ਬਵਾਸੀਰ ਲਈ ਘਰੇਲੂ ਇਲਾਜ

ਵੈਦ ਅਮਨਦੀਪ ਸਿੰਘ ਬਾਪਲਾ

(ਸਮਾਜ ਵੀਕਲੀ)

ਸਤਿ ਸ਼੍ਰੀ ਆਕਾਲ ਦੋਸਤੋ ਤੁਹਾਨੂੰ ਪਤਾ ਹੈ ਕਿ ਬਵਾਸੀਰ ਹੋਣ ਦਾ ਮੁੱਖ ਕਾਰਨ ਕਬਜ਼ ਹੁੰਦਾ ਹੈ ਜ਼ਿਆਦਾ ਮਿਰਚ ਮਸਾਲੇ ਅਤੇ ਬਾਹਰ ਦਾ ਭੋਜਨ ਕਰਨ ਨਾਲ ਪੇਟ ਖਰਾਬ ਅਤੇ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ ਜਿਸ ਕਰਕੇ ਬਵਾਸੀਰ ਰੋਗ ਹੋ ਜਾਂਦਾ ਹੈ । ਬਵਾਸੀਰ ਬਹੁਤ ਦੀ ਦਰਦ ਵਾਲੀ ਬੀਮਾਰੀ ਹੈ। ਅੱਜਕਲ ਇਹ ਬੀਮਾਰੀ ਆਮ ਦੇਖਣ ਨੂੰ ਮਿਲ ਰਹੀ ਹੈ। ਬਵਾਸੀਰ ਦੋ ਤਰ੍ਹਾਂ ਦੀ ਹੁੰਦੀ ਹੈ ਖੂਨੀ ਬਵਾਸੀਰ ਅਤੇ ਮੋਕੇ ਵਾਲੀ ਬਵਾਸੀਰ। ਖੂਨੀ ਬਵਾਸੀਰ ‘ਚ ਮਲਤਿਆਗ ਕਰਦੇ ਹੋਏ ਦਰਦ ਹੋਣ ਦੇ ਨਾਲ ਖੂਨ ਵੀ ਬਹੁਤ ਨਿਕਲਦਾ ਹੈ। ਮੋਕੇ ਵਾਲੀ ਬਵਾਸੀਰ ‘ਚ ਦਰਦ ਅਤੇ ਖਾਰਸ਼ ਦੀ ਸਮੱਸਿਆ ਹੁੰਦੀ ਹੈ। ਇਸ ਬਵਾਸੀਰ ‘ਚ ਸੋਜ ਗੁੱਦੇ ਦੇ ਬਿਲਕੁਲ ਬਾਹਰ ਹੁੰਦੀ ਹੈ।

ਜਦੋਂ ਮਲ ਦੇ ਨਾਲ ਖੂਨ ਆਉਂਦਾ ਹੈ ਤਾਂ ਉਸ ਨੂੰ ਖੂਨੀ ਬਵਾਸੀਰ ਕਹਿੰਦੇ ਹਨ । ਜਦੋਂ ਮੱਲ ਦਵਾਰ ਤੇ ਸੋਜ ਮੱਸੇ ਜਾਂ ਦਾਣੇ ਹੋ ਜਾਣ ਅਤੇ ਖ਼ੂਨ ਨਾ ਆਵੇ ਤਾਂ ਉਸ ਨੂੰ ਮੋਕੇ ਵਾਲੀ ਬਵਾਸੀਰ ਕਹਿੰਦੇ ਹਨ ।

ਬਵਾਸੀਰ ਦੇ ਰੋਗ ਸਮੇਂ ਰੋਗੀ ਨੂੰ ਮੱਲ ਦਵਾਰ ਤੇ ਮੱਸੇ ਨਿਕਲ ਆਉਂਦੇ ਹਨ। ਜਿਸ ਕਰਕੇ ਰੋਗੀ ਨੂੰ ਜ਼ਿਆਦਾ ਤਕਲੀਫ ਹੁੰਦੀ ਹੈ । ਰੋਗੀ ਨੂੰ ਬੈਠਣ ਅਤੇ ਉੱਠਣ ਸਮੇਂ ਤੇਜ਼ ਦਰਦ ਹੁੰਦਾ ਹੈ ।

ਬਵਾਸੀਰ ਨੂੰ ਕਈ ਘਰੇਲੂ ਨੁਸਖਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ ।

ਬਵਾਸੀਰ ਲਈ ਘਰੇਲੂ ਨੁਸਖੇ

ਹਾਰ ਸ਼ਿੰਗਾਰ

ਹਰ ਸ਼ਿੰਗਾਰ ਦੇ 2 ਗ੍ਰਾਮ ਫੁੱਲਾਂ ਨੂੰ 30 ਗਰਾਮ ਪਾਣੀ ਵਿਚ ਰਾਤ ਨੂੰ ਭਿਉਂ ਕੇ ਰੱਖੋ । ਸਵੇਰ ਸਮੇਂ ਫੁੱਲਾਂ ਨੂੰ ਪਾਣੀ ਵਿੱਚ ਮਸਲ ਕੇ ਛਾਣ ਲਓ ਅਤੇ ਇੱਕ ਚਮਚ ਖੰਡ ਮਿਲਾ ਕੇ ਖਾਲੀ ਪੇਟ ਪੀਓ । ਰੋਜ਼ਾਨਾ ਇੱਕ ਹਫ਼ਤੇ ਤੱਕ ਇਸ ਤਰ੍ਹਾਂ ਕਰਨ ਨਾਲ ਬਵਾਸੀਰ ਰੋਗ ਠੀਕ ਹੋ ਜਾਂਦਾ ਹੈ ।

ਹਾਰ ਸ਼ਿੰਗਾਰ ਦੇ ਬੀਜ 10 ਗ੍ਰਾਮ , ਕਾਲੀ ਮਿਰਚ 3 ਗ੍ਰਾਮ ਮਿਲਾ ਕੇ ਪੀਸ ਲਓ ਅਤੇ ਗੋਲੀਆਂ ਬਣਾ ਕੇ ਰੱਖੋ । ਰੋਜ਼ਾਨਾ 1-1 ਗੋਲੀ ਕੋਸੇ ਪਾਣੀ ਨਾਲ ਸਵੇਰੇ ਸ਼ਾਮ ਖਾਓ । ਬਵਾਸੀਰ ਠੀਕ ਹੋ ਜਾਵੇਗਾ ।

ਕਪੂਰ

ਕਪੂਰ, ਰਸੌਤ , ਚਾਕਸੂ ਅਤੇ ਨਿੰਮ ਦੇ ਫੁੱਲਾਂ ਨੂੰ 10-10 ਗ੍ਰਾਮ ਕੁੱਟ ਕੇ ਪਾਊਡਰ ਬਣਾ ਲਓ । ਇਸ ਪਾਊਡਰ ਨੂੰ ਮੂਲੀ ਵਿੱਚ ਕੱਟ ਲਗਾ ਕੇ ਭਰੋ ਅਤੇ ਇਸ ਮੂਲੀ ਨੂੰ ਅੱਗ ਵਿੱਚ ਭੁੰਨ ਲਓ । ਜਦੋਂ ਮੂਲੀ ਭੁੰਨ ਜਾਵੇਗੀ , ਤਾਂ ਉਸ ਨੂੰ ਕੁੱਟ ਕੇ ਪੀਸ ਲਓ ਅਤੇ ਛੋਟੀਆਂ ਛੋਟੀਆਂ ਗੋਲੀਆਂ ਬਣਾ ਲਓ । ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗੋਲੀ ਇੱਕ ਹਫ਼ਤੇ ਤੱਕ ਲਓ । ਬਵਾਸੀਰ ਠੀਕ ਹੋ ਜਾਵੇਗਾ ।

ਮੂਲੀ

ਮੂਲੀ ਦੇ 125 ਮਿਲੀਲੀਟਰ ਰਸ ਵਿੱਚ 100 ਗ੍ਰਾਮ ਜਲੇਬੀ ਮਿਲਾ ਕੇ ਇੱਕ ਘੰਟੇ ਤੱਕ ਰੱਖੋ । ਇੱਕ ਘੰਟੇ ਬਾਅਦ ਜਲੇਬੀ ਨੂੰ ਖਾ ਕੇ ਰਸ ਪੀ ਲਓ । ਇੱਕ ਹਫ਼ਤੇ ਤੱਕ ਇਸ ਤਰ੍ਹਾਂ ਕਰਨ ਨਾਲ ਬਵਾਸੀਰ ਰੋਗ ਠੀਕ ਹੋ ਜਾਵੇਗਾ ।

ਰੀਠਾ

ਰੀਠੇ ਦੇ ਛਿਲਕੇ ਨੂੰ ਕੁੱਟ ਕੇ ਅੱਗ ਤੇ ਜਲਾ ਕੇ ਰਾਖ ਬਣਾ ਲਓ । ਰੀਠੇ ਦੀ ਰਾਖ ਦੇ ਬਰਾਬਰ ਪਪ੍ਰੀਆ ਕੱਥਾ ਮਿਲਾ ਕੇ ਚੂਰਨ ਬਣਾ ਕੇ ਰੱਖੋ । ਰੋਜ਼ਾਨਾ ਚੁਟਕੀ ਭਰ ਪਾਊਡਰ ਮਲਾਈ ਅਤੇ ਮੱਖਣ ਨਾਲ ਸਵੇਰ ਅਤੇ ਸ਼ਾਮ ਸਮੇਂ ਲਓ । ਇਸ ਤਰ੍ਹਾਂ ਮੱਸੇ ਤੇ ਹੋਣ ਵਾਲੀ ਖੁਜ਼ਲੀ ਠੀਕ ਹੋ ਜਾਵੇਗੀ ।

ਰੀਠੇ ਦੇ ਛਿਲਕੇ ਦੀ ਰਾਖ ਨੂੰ ਇੱਕ ਗ੍ਰਾਮ ਸ਼ਹਿਦ ਨਾਲ ਚੱਟਣ ਨਾਲ ਵੀ ਬਵਾਸੀਰ ਵਿੱਚੋਂ ਖ਼ੂਨ ਦਾ ਵਹਿਣਾ ਬੰਦ ਹੋ ਜਾਵੇਗਾ ।

ਵੈਦ ਅਮਨਦੀਪ ਸਿੰਘ ਬਾਪਲਾ

9914611496

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਵਾਹੀ
Next articleਚਲਦੇ ਸਾਹ ਸਿਲੰਡਰ ਤੇ।