(ਸਮਾਜ ਵੀਕਲੀ)
ਕੁੜੀਆਂ ਦੇ ਮਨਾਂ ਅੰਦਰ ਵੀ ਮਹੱਤਵਪੂਰਨ ਅਰਮਾਨ ਹੁੰਦੇ ਨੇ।
ਗਿਣਵੇਂ ਦਿਨਾਂ ਚ ਫਿਰ ਵੀ, ਦੱਬੇ ਦਬਾਏ ਭਰ ਜੁਆਨ ਹੁੰਦੇ ਨੇ।
ਆਪਣੇ ਹੀ ਬਲਬੂਤੇ ਤੇ ਅੱਗ ਦਾ ਸਮੁੰਦਰ ਚੀਰਨਾ ਚਾਹਵੇ।
ਬਾਜ਼ ਅੱਖ ਤੇਜ਼ ਤਰਾਰ ਨਾਲ ਝੱਟ ਹੀ ਅੰਬਰ ਟੋਹ ਲਿਆਵੇ।
ਭਿਆਨਕ ਆਉਣ ਨਤੀਜੇ ਜੋ ਬਿਨਾਂ ਤੀਰ ਕਮਾਨ ਹੁੰਦੇ ਨੇ।
ਕੁੜੀਆਂ ਦੇ ਮਨਾਂ ਅੰਦਰ ਵੀ ਮਹੱਤਵਪੂਰਨ ਅਰਮਾਨ ਹੁੰਦੇ ਨੇ।
ਕੈਦਣ ਬਨਣਾ ਮਨਜ਼ੂਰ ਨਹੀਂ ਨਾ ਇਹ ਕੈਦ ਕਰਕੇ ਰਾਜ਼ੀ।
ਚੁਸਤੀ ਚਲਾਕੀ ਅੱਖ ਦੇ ਫੋਰ੍ਹੇ ਫੜ ਲੈਂਦੀ ਜਾਣੇ ਕਲਾਬਾਜ਼ੀ।
ਧੱਕੇਸ਼ਾਹੀ ਜਰ ਨਾ ਸਕਦੀ ਭੇਤ ਖੁੱਲ੍ਹਣ ਤੇ ਘਮਾਸਾਨ ਹੁੰਦੇ ਨੇ।
ਕੁੜੀਆਂ ਦੇ ਮਨਾਂ ਅੰਦਰ ਵੀ ਮਹੱਤਵਪੂਰਨ ਅਰਮਾਨ ਹੁੰਦੇ ਨੇਂ।
ਮੋਹ ਮਮਤਾ ਨਾਲ ਤਾਂ ਮੋਮ ਦਾ ਨੱਕ ਬਣਜੇ ਭਰ ਲੁੱਟਾਂ ਪੱਲੇ।
“ਮੀਤ” ਸਕਰੌਦੀ ਪ੍ਰੇਮ ਭਾਵਨਾ ਪਾਲਦੀ ਪਾਲਦੀ ਤਸੀਹੇ ਝੱਲੇ।
ਜੱਗ ਜ਼ਾਹਿਰ ਹੁੰਦੇ ਸਾਰੇ ਫਿਰ ਵੀ ਭੁੱਲਾਏ ਅਹਿਸਾਨ ਹੁੰਦੇ ਨੇ।
ਕੁੜੀਆਂ ਦੇ ਮਨਾਂ ਅੰਦਰ ਵੀ ਮਹੱਤਵਪੂਰਨ ਅਰਮਾਨ ਹੁੰਦੇ ਨੇ।
ਗੀਤਕਾਰ: ਮੀਤ ਸਕਰੌਦੀ
ਫੋਨ: 99887-16513



