ਨਕੋਦਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਨਕੋਦਰ ਸਹਿਕਾਰੀ ਖੰਡ ਮਿਲ ਦੇ ਜਨਰਲ ਮੈਨੇਜਰ ਅਤੇ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਸ. ਸੁਖਵਿੰਦਰ ਸਿੰਘ ਤੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਕੋਦਰ ਖੰਡ ਮਿਲ ਵਿੱਚ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਵਿਸ਼ਵ ਵਾਤਾਵਰਣ ਦਿਵਸ ਮਨਾਇਆ। ਉਹਨਾਂ ਕਿਹਾ ਕਿ ਪੰਜਾਬ ਦੀ ਤਿੰਨ ਕਰੋੜ ਦੀ ਆਬਾਦੀ ਹੈ ਜੇਕਰ ਹਰ ਕੋਈ ਇੱਕ ਇੱਕ ਬੂਟਾ ਲਗਾਵੇ ਤਾਂ ਗਲੋਬਲ ਵਾਰਮਿੰਗ ਨੂੰ ਠੱਲ ਪਾ ਕੇ ਵਾਤਾਵਰਣ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਸਾਰੇ ਕਿਸਾਨਾਂ ਨੌਜਵਾਨਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਬੂਟੇ ਲਗਾ ਕੇ ਵੱਧ ਤੋਂ ਵੱਧ ਪਾਲਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਹੀ ਵਾਤਾਵਰਣ ਬਚਾਉਣ ਵਿੱਚ ਕਾਮਯਾਬ ਹੋ ਸੱਕਦੇ ਹਾਂ। ਇਸ ਮੌਕੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਨਾਲ ਸ. ਹਰਮੀਤ ਸਿੰਘ ਚੀਫ਼ ਇੰਜੀਨੀਅਰ, ਸ. ਮਨਦੀਪ ਸਿੰਘ ਬਰਾੜ, ਸੀ.ਸੀ.ਡੀ.ਓ ,ਸ. ਨਾਗੀ ਚੀਫ਼ ਕੈਮਿਸਟ, ਸੁਪਰਡੈਂਟ ਸ਼੍ਰੀ ਦੇਸ ਰਾਜ, ਇੰਜੀਨੀਅਰ ਸ.ਸਰਬਜੀਤ ਸਿੰਘ, ਪਵਨਦੀਪ ਸਿੰਘ, ਕੈਮਿਸਟ ਉਮਾ ਸ਼ਰਣ, ਸਰਵੇਸ਼ ਕੁਮਾਰ ਆਦਿ ਹਾਜਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



