HOME ਮਾਨਵਵਾਦੀ ਮਹਾਂਪੁਰਸ਼ਾਂ ਦੇ ਸਮਤਾ ਸਮਾਨਤਾ ਅਤੇ ਭਾਈਚਾਰਕ ਸਾਂਝ ਦੇ ਮੁੱਦਈ ਸਨ ਸ਼ਿੰਗਾਰਾ...

ਮਾਨਵਵਾਦੀ ਮਹਾਂਪੁਰਸ਼ਾਂ ਦੇ ਸਮਤਾ ਸਮਾਨਤਾ ਅਤੇ ਭਾਈਚਾਰਕ ਸਾਂਝ ਦੇ ਮੁੱਦਈ ਸਨ ਸ਼ਿੰਗਾਰਾ ਰਾਮ ਸਹੂੰਗੜਾ -ਦੇਵ ਰਾਜ ਸੰਧੂ

 ਫਿਲੌਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਮਾਨਵਵਾਦੀ ਮਹਾਂਪੁਰਸ਼ਾਂ ਦੇ ਸਮਤਾ ਸਮਾਨਤਾ ਤੇ ਭਾਈਚਾਰਿਕ ਸਾਂਝ ਦੇ ਮਹਾਨ ਫਲਸਫੇ ਦੇ ਮੁੱਦਾਈ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੱਚੇ ਸਪੂਤ, ਲੋਕਾਈ ਦੇ ਹਮਦਰਦ ਨਿਧੜਕ ਯੋਧੇ, ਹਲਕਾ ਗੜ੍ਹਸ਼ੰਕਰ ਤੋਂ ਦੋ ਵਾਰ ਵਿਧਾਇਕ ਰਹੇ ਸ਼ੇਰ ਏ ਕੌਮ ਸ੍ਰੀ ਸ਼ਿੰਗਾਰਾ ਰਾਮ ਸਹੁੰਗੜਾ ਜੀ ਦੀ ਚੌਥੀ ਬਰਸੀ ਮੌਕੇ ਬਹੁਜਨ ਸਮਾਜ ਦੇ ਫਿਲੌਰ ਤੋਂ ਝੰਡਾਬਰਦਾਰ ਸ੍ਰੀ ਦੇਵ ਰਾਜ ਜੀ ਸੰਧੂ ਦੇ ਗ੍ਰਹਿ ਵਿਖ਼ੇ ਸਹੁੰਗੜਾ ਸਾਹਿਬ ਨੂੰ ਯਾਦ ਕਰਕੇ ਉਹਨਾਂ ਇਨਕਲਾਬੀ ਸ਼ਰਧਾਂਜਲ਼ੀ ਭੇਂਟ ਕੀਤੀ ਗਈ ਇਸ ਮੌਕੇ ਸ੍ਰੀ ਦੇਵ ਰਾਜ ਜੀ ਸੰਧੂ ਬੀਬੀ ਕਮਲਾ ਸੰਧੂ ਸਟੇਟ ਵਾਤਾਵਰਨ ਕਮੇਟੀ ਮੇਂਬਰ ਕਾਮਰੇਡ ਲਸ਼ਕਰ ਸਿੰਘ ਮਿੱਠੜਾ, ਕੌਮੀ ਚਿੱਤਰਕਾਰ ਸਰਪੰਚ ਰਾਜੇਸ਼ ਨਾਗਰਾ ਅਤੇ ਸ੍ਰੀ ਸੰਧੂ ਜੀ ਦੇ ਵੱਡੇ ਭੈਣਜੀ ਜਿਨ੍ਹਾਂ ਨੇ ਬਹੁਜਨ ਸਮਾਜ ਦੇ ਸ਼ੇਰਨੀ ਮੁੱਖ ਮੰਤਰੀ ਉੱਤਰ ਪ੍ਰਦੇਸ਼ ਮਾਇਆਵਤੀ ਜੀ ਦੇ ਨਾਲ ਫਿਲੌਰ ਫੇਰੀ ਦੌਰਾਨ ਬਹੁਜਨ ਕ੍ਰਾਂਤੀ ਦੇ ਜੁਝਾਰੂ ਯੋਧਿਆਂ ਪ੍ਰਸ਼ਾਦੇ ਬਣਾਕੇ ਆਪਣੇ ਹੱਥੀਂ ਛਕਾਉਂਦੇ ਰਹੇ, ਅੱਜ ਸਹੁੰਗੜਾ ਸਾਹਿਬ ਜੀ ਦੀ ਚੌਥੀ ਬਰਸੀ ਮੌਕੇ ਉਹਨਾਂ ਦੀ ਕ੍ਰਾਂਤੀਕਾਰੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕਰਦੇ ਹਾਂ ਜੈ ਭੀਮ ਜੈ ਭਾਰਤ, ਜੈ ਸਵਿਧਾਨ ਜੈ ਕਾਂਸ਼ੀ ਰਾਮ ਜੀ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਈ.ਜੇ.ਯੂ ਅਤੇ ਪੀ.ਸੀ.ਜੇ.ਯੂ ਦੇ ਆਗੂਆਂ ਵੱਲੋਂ ਅਣ-ਐਲਾਨੀ ਸੈਂਸਰਸ਼ਿਪ ਦੀ ਜ਼ੋਰਦਾਰ ਨਿੰਦਾ
Next articleਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਅੰਮ੍ਰਿਤਸਰ ਸਾਹਿਬ ਦੀ ਵਿਸ਼ੇਸ਼ ਮੀਟਿੰਗ ਹੋਈ