲ ਸਿੰਘ ਕਿਲੀ,ਹਰਦੀਪ ਸਿੰਘ ਕਰਮੂੰਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ,ਨਰਿੰਦਰ ਸਿੰਘ ਬਾਜਵਾ,ਕੇਵਲ ਸਿੰਘ ਖਹਿਰਾ,ਲਖਬੀਰ ਸਿੰਘ ਗੋਬਿੰਦਪੁਰ,ਜਸਵੰਤ ਸਿੰਘ ਲੋਹਗੜ੍ਹ,ਤਜਿੰਦਰ ਸਿੰਘ ਸੈਕਟਰੀ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ,ਸੁੱਖਾ ਸਿੰਘ ਵਿਰਕ,ਸੂਰਤ ਸਿੰਘ ਬਹਿਰਾਮਕੇ,ਲੱਖਾ ਦਾਨੇਵਾਲਾ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ,ਲਖਬੀਰ ਸਿੰਘ ਅਟਾਰੀ,ਰਸਾਲ ਸਿੰਘ ਢੋਲੇਵਾਲਾ,ਪ੍ਰਗਟ ਸਿੰਘ ਲਹਿਰਾ ਅਤੇ ਸੈਂਕੜੇ ਹੋਰ ਕਿਸਾਨ ਦਿੱਲੀ ਲਈ ਰਵਾਨਾਂ ਹੋਏ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਸ਼ਨ ਸਮਰੱਥ ਤਹਿਤ  ਬਲਾਕ ਰਿਸੋਰਸ ਪਰਸਨਜ਼ ਦੀ ਤਿੰਨ ਰੋਜ਼ਾ ਟ੍ਰੇਨਿੰਗ ਸ਼ੁਰੂ
Next articleਜੀ ਟੀ ਯੂ ਦੀ ਮੈਂਬਰਸ਼ਿਪ ਮੁਹਿੰਮ ਤਹਿਤ ਮੀਟਿੰਗ ਹੋਈ