HOME ਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ ਨੇ ਕਲੱਸਟਰ ਭਾਣੋ ਲੰਗਾ...

ਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ ਨੇ ਕਲੱਸਟਰ ਭਾਣੋ ਲੰਗਾ (ਕ – 1) ਵਿਖੇ 20 ਲੋੜਵੰਦਾਂ ਨੂੰ ਵੰਡੇ ਕੰਬਲ

ਕੈਪਸਨ:-- ਲੋੜਵੰਦਾਂ ਨੂੰ ਡਬਲ ਬੈਡ ਦੇ ਕੰਬਲ ਤਕਸੀਮ ਕਰਦੇ ਹੋਏ ਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ ਦੇ ਆਹੁਦੇਦਾਰ
ਕਪੂਰਥਲਾ  (ਸਮਾਜ ਵੀਕਲੀ)  ( ਕੌੜਾ )-ਸਮਾਜ ਸੇਵਾ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ (ਕਪੂਰਥਲਾ) ਵੱਲੋਂ ਅੱਜ ਕਲੱਸਟਰ ਭਾਣੋ ਲੰਗਾ (ਕਪੂਰਥਲਾ – 1) ਵਿਖੇ ਕਲੱਸਟਰ ਇੰਚਾਰਜ ਸੰਤੋਖ ਸਿੰਘ ਮੱਲ੍ਹੀ ਦੀ ਦੇਖ ਰੇਖ ਹੇਠ 20 ਲੋੜਵੰਦਾਂ  ਨੂੰ  ਕੰਬਲ  ਵੰਡੇ ਗਏ । ਇਹ ਜਾਣਕਾਰੀ ਦਿੰਦਿਆਂ ਹੋਇਆਂ ਸਮਾਜ ਸੇਵਕ ਅਵਤਾਰ ਸਿੰਘ ਝੰਮਟ ਨੇ ਦੱਸਿਆ ਕਿ ਸਮਾਜ ਸੇਵਾ ਦੇ ਕੰਮਾਂ ਵਿੱਚ ਨਿਰੰਤਰ ਸਰਗਰਮ ਰਹਿਣ ਵਾਲ਼ੀ ਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ ਕਪੂਰਥਲਾ ਵੱਲੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਵੱਖ-ਵੱਖ ਪਿੰਡਾਂ ਦੇ 20 ਲੋੜ੍ਹਵੰਦ  ਮਹਿਲਾਵਾਂ ਅਤੇ ਪੁਰਸ਼ਾਂ ਨੂੰ ਡਬਲ ਬੈੱਡ ਦੇ ਕੰਬਲ ਵੰਡੇ । ਉਹਨਾਂ ਆਖਿਆ ਕਿ ਕੰਬਲ ਵੰਡ ਸਮਾਗਮ ਦੌਰਾਨ ਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ ਕਪੂਰਥਲਾ ਵੱਲੋਂ ਬਾਬਾ ਪਰਮਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਬਾਬਾ ਅਵਤਾਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਕਲੱਸਟਰ  ਭਾਣੋ ਲੰਗਾ ਕਪੂਰਥਲਾ – 1ਵਿਖੇ ਲੌੜਵੰਦਾਂ ਲਈ 20 ਕੰਬਲ ਲੈ ਕੇ ਪਹੁੰਚੇ ਅਤੇ ਟੀਮ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਖਾਣ ਲਈ ਲੱਡੂ ਵੀ ਵੰਡੇ। ਸਕੂਲ ਦੇ ਸੈਂਟਰ ਹੈਡ ਟੀਚਰ ਸੰਤੋਖ ਸਿੰਘ ਮੱਲ੍ਹੀ ਨੇ ਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ ਦੀ ਟੀਮ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਗਾ ਕਰਦਿਆਂ ਉਹਨਾਂ ਵੱਲੋਂ ਵੱਖ ਵੱਖ ਪਿੰਡਾਂ ਦੇ ਲੋੜਵੰਦ ਵਿਅਕਤੀਆਂ ਨੂੰ ਡਬਲ ਬੈੱਡ ਦੇ ਕੰਬਲ ਮੁਹਈਆ ਕਰਵਾਉਣ ਲਈ ਧੰਨਵਾਦ ਕੀਤਾ। ਓਹਨਾਂ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਤੋਂ ਇਲਾਵਾ ਦਾਨੀ ਸੱਜਣਾਂ ਵੱਲੋਂ ਦਿੱਤੇ ਜਾ ਰਹੇ ਆਰਥਿਕ ਸਹਿਯੋਗ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਸਰਪੰਚ ਜਸਵੰਤ ਸਿੰਘ ਚਾਹਲ, ਮੰਚ ਬਲਦੇਵ ਸਿੰਘ ਦੇਬਾ,  ਸੰਤੋਸ਼ ਕੌਰ, ਰੁਪਿੰਦਰ ਕੌਰ ,  ਨਵਜੀਤ ਕੌਰ , ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਮਨਪ੍ਰੀਤ ਕੌਰ, ਆਂਗਨਵਾੜੀ ਵਰਕਰ ਮੈਡਮ ਰਾਣੀ , ਮਿਡ ਡੇ ਮੀਲ ਕੁੱਕ ਬੀਬੀ ਸੁਰਜੀਤ ਕੌਰ ਅਤੇ ਬੀਬੀ ਮਨਜੀਤ ਕੌਰ ਆਦਿ ਵਿਸ਼ੇਸ਼ ਤੌਰ ਉੱਤੇ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਫੋਕ ਆਰਟ ਐਂਡ ਕਲਚਰਲ ਐਕਸਚੇਂਜ ਸੁਸਾਇਟੀ ਦੁਆਰਾ ਸਮਾਗਮ ਕਰਵਾਇਆ ਗਿਆ
Next articleਹਰਮਨ-ਪਿਆਰਾ ਗਾਇਕ ਸੀ ਦਿਲਸ਼ਾਦ ਅਖ਼ਤਰ