HOME ਸੀਨੀਅਰ ਪੈਨਸ਼ਨਰਾਂ ਦਾ ਸਨਮਾਨ ਕੀਤਾ ਗਿਆ।

ਸੀਨੀਅਰ ਪੈਨਸ਼ਨਰਾਂ ਦਾ ਸਨਮਾਨ ਕੀਤਾ ਗਿਆ।

ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਪੈਨਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈ ਕਾ ਵੱਲੋਂ ਆਪਣੇ ਸਤਿਕਾਰਤ ਸੀਨੀਅਰ ਮੈਂਬਰਾਂ — ਮਾਸਟਰ ਨਛੱਤਰ ਸਿੰਘ ਜੀ ਸਮਰਾ (ਐਸ.ਐਸ.ਮਾਸਟਰ) ਕੋਠਾ ਗੁਰੂ ਨੂੰ 95 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਅਤੇ ਬੀਬੀ ਹਰਮਿੰਦਰ ਕੌਰ ਜੀ ਮਾਨ (ਸੀ.ਐਚ.ਟੀ.) ਕੋਠਾ ਗੁਰੂ ਨੂੰ 84 ਸਾਲ ਦੀ ਉਮਰ ਪੂਰੀ ਕਰਨ ਦੀ ਪ੍ਰਸੰਨਤਾ ਵਜੋਂ ਪਿੰਡ ਕੋਠਾ ਗੁਰੂ ਵਿਖੇ ਪਹੁੰਚ ਕੇ ਅਤਿਅੰਤ ਸਤਿਕਾਰ ਕੀਤਾ ਗਿਆ। ਮਾਣ ਵਜੋਂ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਦੋਨੋਂ ਸਖ਼ਸ਼ੀਅਤਾਂ ਦੇ ਸੁੰਦਰ ਫੋਟੋ ਜੜੇ ਹੋਏ ਮੋਮੈਂਟੋ ( ਸਿਮ੍ਰਿਤੀ ਚਿੰਨ੍ਹ) ਅਤੇ ਕੀਮਤੀ ਲੋਈਆਂ/ਸ਼ਾਲ ਦੋਨਾਂ ਨੂੰ ਭੇਟ ਕਰ ਕੇ ਪ੍ਰਸੰਨਤਾ ਪ੍ਰਗਟ ਕੀਤੀ ਗਈ। ਇਸ ਸਮੇਂ ਦੋਨੋਂ ਸਤਿਕਾਰਿਤ ਸਖ਼ਸ਼ੀਅਤਾਂ ਵੱਲੋਂ ਅਨੇਕ ਪ੍ਰਕਾਰ ਦੇ ਮਿਸ਼ਟਾਨਾਂ ਸਮੇਤ ਚਾਹ -ਪਾਣੀ ਛਕਾ ਕੇ ਜਿੱਥੇ ਐਸੋਸੀਏਸ਼ਨ ਮੈਂਬਰਾਂ ਦੀ ਆਉ-ਭਗਤ ਕੀਤੀ ਗਈ, ਉੱਥੇ ਮਾਸਟਰ ਨਛੱਤਰ ਸਿੰਘ ਜੀ ਸਮਰਾ ਵੱਲੋਂ ਪੈਨਸ਼ਨਰ ਐਸੋਸੀਏਸ਼ਨ ਭਗਤਾ ਭਾਈ ਕਾ ਨੂੰ 3100/- ਰੁਪਏ ਸਹਾਇਤਾ ਫੰਡ ਦਿੰਦੇ ਹੋਏ, ਨਾਲ ਹੀ ਹੜ੍ਹ ਪੀੜਤਾਂ ਲਈ ਵੀ 2500/- ਰੁਪਏ ਦੀ ਵੱਖਰੀ ਦਾਨ ਰਾਸ਼ੀ ਭੇਟ ਕੀਤੀ ਗਈ। ਏਸੇ ਤਰ੍ਹਾਂ ਬੀਬੀ ਹਰਮਿੰਦਰ ਕੌਰ ਜੀ ਮਾਨ ਅਤੇ ਮਾਸਟਰ ਸੁਰਜੀਤ ਸਿੰਘ ਜੀ ਮਾਨ ਵੱਲੋਂ ਵੀ ਪੈਨਸ਼ਨਰ ਐਸੋਸ਼ੀਏਸ਼ਨ ਨੂੰ 1000/- ਸਹਾਇਤਾ ਫੰਡ ਦਿੰਦੇ ਹੋਏ, ਨਾਲ ਹੀ ਹੜ੍ਹ ਪੀੜਤਾਂ ਲਈ ਵੀ 2000/- ਰੁਪਏ ਦੀ ਰਾਸ਼ੀ ਨਕਦ ਭੇਟ ਕੀਤੀ ਗਈ। ਐਸੋਸੀਏਸ਼ਨ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮਾਸਟਰ ਨਛੱਤਰ ਸਿੰਘ ਜੀ ਸਮਰਾ ਅਤੇ ਬੀਬੀ ਹਰਮਿੰਦਰ ਕੌਰ ਜੀ ਮਾਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ। ਐਸੋਸੀਏਸ਼ਨ ਪ੍ਰੈਸ ਸਕੱਤਰ ਗਿਆਨੀ ਕੌਰ ਸਿੰਘ ਵੱਲੋਂ ਆਪਣੇ ਪਿਤਾ ਗਿਆਨੀ ਬਲਵੰਤ ਸਿੰਘ ਜੀ ਕੋਠਾ ਗੁਰੂ ਦੀਆਂ ਲਿਖੀਆਂ ਦੋ -ਦੋ ਪੁਸਤਕਾਂ ਭੇਟ ਕਰਕੇ ਉਕਤ ਦੋਨੋਂ ਸਤਿਕਾਰਿਤ ਸਖ਼ਸ਼ੀਅਤਾਂ ਦਾ ਉਚੇਚਾ/ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਨਛੱਤਰ ਸਿੰਘ ਜੀ ਦੇ ਸਪੁੱਤਰ ਸ੍ਰ: ਜਗਤਾਰ ਸਿੰਘ ਜੀ ਸਮਰਾ ਅਤੇ ਮਾਸਟਰ ਸੁਰਜੀਤ ਸਿੰਘ ਜੀ ਮਾਨ ਤਥਾ ਬੀਬੀ ਹਰਮਿੰਦਰ ਕੌਰ ਜੀ ਦੇ ਸਪੁੱਤਰ ਮਾਸਟਰ ਪਰਮਵੀਰ ਸਿੰਘ ਜੀ ਮਾਨ ਵੀ ਉਚੇਚੇ ਸਾਰਾ ਸਮਾਂ ਸੇਵਾ ਵਿੱਚ ਹਾਜ਼ਿਰ ਰਹੇ। ਇਹਨਾਂ ਤੋਂ ਵਿਦਾਇਗੀ ਲੈਣ ਉਪਰੰਤ ਪੈਨਸ਼ਨਰ ਐਸੋਸ਼ੀਏਸ਼ਨ ਦੇ ਇਸ ਕਾਫ਼ਲੇ ਵੱਲੋਂ ਗਿਆਨੀ ਕੌਰ ਸਿੰਘ ਦੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਦੇ ਗ੍ਰਹਿ ਕੋਠਾ ਗੁਰੂ ਵਿਖੇ ਚਰਨ ਪਾਏ ਗਏ ਅਤੇ ਭਾਈ ਕੌਰ ਸਿੰਘ ਵੱਲੋਂ ਚਾਹ-ਪਾਣੀ ਛਕਾਉਣ ਉਪਰੰਤ ਸਭ ਨੂੰ ਜਥਾ ਯੋਗ ਪੁਸਤਕਾਂ ਦੇ ਸੈਟ ਭੇਟ ਕਰਕੇ ਸਤਿਕਾਰ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਸ਼੍ਰੀ ਆਤਮ ਤੇਜ ਜੀ ਸ਼ਰਮਾਂ ਬਲਾਕ ਪ੍ਰਧਾਨ, ਸ੍ਰ: ਗੁਰਜੀਤ ਸਿੰਘ ਜੀ ਪੰਚਾਇਤ ਅਫ਼ਸਰ ਜਨਰਲ ਸਕੱਤਰ, ਮਾ.ਅਮਰਜੀਤ ਸਿੰਘ ਜੀ ਵਿੱਤ ਸਕੱਤਰ, ਮਾ. ਸੁਲੱਖਣ ਸਿੰਘ ਜੀ ਸਟੇਟ ਪ੍ਰੈਸ ਸਕੱਤਰ, ਮਾ. ਮਹਿੰਦਰ ਸਿੰਘ ਮਾਨ, ਭਾਈ ਮਹਿੰਦਰ ਸਿੰਘ ਜੀ ਖ਼ਾਲਸਾ, ਮਾ. ਸਵਰਨ ਸਿੰਘ ਕੇਸਰ ਸਿੰਘ ਵਾਲਾ ਮਾ. ਹਰਦੀਪ ਸਿੰਘ ਪੀ.ਟੀ.ਆਈ., ਮਾ.ਮਲਕੀਤ ਸਿੰਘ ਮਾਨ, ਬਲਰਾਜ ਸਿੰਘ ਰਾਣਾ ਪਟਵਾਰੀ ਅਤੇ ਮਾਸਟਰ ਨਛੱਤਰ ਸਿੰਘ ਜੀ ਭਗਤਾ ਭਾਈ ਆਦਿ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੁੜੀ ਦੇ ਮਨ ਅੰਦਰ ਵੀ
Next articleਬੇਟੀ ਆਇਸ਼ਾ ਕਪੂਰ ਨੇ ਵਧਾਇਆ ਮਲੇਰਕੋਟਲੇ ਦਾ ਮਾਣ, ਬੀ.ਏ ਐਲ.ਐਲ.ਬੀ ਚੌਥੇ ਸਮੈਸਟਰ ਵਿੱਚੋਂ ਪ੍ਰਾਪਤ ਕੀਤੇ 80% ਅੰਕ