ਇਨਸਾਨੀਅਤ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਇਨਸਾਨੀਅਤ ਚਿੱਤ ਕਰ ਦਿੱਤੀ ਤਰਫੋ ਚਾਰੋਂ
ਦਿਆ ਜੇ ਕਿਤੋਂ ਲੱਭ ਜਾਏ ਤਾਂ ਬਿਲਕੁਲ ਨਾ ਖਾਰੋ
ਇਹ ਸੋਹਣੇ ਮੇਰੇ ਪੰਜਾਬ ਨੂੰ ਕੀ ਹੋ ਗਿਆ ਜਾਰੋ
ਸਭ ਕੂੜ ਕਮਾਉਦੇ,ਠੱਗੀ ਤੇ ਡੋਰੀ ਆ
ਹਰ ਦਿਲ ਦੇ ਵਿੱਚ ਝੂਠਾਂ ਦੀ ਮੋਰੀ ਆ

ਹਰ ਆਦਾਰਾ,ਹਰ ਕੁਰਸੀ ਦੀ ਰਹੀ ਨਾ ਜਮੀਰ
ਸਾਧ ਬੂਬਣੇ ਮੰਗਦੇ ਨੇ ਪੑਸਾਦ ਦੇ ਨਾਲ ਖੀਰ
ਚਾਲ ਵਾਜੀਆ ਨੇ ਸਭ ਰਿਸਤੇ ਕਰਤੇ ਲੀਰੋਲੀਰ
ਸਰਮ ਹਿਆ ਵੀ ਬਸ ਵਚੀ ਥੋੜੀ ਆ
ਹਰ ਦਿਲ ਦੇ ਵਿੱਚ ਝੂਠਾਂ ਦੀ ਮੋਰੀ ਆ

ਠੱਗੀ ਚੋਰੀ ਨੂੰ ਲੈ ਗਏ ਆਪਣੇ ਖੂਨ ਵਿੱਚ ਮਿਲਾਕੇ
ਵਤਨੋਂ ਪਾਰ ਵੀ ਬਹੁਤੇ ਪੰਜਾਬੀ ਬੂਰੇ ਕੰਮ ਕਰਦੇ ਜਾਕੇ
ਪਿੱਛੇ ਨਾ ਮੁੜਕੇ ਵੇਖਣ,ਘਰ ਜਿੰਨਾ ਦਾ ਗਏ ਸੀ ਲਵਾਕੇ
ਸੰਧੂ ਕਲਾਂ ਇਹ ਕਦੋ ਮਿਟੇਗਾ ਰੋਗ ਕੋੜੀੵ ਆ
ਹਰ ਦਿਲ ਦੇ ਵਿੱਚ ਝੂਠਾਂ ਦੀ ਮੋਰੀ ਆ

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਜ਼ਰ
Next articleShravani Mela unlikely in Deoghar amid Covid fears