HOME ਇਤਿਹਾਸਕ ਮਾਘੀ ਮੇਲਾ ਮੁਕਤਸਰ- ਲੋਕਾਂ ਨੂੰ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਨੇ ਘੇਰਿਆ

ਇਤਿਹਾਸਕ ਮਾਘੀ ਮੇਲਾ ਮੁਕਤਸਰ- ਲੋਕਾਂ ਨੂੰ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਨੇ ਘੇਰਿਆ

2
 (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਵਿਰਾਸਤੀ ਤਿਉਹਾਰ ਕਰਕੇ ਜਾਣਿਆ ਤੇ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ, ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨਾ ਚੜਦਾ ਹੈ ਮਾਘ ਦੀ ਸੰਗਰਾਂਦ ਹੁੰਦੀ ਹੈ ਸਿੱਖ ਧਰਮ ਵਿੱਚ ਮਾਘ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਨੂੰ ਦਰਸਾਉਂਦਿਆਂ ਹੋਇਆਂ ਧਾਰਮਿਕ ਪੱਖ ਤੋਂ ਅਨੇਕਾਂ ਕਾਰਜ ਕੀਤੇ ਜਾਂਦੇ ਹਨ ਇਤਿਹਾਸਿਕ ਪੱਖ ਤੋਂ ਦੇਖਿਆ ਜਾਵੇ ਤਾਂ ਮਾਘੀ ਸ੍ਰੀ ਮੁਕਤਸਰ ਸਾਹਿਬ ਦਾ ਵਿਸ਼ੇਸ਼ ਪ੍ਰਸੰਗ ਦਰਜ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲਦੇ ਗੁਰੂ ਕੇ ਸਿੰਘਾਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ। ਮੁਕਤਸਰ ਦੀ ਜੰਗ ਹੋਈ ਜਿਹੜੇ ਗੁਰੂ ਜੀ ਨੂੰ ਛੱਡ ਕੇ ਆਏ ਸਨ ਉਹਨਾਂ ਨੂੰ ਮਾਤਾ ਭਾਗ ਕੌਰ ਤੇ ਹੋਰ ਸਿੰਘਾਂ ਨੇ ਗੁਰੂ ਜੀ ਕੋਲ ਭੁੱਲ ਬਖਸ਼ਾਉਣ ਲਈ ਭੇਜਿਆ ਗਿਆ ਇਸ ਜੰਗ ਦੇ ਵਿੱਚ 40 ਮੁਕਤਿਆਂ ਨਾਲ ਸਬੰਧਿਤ ਬੇਦਾਵਾ ਪਾੜਨ ਵੀ ਘਟਨਾ ਦਰਜ ਹੈ ਜਿਸ ਨੂੰ ਗੁਰੂ ਜੀ ਦੇ ਨਾਲ ਟੁੱਟੀ ਗੰਢਣ ਕਰਕੇ ਵੀ ਕਿਹਾ ਜਾਂਦਾ ਹੈ ਇਤਿਹਾਸਕ ਤੌਰ ਤੇ ਸ੍ਰੀ ਮੁਕਤਸਰ ਦੇ ਵਿੱਚ ਬੜੇ ਲੰਬੇ ਸਮੇਂ ਤੋਂ 40 ਮੁਕਤਿਆਂ ਦੀ ਯਾਦ ਤੇ ਮਾਘੀ ਦੇ ਵਿਸ਼ੇਸ਼ ਦਿਨ ਨੂੰ ਸਮਰਪਿਤ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਹਨ ਕਿਸੇ ਸਮੇਂ ਕੁਰਬਾਨੀ ਚੜ੍ਹਦੀ ਕਲਾ ਜਜਬੇ ਨੂੰ ਪੇਸ਼ ਕਰਨ ਵਾਲੇ ਇਹਨਾਂ ਅਸਥਾਨਾਂ ਦੇ ਉੱਪਰ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਉਂਦੀਆਂ ਸਨ ਪਰ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਸਿਆਸੀ ਜਕੜ ਵੱਧਦੀ ਗਈ ਉਸ ਤਰ੍ਹਾਂ ਇਹਨਾਂ ਧਾਰਮਿਕ ਮਹੱਤਤਾ ਵਾਲੇ ਇਤਿਹਾਸਕ ਸਥਾਨਾਂ ਦੇ ਉੱਪਰ ਸਿਆਸੀ ਪੰਜਾਬ ਨਾਲ ਸੰਬੰਧਿਤ ਸਿਆਸੀ ਪਾਰਟੀਆਂ ਨੇ ਆਪੋ ਆਪਣੀਆਂ ਪਾਰਟੀਆਂ ਦੇ ਗੁਣ ਗਾਣ ਕਰਨ ਦੇ ਲਈ ਮੁਕਤਸਰ ਦੀ ਧਰਤੀ ਕਾਨਫਰੰਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪੰਜਾਬ ਨਾਲ ਸੰਬੰਧਿਤ ਕੋਈ ਵੀ ਪਾਰਟੀ ਹੋਵੇ ਉਸ ਵੱਲੋਂ ਵਿਸ਼ੇਸ਼ ਤੌਰ ਤੇ ਕਾਨਫਰਸ ਕੀਤੀ ਜਾਂਦੀ ਆਪਣੇ ਵਿਰੋਧੀਆਂ ਨੂੰ ਛਾਣਿਆ ਜਾਂਦਾ ਇਤਿਹਾਸ ਦਿਨ ਉੱਤੇ ਮੁਕਤਸਰ ਜੋ ਇਲਾਕਾ ਹੈ ਉਹ ਪੰਜਾਬ ਦੇ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਲਾਕਾ ਹੈ ਇਸ ਲਈ ਉਹਨਾਂ ਦਾ ਇਸ ਜਗ੍ਹਾ ਦੇ ਉੱਪਰ ਦਬਦਬਾ ਵੀ ਰਿਹਾ ਹੈ ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਹਨਾਂ ਧਾਰਮਿਕ ਸਥਾਨਾਂ ਦੀ ਦੇਖਭਾਲ ਨਿਭਾਅ ਰਹੀ ਹੈ ਉਸ ਉੱਪਰ ਵੀ ਬਾਦਲ ਦਲ ਦਾ ਕਬਜ਼ਾ ਹੈ ਇਸ ਕਾਰਨ ਇਥੇ ਅਕਾਲੀ ਦਲ ਵੱਲੋਂ ਵੱਡੇ ਪੱਧਰ ਉੱਪਰ ਰੈਲੀ ਕਾਨਫਰੰਸ ਕੀਤੀ ਜਾਂਦੀ ਰਹੀ ਹੈ ਪਿੱਛੇ ਜਿਹੇ ਇਨਾਂ ਕਾਨਫਰੰਸਾਂ ਦੇ ਉੱਪਰ ਰੋਕ ਵੀ ਲੱਗ ਗਈ ਸੀ ਪਰ ਹੌਲੀ ਹੌਲੀ ਫਿਰ ਚਾਲੂ ਹੋ ਗਈਆਂ।ਜਿਹੜਾ ਅੱਜ ਮੁਕਤਸਰ ਵਿਖੇ ਮਾਘੀ ਦਾ ਮੇਲਾ ਤਿਉਹਾਰ ਰੂਪ ਵਿੱਚ ਮਨਾਇਆ ਗਿਆ ਉਸ ਵਿੱਚ ਪੰਜਾਬ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੀ ਕਾਨਫਰੰਸ ਹੋਈ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫਰੰਸ ਹੋਈ, ਵਾਰਸ ਪੰਜਾਬ ਜਥੇਬੰਦੀ ਦੀ ਕਾਨਫਰੰਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੇ ਰਾਜਨੀਤਿਕ ਤੌਰ ਉੱਤੇ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਦੇ ਲਈ ਇੱਥੇ ਵਿਸ਼ੇਸ਼ ਕਾਨਫਰੰਸ ਰੱਖੀ ਇੱਥੇ ਗੌਰ ਤਲਬ ਹੈ ਕਿ ਜਦੋਂ ਅਕਾਲੀ ਦਲ ਭਾਜਪਾ ਗੱਠਜੋੜ ਹੁੰਦਾ ਸੀ ਉਸ ਵੇਲੇ ਭਾਜਪਾ ਨਾਲ ਸੰਬੰਧਿਤ ਦਿੱਲੀ ਜਾਂ ਪੰਜਾਬ ਵਾਲੇ ਆਗੂ ਅਕਾਲੀ ਦਲ  ਕਾਨਫਰਂਸ ਤੋਂ ਹੀ ਸੰਬੋਧਨ ਹੁੰਦੇ ਸਨ ਇਸ ਵਾਰ ਭਾਜਪਾ ਨੇ ਪਹਿਲੀ ਵਾਰ ਮੁਕਤਸਰ  ਵਿੱਚ ਆਪਣੀ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਸ ਨੇ ਗਾਇਕ ਕਲਾਕਾਰਾਂ ਦਾ ਸਹਾਰਾ ਵੀ ਲਿਆ।ਪੰਜਾਬ ਵਿੱਚ ਸੱਤਾਧਾਰੀ ਧਿਰ ਵਿੱਚ ਆਮ ਆਦਮੀ ਪਾਰਟੀ ਹੈ ਸੱਤਾਧਾਰੀ ਧਿਰ ਨੇ ਹਰ ਪਾਸਿਓਂ ਆਪਣਾ ਹਰ ਹੀਲਾ ਵਸੀਲਾ ਕਰਕੇ ਇਥੇ ਇਕ ਵੱਡੀ ਕਾਨਫਰੰਸ ਕੀਤੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਨਜ਼ਰ ਆਇਆ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਮਨ ਅਰੋੜਾ, ਮਨੀਸ਼ ਸਿਸੋਦੀਆ ਤੇ ਹੋਰ ਪ੍ਰਮੁੱਖ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਭਗਵੰਤ ਮਾਨ ਨੇ ਇਸ ਸ਼ਹਿਰ ਦੀ ਇਤਿਹਾਸਕ ਮਹੱਤਤਾ ਦੇ ਨਾਲ ਗੱਲ ਸ਼ੁਰੂ ਕਰਦਿਆਂ ਹੋਇਆ ਪੂਰੇ ਸਿਆਸੀ ਪੋਤੜੇ ਆਪਣੇ ਵਿਰੋਧੀਆਂ ਦੇ ਫੋਲੇ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਰਗੜੇ ਤਾਂ ਲਾਏ ਹੀ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਸਰੂਪਾਂ ਦੀ ਗੱਲਬਾਤ ਵੀ ਕੀਤੀ ਤੇ ਦੋਸ਼ ਅਕਾਲੀ ਦਲ ਸਿਰ ਮੜਿਆ ਇਸ ਤੋਂ ਇਲਾਵਾ ਮੁਕਤਸਰ ਵਿੱਚ ਜਿਵੇਂ ਬਾਦਲ ਪਰਿਵਾਰ ਦਾ ਆਪਣਾ ਜੱਦੀ ਇਲਾਕਾ ਹੈ ਤੇ ਉਸ ਵਿੱਚ ਇੱਕ ਵੱਡੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਰੱਖੀ ਗਈ ਜਿਸ ਦਾ ਪ੍ਰਬੰਧ ਮੁਕਤਸਰ ਸਾਹਿਬ ਨਾਲ ਸੰਬੰਧਿਤ ਆਗੂਆਂ ਨੇ ਵੱਡੇ ਰੂਪ ਵਿੱਚ ਕੀਤਾ ਹੋਇਆ ਸੀ ਇਸ ਕਾਨਫਰੰਸ ਦੇ ਵਿੱਚੋਂ ਅਕਾਲੀ ਦਲ ਨਾਲ ਸੰਬੰਧਿਤ ਅਨੇਕਾਂ ਆਗੂਆਂ ਨੇ ਸੰਬੋਧਨ ਕੀਤਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੇ ਵਿੱਚ ਇਤਿਹਾਸਿਕ ਮਹੱਤਤਾ ਨੂੰ ਨਮਸਕਾਰ ਕਰਨ ਤੋਂ ਬਾਅਦ ਪੰਜਾਬ ਵਿਚਲੀ ਰਾਜ ਕਰ ਹੀ ਆਮ ਆਦਮੀ ਪਾਰਟੀ ਨੂੰ ਪਾਣੀ ਪੀ ਪੀ ਕੋਸਿਆ ਤੇ ਨਾਲ ਹੀ ਜੈਕਾਰੇ ਲੱਗਦੇ ਰਹੇ। ਇਸ ਮੌਕੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ, ਰੋਜੀ ਬਰਕੰਦੀ ਪ੍ਰਮੁੱਖ ਪ੍ਰਬੰਧਕ ਤੋ ਇਲਾਵਾ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਵਾਰਸ ਪੰਜਾਬ ਦੀ ਕਾਨਫਰੰਸ ਵਿੱਚ ਕਾਫੀ ਰੌਣਕ ਰਹੀ। ਡਿਬਰੂਗੜ੍ਹ ਜੇਲ ਵਿੱਚ ਬੰਦ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤ ਪਾਲ ਸਿੰਘ ਦੇ ਨਾਮ ਨਾਲ ਜਾਣੀ ਜਾਂਦੀ ਵਾਰਸ ਪੰਜਾਬ ਪਾਰਟੀ ਵੱਲੋਂ ਵੀ ਮਾਘੀ ਮੇਲੇ ਵਿੱਚ ਕਾਨਫਰੰਸ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਰੌਣਕ ਰਹੀ। ਇਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲਿਆਂ ਦੇ ਵਿੱਚ ਬਾਪੂ ਤਰਸੇਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਹੋਰ ਆਗੂਆਂ ਤੋਂ ਇਲਾਵਾ ਲੱਖਾ ਸਿਧਾਣਾ ਨੇ ਵੀ ਸੰਬੋਧਨ ਕੀਤਾ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਪਹਿਲੀ ਕਾਨਫਰੰਸ ਮਾਘੀ ਉੱਤੇ ਕੀਤੀ। ਪੰਜਾਬ ਵਿੱਚ ਸਿਆਸੀ ਤੌਰ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਰਿਹਾ ਪਿਛਲੇ ਸਮੇਂ ਦੇ ਵਿੱਚ ਲੰਮਾ ਸਮਾਂ ਚੱਲੇ ਗਠਜੋੜ ਵਿੱਚ ਜੇਕਰ ਕੋਈ ਕਾਨਫਰੰਸ ਜਾਂ ਹੋਰ ਰੂਪ ਰੇਖਾ ਹੁੰਦੀ ਸੀ ਤਾਂ ਉਹ ਅਕਾਲੀ ਦਲ ਵਾਲੇ ਹੀ ਉਲੀਕਦੇ ਸਨ ਤੇ ਭਾਜਪਾ ਦੇ ਆਗੂ ਉਸ ਕਾਨਫਰੰਸ ਵਿੱਚ ਉਸੇ ਸਟੇਜ ਤੋਂ ਸੰਬੋਧਨ ਕਰਦੇ ਸਨ ਪਰ ਅੱਜ ਮੁਕਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਕ ਪੈਰਸ ਦੇ ਵਿੱਚ ਆਪਣੀ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਇਸ ਕਾਨਫਰੰਸ ਦੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਪੰਜਾਬ ਭਾਜਪਾ ਦੇ ਪ੍ਰਮੁੱਖ ਆਗੂ ਰਵਨੀਤ ਸਿੰਘ ਬਿੱਟੂ ਮੰਤਰੀ ਤੇ ਅਸ਼ਵਨੀ ਸ਼ਰਮਾ ਤੋਂ ਇਲਾਵਾ ਗੁਰਮੀਤ ਸਿੰਘ ਸੋਢੀ ਤੇ ਹੋਰ ਦਿਗਜ ਭਾਜਪਾ ਆਗੂ ਇਸ ਮੁਕਤਸਰ ਦੀ ਸਟੇਜ ਵਿੱਚ ਆਪਣਾ ਭਾਸ਼ਣ ਦਿੰਦੇ ਰਹੇ ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਜਿਹੜੇ ਇਸ ਕਾਨਫਰੰਸ ਵਿੱਚ ਪੁੱਜੇ ਹਨ। ਇਸ ਕਾਨਫਰੰਸ ਦੇ ਵਿੱਚ ਪੰਜਾਬੀ ਗਾਇਕ ਕਲਾਕਾਰਾਂ ਦਾ ਲਾਹਾ ਭਾਜਪਾ ਨੂੰ ਲੈਣਾ ਪਿਆ ਪੰਜਾਬੀ ਗਾਇਕ ਕਲਾਕਾਰ ਲਾਭ ਹੀਰੇ ਨੇ ਸਟੇਜ ਉੱਤੇ ਰੰਗ ਬੰਨ ਕੇ ਰੱਖਿਆ। ਇਹ ਇਲਾਕਾ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਹੈ ਪਰ ਕਾਂਗਰਸ ਪਾਰਟੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਜਦੋਂ ਅਕਾਲ ਤਖਤ ਸਾਹਿਬ ਤੋਂ ਹਦਾਇਤ ਹੋਈ ਸੀ ਕਿ ਇਹਨਾਂ ਧਾਰਮਿਕ ਇਤਿਹਾਸਿਕ ਮੇਲਿਆਂ ਉੱਪਰ ਸਿਆਸੀ ਕਾਨਫਰੰਸਾਂ ਨਾ ਕੀਤੀਆਂ ਜਾਣ ਤਾਂ ਕਾਂਗਰਸ ਉਸ ਵੇਲੇ ਤੋਂ ਹੀ ਇਹ ਕਾਨਫਰਸ ਨਹੀਂ ਕਰ ਰਹੀ ਤੇ ਇਸ ਵਾਰ ਵੀ ਕਾਂਗਰਸ ਵੱਲੋਂ ਮਾਘੀ ਵੇਲੇ ਤੇ ਕਾਨਫਰੰਸ ਨਹੀਂ ਹੋਈ ਜੇ ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਉੱਪਰ 12 -5 -48 ਹੀ ਚੱਲ ਰਿਹਾ ਹੈ ਤੇ ਰਾਜਾ ਵੜਿੰਗ ਦੀ ਮਸ਼ਹੂਰੀ ਤਾਂ ਮਾਘੀ ਕਾਨਫਰੰਸ ਤੋਂ ਵੀ ਵੱਧ ਹੋ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਮਾਜ ਸੇਵੀ ਸੰਸਥਾ ਸਾਰਥਿਕ ਸੋਚ ਗਵਾਂਢੀ ਗਰੁੱਪ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ
Next articleਸ਼ਿਮਲਾਪੁਰੀ ਦੀ ਸੰਗਤ ਨੇ ਮਾਘੀ ਮੌਕੇ ਕਟਾਣਾ ਸਾਹਿਬ ਵਿੱਚ ਬਰੈਡਾਂ ਦਾ ਲੰਗਰ ਲਾਇਆ