(ਸਮਾਜ ਵੀਕਲੀ)
ਉਨਾਸੀ ਵਰ੍ਹਿਆਂ ਤੋਂ ਹੋਏ ਅਜ਼ਾਦ,ਉਹੀ ਦੁਖੜੇ ਉਹੀ ਹਾਲਾਤ,
ਸਰਕਾਰੀ ਤੰਤਰ ਕਹੇ ਅਜ਼ਾਦੀ,ਬਦ ਤੋਂ ਬਦਤਰ ਹੋਏ ਹਾਲਾਤ,
ਪੰਜਾਬ ਸੂਬੇ ਨੇ ਦੇ ਕੁਰਬਾਨੀ, ਦੇਸ਼ ਕਰਾਇਆ ਸੀ ਆਜ਼ਾਦ,
ਨਸ਼ਿਆਂ ਅੱਜ ਹਾਲਾਤ ਕੀ ਕਰਤੇ, ਹੋਇਆ ਨਸ਼ੇੜੀ ਪਿਆ ਪੰਜਾਬ,
ਆਜ਼ਾਦੀ ਦੀ ਭੇਟ ਸੀ ਚੜਿਆ, ਪਹਿਲਾਂ ਵੀ ਤਾਂ ਇਹ ਪੰਜਾਬ,
ਦੋ ਹਿੱਸਿਆਂ ਵਿੱਚ ਵੰਡੀਆਂ ਪਈਆਂ, ਇੱਧਰ ਭਾਰਤ ਓਧਰ ਪਾਕਿ,
ਦੁਨੀਆ ਪਈ ਹੈ ਜਸ਼ਨ ਮਨਾਉਂਦੀ,ਪੰਜਾਬ ਦੇ ਵੇਖੋ ਆਣ ਹਾਲਾਤ,
ਜ਼ਮੀਨ-ਜ਼ਮੀਰ ਤੇ ਮਾਰੇ ਡਾਕੇ, ਨਾਲ਼ ਸੈਂਟਰ ਜਿਵੇਂ ਰਲੀ ਸਰਕਾਰ,
ਅਗਨੀ ਵੀਰ ਦੀ ਰੁਲੀ ਸ਼ਹਾਦਤ,ਸ਼ਹੀਦਾਂ ਨੂੰ ਨਾ ਦੇਣ ਸਤਿਕਾਰ,
ਦੇਸ਼ ਦੀ ਖਾਤਰ ਕੀ ਸ਼ਹਾਦਤ ? ਕੈਸਾ ਤੰਤਰ ਬੁਣੇ, ਸਰਕਾਰ,
ਆਜ਼ਾਦੀ ਦੇ ਗਾਉਂਦੇ ਸੋਹਲੇ, ਲੀਡਰ ਕਪਟੀ, ਠੱਗ ਗ਼ਦਾਰ,
ਬਾਡਰ ਉੱਤੇ ਖਾਣ ਗੋਲੀਆਂ, ਮੁੱਢ ਤੋਂ ਆਏ ਸਿੱਖ ਸਰਦਾਰ,
ਜਾਨਾਂ ਵਾਰ ਕੇ ਲਈ ਆਜ਼ਾਦੀ,ਸਿਹਰਾ ਮੜ ਲਏ, ਸਿਰ ਸਰਕਾਰ,
ਸੁਖਦੇਵ,ਭਗਤ,ਤੇ ਰਾਜਗੁਰੂ ਦੀਆਂ, ਫੋਟੋਆਂ ਤੇ ਵਸ ਪਾਵਣ ਹਾਰ,
ਊਧਮ ਅਤੇ ਕਰਤਾਰ ਕੀ ਆਖਾਂ , ਗ਼ਦਰੀ ਬਾਬੇ ਸਮਝੋ ਬਾਹਰ,
ਆਜ਼ਾਦੀ ਦੇ ਗਾਣੇ ਗਾ ਕੇ, ਆਖਣ ਸਭ ਕੁਝ ਹੈ ਇਕਸਾਰ,
ਪਹਿਲਾਂ ਤੋਂ ਵੱਧ ਨਸਲੀ ਹਮਲੇ, ਚਾਰੇ ਪਾਸੇ ਹਾ ਹਾ ਕਾਰ,
ਧਰਮ ਮਜ੍ਹਬ ਤੇ ਪਈਆਂ ਵੰਡੀਆਂ,ਧਰਮਾਂ ਦੇ ਵਿੱਚ ਬੜੀ ਸਰਕਾਰ,
ਕਿਸ ਆਜ਼ਾਦੀ ਦਾ ਜਸ਼ਨ ਮਨਾਈਏ, ਹਰ ਪਾਸੇ ਹੈ ਅਤਿਆਚਾਰ,
ਲੀਡਰਾਂ ਦੇਸ਼ ਨੂੰ ਨੋਚ ਖਾ ਲਿਆ,ਨਿਆਂ ਪ੍ਰਣਾਲੀ ਨਾ ਪੁੱਛੇ ਸਾਰ,
ਹਵਾ ਪਾਣੀ ਵਿੱਚ ਜਹਿਰਾਂ ਘੁਲੀਆਂ, ਘਰ ਘਰ ਬੰਦੇ ਪਏ ਬਿਮਾਰ,
ਪੰਜਾਬ ਕਿੱਥੋਂ ਹੈ ਕਿੱਥੇ ਆਇਆ, ਸੰਭਲੋ ਮੇਰੀ ਸੁਣੋ ਪੁਕਾਰ,
ਸੰਦੀਪ ਆਜ਼ਾਦੀ ਦਾ ਕੀ ਕਰੀਏ,ਘੁੱਟਦੀ ਦਮ ਪਈ ਹਰ ਸਰਕਾਰ,
ਆਜਾਦੀ ਤਾਂ ਬਣੀ ਗ਼ੁਲਾਮੀ ,ਉਠਦਿਆਂ ਦੇ ਸਿਰ ਕਰਜ਼ਾ ਭਾਰ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017



