ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਵਿੱਚ ਠੇਕੇਦਾਰ ਵਲੋਂ ਕੀਤੀ ਜਾ ਰਹੀ ਆਮ ਲੋਕਾਂ ਦੀ ਲੁੱਟ ਖਸੁੱਟ ਬੰਦ ਕੀਤੀ ਜਾਵੇ ਇਹ ਸ਼ਬਦ ਦਿਨੇਸ਼ ਪੱਪੂ ਬਸਪਾ ਆਗੂ ਨੇ ਕਹੇ।ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਵਿੱਚ ਠੇਕੇਦਾਰਾ ਵਲੋ ਮੰਡੀ ਵਿੱਚ ਦਾਖ਼ਲ ਹੋਣ ਲਈ ਕੱਟੀ ਜਾਂਦੀ ਪਰਚੀ ਵਿੱਚ ਹਰ ਦੂਸਰੇ ਮਹੀਨੇ ਕੀਤੇ ਜਾ ਰਹੇ ਵਾਧੇ ਤੋਂ ਆਮ ਪਬਲਿਕ ਵਿੱਚ ਰੋਸ ਪਾਇਆ ਜਾ ਰਿਹਾ ਹੈ! ਕੁਝ ਦਿਨ ਪਹਿਲਾਂ ਤੱਕ ਏਹ ਪਰਚੀ Rs 70 ਤੋਂ ਵਧਾ ਕੇ 100 ਕਰ ਦਿੱਤੀ ਹੈ। ਜੇ ਕਰ ਕੋਈ ਘਰ ਵਾਸਤੇ ਵੀ ਸਬਜ਼ੀ ਦੀ ਖ਼ਰੀਦ ਕਰਦਾ ਹੈ ਉਸ ਤੋਂ ਵੀ Rs 20 ਪਰਚੀ ਦੇ ਨਾਮ ਤੇ ਵਸੂਲ ਕੀਤੇ ਜਾ ਰਹੇ ਹਨ। ਮੰਡੀ ਬੋਰਡ ਦੇ ਨਵੇ ਬਣੇ ਚੇਅਰਮੈਨ ਸਾਹਿਬ ਨੂੰ ਅਪੀਲ ਹੈ ਕੇ ਏਸ ਲੁੱਟ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


