(ਸਮਾਜ ਵੀਕਲੀ)
ਕਬਰਾਂ ਵੀ ਬੋਲਦੀਆਂ ਨੇ, ਹਵਾ ਦੇ ਰੰਗ ਵਿੱਚ,
ਦੱਸਦੀਆਂ ਨੇ ਕਹਾਣੀਆਂ, ਮਿੱਟੀ ਦੇ ਢੰਗ ਵਿੱਚ।
ਮੁੜਦੇ ਨਹੀਂ ਜੋ ਲੋਕ, ਛੱਡ ਕੇ ਰਾਹਾਂ ਤੋਂ,
ਨਾਮ ਉਨ੍ਹਾਂ ਦੇ ਲਿਖੇ, ਪੱਥਰ ਦੇ ਸੰਗ ਵਿੱਚ।
ਚੰਨ ਦੀ ਰੌਸ਼ਨੀ ਜਦ, ਚੁੰਮੇ ਇਹ ਮਿੱਟੀ ਨੂੰ,
ਸਾਹਾਂ ਦੀ ਗੂੰਜ ਸੁਣੀ, ਰਾਤ ਦੇ ਸੰਗ ਵਿੱਚ।
ਫੁੱਲ ਵੀ ਆ ਕੇ ਰੋਏ, ਯਾਦ ਦੇ ਮੌਸਮ ‘ਚ,
ਖਾਮੋਸ਼ੀ ਲਿਖੀ ਰਹੀ, ਹਰ ਇਕ ਪੰਗ ਵਿੱਚ।
ਜੀਵਨ ਦਾ ਫ਼ਰਮਾਨ ਹੈ, ਅੰਤ ਹੈ ਮਿੱਟੀ ਹੀ,
ਸਿਰਫ਼ ਪਿਆਰ ਜਿਉਂਦਾ ਰਹੇ, ਲੋਕਾਂ ਦੇ ਅੰਗ ਸੰਗ ਵਿੱਚ।
ਮੰਜੂ ਰਾਇਕਾ
ਸੰਗਰੂਰ।



