ਹਾਸ ਵਿਅੰਗ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਘਰ ਇਕ ਜੇਲਖਾਨਾ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

 (ਸਮਾਜ ਵੀਕਲੀ)  ਕੋਈ ਜਮਾਨਾ ਸੀ ਜਦੋਂ ਲੋਕ ਕਿਹਾ ਕਰਦੇ ਸੀ,,,, ਜੋ ਸੁਖ ਛੱਜੂ ਦੇ ਚੁਬਾਰੇ, ਉਹ ਉਹ ਬਲਖ ਨ ਬੁਖਾਰੇ,,,, ਅਰਥਾਤ,,,,East or West, Home is the Best,,,,। ਕਹਿ ਕੇ ਘਰ ਵਿੱਚ ਮਿਲਣ ਵਾਲੀ ਸੁਖ ,ਸ਼ਾਂਤੀ ਅਤੇ ਸਕੂਨ ਦੀ ਗੱਲ ਕਰਿਆ ਕਰਦੇ ਸੀ। ਲੋਕੀ ਕਿਤੇ ਵੀ ਹੋਣ ਸ਼ਾਮ ਨੂੰ ਘਰ ਪਰਤਣ ਦੀ ਗੱਲ ਕਰਦੇ ਹਨ। ਕਈ ਲੋਕੀ ਆਪਣੇ ਘਰ ਤੋਂ ਸੌ ਸੌ ਕਿਲੋਮੀਟਰ ਦੂਰ ਨੌਕਰੀ ਕਰਦੇ ਹਨ, ਇਸ ਦੇ ਬਾਵਜੂਦ ਵੀ ਉਹ ਸ਼ਾਮ ਨੂੰ ਘਰ ਪੁੱਜਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਵੇਰੇ ਫਿਰ ਨੌਕਰੀ ਦੇ ਸਫਰ ਤੇ ਚਲ ਪੈਂਦੇ ਹਨ। ਅੱਜ ਕੱਲ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਜਰੂਰ ਹਨ ਲੇਕਿਨ ਉਹਨਾਂ ਵਿੱਚ ਆਪਸ ਵਿੱਚ ਪ੍ਰੇਮ, ਪਿਆਰ, ਸਹਿਯੋਗ, ਤਿਆਗ, ਸਮਰਪਣ ਭਾਵਨਾ ਆਦੀ ਦੇਖਣ ਨੂੰ ਨਹੀਂ ਮਿਲਦੇ। ਲੋਕੀ ਘਰ ਵਿੱਚ ਮਜਬੂਰੀ ਵਿੱਚ ਰਹਿੰਦੇ ਜਰੂਰ ਹਨ ਲੇਕਿਨ ਉਹਨਾਂ ਦਾ ਆਪਣੇ ਘਰ ਵਿੱਚ ਮਾਹੌਲ ਦੇਖ ਕੇ ਰਹਿਣ ਨੂੰ ਦਿਲ ਨਹੀਂ ਕਰਦਾ। ਦਫਤਰਾਂ ਵਿੱਚ ਕੰਮ ਕਰਨ ਵਾਲੇ ਬੰਦਿਆਂ ਨੂੰ ਬੇਸ਼ੱਕ ਇੱਕ ਦਿਨ ਦੀ ਵੀ ਛੁੱਟੀ ਕਿਉਂ ਨਾ ਮਿਲੇ ਫਿਰ ਵੀ ਉਹ ਘਰ ਵਿੱਚ ਰਹਿਣਾ ਪਸੰਦ ਨਹੀਂ ਕਰਦੇ, ਕਿਤੇ ਬਾਹਰ ਚਲੇ ਜਾਂਦੇ ਹਨ। ਇੱਕ ਆਦਮੀ ਬਾਜ਼ਾਰ ਵਿੱਚ ਰੋਂਦਾ ਹੋਇਆ ਜਾ ਰਿਹਾ ਸੀ ਅਤੇ ਉਸਦੇ ਸਿਰ ਤੋਂ ਖੂਨ ਵਗ ਰਿਹਾ ਸੀ । ਇਨੇ ਵਿੱਚ ਉਸਨੂੰ ਉਸ ਦਾ ਕੋਈ ਮਿੱਤਰ ਪਿਆਰਿਆ ਮਿਲ ਗਿਆ ਅਤੇ ਪੁੱਛਣ ਲੱਗਿਆ,,, ਕਿਉਂ ਰੋ ਰਿਹਾ ਹੈ। ਚੁੱਪ ਹੋ ਜਾ। ਚੱਲ ਮੈਂ ਤੈਨੂੰ ਘਰ ਛੱਡ ਕੇ ਆਉਂਦਾ ਹਾਂ। ਤਾਂ ਉਹ ਫੱਟੜ ਆਦਮੀ ਕਹਿਣ ਲੱਗਿਆ,,, ਨਹੀਂ ਨਹੀਂ, ਮੈਂ ਘਰ ਨਹੀਂ ਜਾਊਂਗਾ, ਮੈਂ ਉਥੋਂ ਹੀ ਤਾਂ ਆ ਰਿਹਾ ਹਾਂ,,,,। ਜੇਕਰ ਇਸ ਪ੍ਰਕਾਰ ਨਾਲ ਜ਼ਿੰਦਗੀ ਬਿਤਾਉਣੀ ਪਏ ਤਾਂ ਕਿਵੇਂ ਬੀਤੇਗੀ। ਲੇਕਿਨ ਜਨਾਬ! ਕੌੜੀ ਸੱਚਾਈ ਇਹ ਹੈਗੀ ਕਿ ਘਰ ਇੱਕ ਜੇਲ ਖਾਨਾ ਹੈ, ਸੁੰਦਰ ਜੇਲਖਾਨਾ ਹੋਣ ਦਾ ਜਮਾਨਾ ਨਹੀਂ ਰਿਹਾ ਅੱਜ ਕੱਲ। ਵਿਆਹ ਤੋਂ ਬਾਅਦ ਵਹੁਟੀ ਆਪਣੇ ਸਹੁਰੇ ਘਰ ਆਉਂਦੀ ਹੈ। ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਹੁਰੇ ਘਰ ਦੇ ਰੀਤੀ ਰਿਵਾਜ ਅਤੇ ਪਰੰਪਰਾ ਨੂੰ ਨਿਭਾਉਣ ਦੀ ਕੋਸ਼ਿਸ਼ ਕਰੇਗੀ। ਉਹ ਕੋਸ਼ਿਸ਼ ਤਾਂ ਕਰਦੀ ਹੈ ਕਿ ਉਹ ਉਵੇਂ ਰਹੇ ਜਿਵੇਂ ਕਿ ਉਸਦੇ ਸਹੁਰੇ ਘਰ ਵਾਲੇ ਕਹਿੰਦੇ ਹਨ। ਲੇਕਿਨ ਮਨ ਹੀ ਮਨ ਵਿੱਚ ਉਸ ਨੂੰ ਲੱਗਦਾ ਹੈ ਕਿ ਉਸ ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਉਸ ਤੋਂ ਉਸਦੀ ਆਜ਼ਾਦੀ ਖੋਹ ਲਈ ਗਈ ਹੈ। ਉਹ ਕੈਦੀ ਬਣ ਕੇ ਰਹਿ ਗਈ ਹੈ ਸਹੁਰਿਆਂ ਦੀ ਅਤੇ ਉੱਥੇ ਦੇ ਰੀਤੀ ਰਿਵਾਜਾਂਦੀ। ਉਸ ਨੂੰ ਇਹ ਗੱਲ ਬਹੁਤ ਚੁੱਭਦੀ ਹੈ ਜਦੋਂ ਸਹੁਰੇ ਵਾਲੇ ਉਸ ਨੂੰ ਕੁਝ ਲੋਕਾਂ ਨਾਲ ਮਿਲਣ ਤੇ ਅਤੇ ਗੱਲਬਾਤ ਕਰਨ ਤੇ ਪਾਬੰਦੀ ਲਗਾਂਦੇ ਹਨ। ਕਹਿਣ ਨੂੰ ਤਾਂ ਪਤੀ ਪਰਮੇਸ਼ਵਰ ਹੁੰਦਾ ਹੈ। ਉਹ ਘਰ ਦੀ ਸਾਰੀ ਜਿੰਮੇਵਾਰੀ ਨਿਭਾਉਂਦਾ ਹੈ। ਬੇਸ਼ੱਕ ਉਹ ਲਾੜਾ ਬਣ ਕੇ ਘੋੜੀ ਤੇ ਬੈਠ ਕੇ ਵਹੁਟੀ ਨੂੰ ਵਿਆਹ ਕੇ ਲੈਣ ਆਉਂਦਾ ਹੈ, ਲੇਕਿਨ ਇਹੀ ਵਹੁਟੀ ਸਾਰੀ ਉਮਰ ਉਸ  ਦੀ ਸਵਾਰੀ ਕਰਦੀ ਹੈ। ਉਸ ਦੀ ਪਤਨੀ ਆਪਣੀ ਇੱਕ ਇੱਕ ਗੱਲ ਮਨਵਾਉਂਦੀ ਹੈ, ਉਸ ਨੂੰ ਆਪਣੇ ਮਾਂ ਬਾਪ, ਭੈਣ ਭਰਾਵਾਂ ਨਾਲ ਦੂਰੀ ਬਣਾ ਕੇ ਰੱਖਣ ਦਾ ਹੁਕਮ ਦਿੰਦੀ ਹੈ ਅਤੇ ਇਸ ਦੇ ਬਦਲੇ ਆਪਣੇ ਪੇਕਿਆਂ ਦੇ ਹਰ ਬੰਦੇ ਨੂੰ ਬਹੁਤ ਇੱਜਤ ਦੇਣ ਦੀ ਗੱਲ ਕਰਦੀ ਹੈ। ਇਹ ਵਿਚਾਰਾਂ ਸਿਰ ਝੁਕਾ ਕੇ ਆਪਣੀ ਪਤਨੀ ਦਾ ਹਰ ਹੁਕਮ ਮੰਨਣ ਵਾਸਤੇ ਮਜਬੂਰ ਹੋ ਜਾਂਦਾ ਹੈ। ਬਹੁਤ ਸਾਰੇ ਪੱਤੀਆਂ ਦੇ ਆਪਣੀ ਪਤਨੀ ਨੂੰ ਦੇਖ ਕੇ ਪਸੀਨੇ ਛੁੱਟ ਜਾਂਦੇ ਹਨ, ਉਹ ਆਪਣੀ ਪਤਨੀ ਦੇ ਸੜੇ ਭੁੱਜੇ ਬੋਲ ਸੁਣਨ ਤੋਂ ਬਹੁਤ ਡਰਦੇ ਹਨ। ਕਈ ਵਾਰ ਕੁਝ ਲੜਾਕੀਆਂ ਪਤਨੀਆਂ ਆਪਣੇ ਪਤੀ ਨੂੰ ਬਲੱਡ ਪ੍ਰੈਸ਼ਰ, ਹਾਰਟ ਅਟੈਕ ਆਦੀ ਦੀਆਂ ਬਿਮਾਰੀਆਂ ਲਗਵਾ ਦਿੰਦੀਆਂ ਹਨ। ਵਿਚਾਰੇ ਪਤੀ ਦੀ ਭੁੱਖ, ਪਿਆਸ, ਨੀਂਦ ਅਤੇ ਆਰਾਮ ਸਾਰੇ ਬਲੀ ਚੜ ਜਾਂਦੇ ਹਨ। ਇੱਕ ਵਾਰ ਇੱਕ ਪਤੀ ਪਤਨੀ ਵਿੱਚ ਆਪਸ ਵਿੱਚ ਬਹੁਤ ਝਗੜਾ ਹੋ ਗਿਆ ਅਤੇ ਝਗੜੇ ਵਿੱਚ ਉਹਨਾਂ ਨੇ ਪਤਾ ਨਹੀਂ ਇੱਕ ਦੂਜੇ ਨੂੰ ਕੀ ਕੀ ਕਹਿ ਦਿੱਤਾ। ਦੁਖੀ ਹੋ ਕੇ ਪਤੀ ਨਾਲ ਵਾਲੇ ਕਮਰੇ ਵਿੱਚ ਚਲਾ ਗਿਆ ਅਤੇ ਕਹਿਣ ਲੱਗਿਆ,,, ਹੇ ਰੱਬਾ! ਜਾਂ ਤਾਂ ਮੈਨੂੰ ਚੁੱਕ ਲੈ ਜਾਂ ਫਿਰ,,,, ਇਸ ਤੋਂ ਪਹਿਲੇ ਕਿ ਉਹ ਆਪਣਾ ਵਾਕ ਪੂਰਾ ਕਰਦਾ ਨਾਲ ਵਾਲੇ ਕਮਰੇ ਵਿੱਚੋਂ ਕੁਝ ਦੀ ਪਤਨੀ ਚੀਕਦੀ ਹੋਈ ਆਈ ਅਤੇ ਪੁੱਛਣ ਲੱਗੀ ,,,, ਜਾਂ ਫਿਰ,,,,, ਦਾ ਕੀ ਮਤਲਬ। ਪਤੀ ਵਿਚਾਰਾ ਡਰ ਦੇ ਮਾਰੇ ਕਹਿਣ ਲੱਗਿਆ ਜਾ ਵੀ ਮੈਨੂੰ ਚੁਕ ਲੈ।। ਅੱਜ ਕੱਲ ਜਿਸ ਤਰੀਕੇ ਨਾਲ ਬਹੁਤ ਸਾਰੀਆਂ ਪਤਨੀਆਂ ਆਪਣੇ ਪਤੀ ਤੇ ਹਾਵੀ ਹੋ ਰਹੀਆਂ ਹਨ, ਕੰਮ ਕਰਨ ਵਾਲੀ ਥਾਂ ਦੀ ਇੱਕ ਇੱਕ ਗੱਲ ਪੁੱਛਦੀਆਂ ਹਨ, ਪਾਕਟ ਮਨੀ ਕਿਸ ਤਰ੍ਹਾਂ ਖਰਚ ਕੀਤੀ ਜਾਂਦੀ ਹੈ, ਪੁੱਛਦੀਆਂ ਹਨ, ਘਰ ਦਾ ਕੰਮ ਕਰਵਾਉਂਦੀਆਂ ਹਨ, ਬਹੁਤ ਸਾਰੇ ਪਤੀ ਪਤਨੀ ਦੇ ਇਸ ਵਿਹਾਰ ਤੋਂ ਦੁਖੀ ਹੋ ਕੇ ਮਨ ਵਿੱਚ ਪਛਤਾਉਂਦੇ ਹਨ,,, ਇਸ ਤੋਂ ਚੰਗਾ ਸੀ ਕਿ ਮੈਂ ਵਿਆਹ ਹੀ ਨਹੀਂ ਕਰਵਾਉਂਦਾ। ਪਰ ਹੁਣ ਛੱਡ ਕੇ ਨਹੀਂ ਜਾ ਸਕਦਾ। ਪਰਿਵਾਰ ਵਿੱਚ ਬੱਚੇ ਹਨ, ਮਾਂ ਪਿਓ, ਭੈਣ ਭਰਾ ਹਨ। ਉਹਨਾਂ ਸਭ ਦੀ ਜ਼ਿੰਮੇਵਾਰੀ ਉਸ ਵਿਚਾਰੇ ਇਕੱਲੇ ਪਤੀ ਦੇ ਉੱਤੇ ਹੈ। ਅੱਜ ਕੱਲ ਬਹੁਤ ਸਾਰੇ ਪਰਿਵਾਰਾਂ ਵਿੱਚ ਪੱਤੀ ਰੂਪੀ ਕੈਦੀ ਦੀ ਜ਼ਿੰਦਗੀ ਬਹੁਤ ਖਰਾਬ ਹੋ ਗਈ ਹੈ। ਬੇਸ਼ੱਕ ਅੱਜ ਕੱਲ,,,,, ਪਤਨੀ ਪੀੜਿਤ ਮੋਰਚੇ ਬਣ ਗਏ ਹਨ ਲੇਕਿਨ ਉਸਥੇ ਬਾਵਜੂਦ ਵੀ ਪੱਤਿਆਂ ਦੀ ਮੁਸੀਬਤਾਂ ਦਾ ਕਿਤੇ ਵੀ ਅੰਤ ਹੁੰਦਾ ਦਿਖਾਈ ਨਹੀਂ ਦਿੰਦਾ। ਪਤੀ ਵਾਸਤੇ ਤਾਂ ਰਾਜ ਕਪੂਰ ਦੀ ਇੱਕ ਫਿਲਮ ਦਾ ਗਾਣਾ ਹੀ ਫਿਟ ਬੈਠਦਾ ਹੈ,,, ਜੀਨਾ ਯਹਾਂ, ਮਰਨਾ ਯਹਾਂ, ਇਸ ਕੇ ਸਿਵਾ ਜਾਨਾ ਕਹਾਂ। ਦੇਵ ਆਨੰਦ ਦੀ ਫਿਲਮ ਗਾਈਡ ਦੀ ਫਿਲਮ ਦੀ ਇਹ ਲਾਈਨ ਵੀ,,, ਮੁਸਾਫਿਰ ਤੂੰ ਜਾਏਗਾ ਕਹਾਂ,,,, ਅੱਜ ਕੱਲ ਦੇ ਦੁਖੀ ਪੱਤਿਆਂ ਦੇ ਹਾਲਾਤ ਨੂੰ ਬਿਆਨ ਕਰਦੀ ਹੈ। ਅੱਜ ਕੱਲ ਪਰਿਵਾਰ ਦੇ ਸਾਰੇ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਘਰ ਦੀ ਜੇਲ ਵਿੱਚ ਜਿੰਦਗੀ ਬਿਤਾ ਰਹੇ ਹਨ। ਕੋਈ ਕਿਸੇ ਤਰੀਕੇ ਨਾਲ ਅਤੇ ਕੋਈ ਕਿਸੇ ਤਰੀਕੇ ਨਾਲ। ਵਿਚਾਰੇ ਬੱਚੇ ਥੱਕੇ ਟੁੱਟੇ ਸਕੂਲ ਤੋਂ ਆਉਂਦੇ ਹਨ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਉਹਨਾਂ ਨੂੰ ਟੋਸਟ ,ਦੁੱਧ, ਜਾਂ ਕੁਝ ਹੋਰ ਖਿਲਾ ਕੇ ਟਰਕਾ ਦਿੰਦੀ ਹੈ। ਮਾਪੇ ਜਦੋਂ ਆਪਣੀ ਨੌਕਰੀ ਤੋਂ ਸ਼ਾਮੀ ਘਰ ਆਉਂਦੇ ਨੇ ਤਾਂ ਉਹ ਆਪਣੇ ਬੱਚਿਆਂ ਨੂੰ ਮੋਬਾਈਲ, ਲੈਪਟੋਪ ਜਾਂ ਕੰਪਿਊਟਰ ਤੇ ਚੰਬੜੇ ਹੋਏ ਦੇਖਦੇ ਹਨ। ਥੋੜੀ ਦੇਰ ਰੈਸਟ ਕਰਕੇ ਅਤੇ ਚਾਹ ਪਾਣੀ ਪੀ ਕੇ ਫਿਰ ਬਾਜ਼ਾਰ ਵਿੱਚ ਸ਼ੋਪਿੰਗ ਵਾਸਤੇ ਚਲੇ ਜਾਂਦੇ ਹਨ। ਬੱਚੇ ਵਿਚਾਰੇ ਕੈਦੀ ਬਣ ਕੇ ਮਾਂ ਪਿਓ ਦੇ ਪਿਆਰ ਵਾਸਤੇ ਤਰਸਦੇ ਰਹਿੰਦੇ ਹਨ। ਸਕੂਲ ਤੋਂ ਆ ਕੇ ਪਹਿਲਾਂ ਹੋਮਵਰਕ ਕਰਦੇ ਹਨ, ਫਿਰ ਟਿਊਸ਼ਨ ਵਾਸਤੇ ਚਲੇ ਜਾਂਦੇ ਹਨ ਅਤੇ ਆ ਕੇ ਫੇਰ ਪੜਨ ਲੱਗ ਜਾਂਦੇ ਹਨ। ਉਹਨਾਂ ਨੂੰ ਆਪਣੇ ਦੋਸਤਾਂ ਨਾਲ ਬਾਹਰ ਜਾ ਕੇ ਖੇਡਣ ਦਾ ਸਮਾਂ ਹੀ ਨਹੀਂ ਮਿਲਦਾ। ਵਿਚਾਰੇ ਆਪਣੇ ਘਰ ਵਿੱਚ ਕੈਦ ਹੋ ਕੇ ਰਹਿ ਜਾਂਦੇ ਹਨ। ਜੇ ਘਰ ਵਿੱਚ ਇਹਨਾਂ ਬੱਚਿਆਂ ਦੀ ਭੂਆ ਹੁੰਦੀ ਹੈ ਉਹ ਵੀ ਇਹਨਾਂ ਦੀ ਸੇਵਾ ਕਰਦੀ ਰਹਿੰਦੀ ਹੈ ਅਤੇ ਕੈਦੀਆਂ ਦੀ ਜ਼ਿੰਦਗੀ ਬਤੀਤ ਕਰਦੀ ਹੈ। ਜੇਕਰ ਘਰ ਵਿੱਚ ਬੱਚਿਆਂ ਦੇ ਦਾਦਾ ਦਾਦੀ ਰਹਿੰਦੇ ਹਨ ਤਾਂ ਉਹ ਵਿਚਾਰੇ ਚੱਲਣ ਫਿਰਨ ਤੋਂ ਲਾਚਾਰ ਹੋ ਕੇ ਘਰ ਦੇ ਅੰਦਰ ਹੀ ਰਹਿੰਦੇ ਹਨ ਕਿਸੇ ਪਾਸੇ ਜਾ ਨਹੀਂ ਸਕਦੇ। ਇਸ ਤਰੀਕੇ ਨਾਲ ਘਰ ਸਾਰਿਆਂ ਵਾਸਤੇ ਇੱਕ ਪ੍ਰਕਾਰ ਦੀ ਜੇਲ ਬਣ ਜਾਂਦੀ ਹੈ, ਜੇਲ ਵਿੱਚ ਰਹਿਣ ਵਾਲੇ ਕੈਦੀ ਬਹੁਤ ਵਾਰ ਆਪਸ ਵਿੱਚ ਲੜਦੇ ਝਗੜਦੇ ਹਨ, ਇੱਕ ਦੂਜੇ ਨੂੰ ਗਾਲਾਂ ਕੱਢਦੇ ਹਨ, ਨਫਰਤ ਕਰਦੇ ਹਨ, ਇੱਕ ਦੂਜੇ ਤੋਂ ਗੱਲਾਂ ਲੁਕਾਉਂਦੇ ਹਨ, ਇੱਕ ਦੂਜੇ ਨਾਲ ਹੇਰਾਫੇਰੀ ਵੀ ਕਰਦੇ ਹਨ। ਅੱਜ ਕੱਲ ਸਾਡੀਆਂ ਜੇਲਾਂ ਵਿੱਚ ਇਹਨਾਂ ਤੋਂ ਵੀ ਬਹੁਤ ਬੁਰਾ ਹਾਲ ਹੈ। ਉਸ ਦੇ ਮੁਕਾਬਲੇ ਤਾਂ ਘਰ ਰੂਪੀ ਜੇਲ ਚੰਗੀ ਹੈ। ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਸਾਰੀਆਂ ਕਮੀਆਂ ਦੇ ਬਾਵਜੂਦ ਵੀ ਸਡੇ ਵਿੱਚੋਂ ਕੋਈ ਵੀ ਘਰ ਰੂਪੀ ਜੇਲ੍ ਨੂੰ ਛੱਡਣਾ ਨਹੀਂ ਚਾਹੁੰਦਾ। ਘਰ ਦੇ ਅਸੀਂ ਕੈਦੀ ਚਾਹੇ ਜਿਹੋ ਜਿਹੇ ਹਾਂ ਸਾਡਾ ਇੱਕ ਦੂਜੇ ਤੋਂ ਬਿਨਾਂ ਕੰਮ ਵੀ ਤਾਂ ਨਹੀਂ ਚਲਦਾ। ਮਜਬੂਰੀ ਹੈ ਸਾਡੀ ਸਭ ਦੀ ਕਿ ਘਰ ਰੂਪੀ ਜੇਲ ਵਿੱਚ ਸਾਨੂੰ ਰਹਿਣਾ ਪੈਂਦਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇ ਇਸ ਜੇਲ ਤੋਂ ਭੱਜ ਕੇ ਅਸੀਂ ਬਾਹਰ ਆਏ ਤਾਂ ਸਾਡੇ ਵਾਸਤੇ ਧੱਕੇ ਹੀ ਧੱਕੇ ਹਨ, ਬਦਨਾਮ ਹੀ ਬਦਨਾਮੀ ਹੈ, ਭੁੱਖੇ ਰਹਿਣ ਦੀ ਨੌਬਤ ਆ ਸਕਦੀ ਹੈ, ਕੋਈ ਸਾਡੀ ਇੱਜਤ ਨਹੀਂ ਕਰੇਗਾ। ਲੇਕਿਨ ਫਿਰ ਵੀ ਘਰ ਕਿਸੇ ਨਾ ਕਿਸੇ ਤਰੀਕੇ ਨਾਲ ਇਕ ਜੇਲ ਖਾਨਾ ਹੀ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸ ਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਬਾਬਾ ਸਾਹਿਬ ਤੁਹਾਡਾ ਸੁਪਨਾ ਅਧੂਰਾ——-
Next articleਉੱਦਯਮ ਟੈਕਨੀਕਲ ਟੀਮ ਨੇ ਕੰਨਿਆ ਸਕੂਲ ਰੋਪੜ ਵਿਖੇ ਸ਼ਿਰਕਤ ਕੀਤੀ