ਮਾਲੇਰਕੋਟਲਾ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਇੰਜ.ਹਰਜਿੰਦਰ ਸਿੰਘ ਸੀਨੀ. ਮੀਤ ਪ੍ਰਧਾਨ ਐਸ ਸੀ/ ਬੀ ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਪੰਜਾਬ ( ਰਜਿ:) ਨੇ ਦੱਸਿਆ ਕਿ ਕਰਤਾਰ ਨਗਰ ਅਮਲੋਹ ਰੋਡ ਖੰਨਾ ਵਿਖੇ ਸਾਰਥਿਕ ਸੋਚ ਗਵਾਂਢੀ ਗਰੁੱਪ ਵੱਲੋਂ ਨਵਜੰਮੀਆਂ ਬੱਚੀਆਂ ਦੀ ਲੋਹੜੀ ਸਾਂਝੇ ਰੂਪ ਵਿੱਚ ਮਨਾਈ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਸਪਾਲ ਸਿੰਘ ਕੰਗ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਹਾਜਰੀ ਲਗਾਉਂਦੇ ਹੋਏ, ਉਨ੍ਹਾਂ ਕਿਹਾ ਸਮਾਜ ਵਿੱਚ ਜਿਆਦਾਤਰ ਮੁੰਡਿਆਂ ਦੀ ਲੋਹੜੀ ਮਨਾਉਣ ਨੂੰ ਤਰਜੀਹ ਦਿੱਤੀ ਗਈ ਹੈ ਪਰ ਅਜੋਕੇ ਦੌਰ ਵਿੱਚ ਸਮਾਜ ਮੁੰਡੇ ਤੇ ਕੁੜੀ ਨੂੰ ਬਰਾਬਰਤਾ ਦੇਣ ਵੱਲ ਤੁਰਿਆ ਹੈ।ਕੁੜੀਆਂ ਕਿਸੇ ਪੱਖ ਤੋਂ ਵੀ ਘੱਟ ਨਹੀ ਹਨ, ਉਹ ਵੱਡੇ-2 ਅਹੁੱਦਿਆਂ ਤੇ ਪਹੁੰਚ ਚੁੱਕੀਆਂ ਹਨ, ਇਸ ਤੋਂ ਇਲਾਵਾ ਮੁੰਡੇ-ਕੁੜੀਆਂ ਦੀ ਗਿਣਤੀ ਦਾ ਅਨੁਪਾਤ ਵੀ ਵੱਧਦਾ ਜਾ ਰਿਹਾ।ਇਸ ਮੌਕੇ ਨਵੀਆਂ ਜੰਮੀਆਂ ਬੱਚੀਆਂ ਨੂੰ ਸਨਮਾਨ ਚਿੰਨ੍ਹ ਅਤੇ ਬਣਦਾ ਮਾਣ ਸਤਿਕਾਰ ਵੀ ਦਿੱਤਾ ਗਿਆ। ਅਖੀਰ ਵਿੱਚ ਮੈਡਮ ਸੁਭਾਸ਼ ਰਾਣੀ ਪ੍ਰਧਾਨ ਵੱਲੋਂ ਸਮਾਗਮ ਵਿੱਚ ਸਿਰਕਤ ਕਰਨ ਵਾਲਿਆ ਦਾ ਧੰਨਵਾਦ ਕੀਤਾ ਗਿਆ।ਇਸ ਸਮਾਗਮ ਵਿੱਚ ਬਲਵੰਤ ਸਿੰਘ ਮੈਨੇਜਰ, ਹਰਬੰਸ ਸਿੰਘ, ਗੁਰਪਾਲ ਸਿੰਘ, ਗੁਰਬਚਨ ਸਿੰਘ, ਜਸਪਾਲ ਸਿੰਘ, ਕਰਮਜੀਤ ਸਿੰਘ, ਹਰਦੀਪ ਸਿੰਘ,ਹਰਬੰਸ ਸਿੰਘ, ਜਗਤਾਰ ਸਿੰਘ, ਅੰਮ੍ਰਿਤਪਾਲ ਸਿੰਘ ਹਰਿੰਦਰ ਸਿੰਘ, ਗੁਰਸ਼ਰਨ ਸਿੰਘ, ਸਿਮਰਨ ਸਿੰਘ, ਰੌਕੀ,ਵਰਿੰਦਰ ਸਿੰਘ, ਸੰਦੀਪ ਕੌਰ ਕੰਗ, ਸਤਿੰਦਰ ਕੌਰ ਗਿੱਲ, ਰੁਪਿੰਦਰ ਕੌਰ, ਤਰਨਪ੍ਰੀਤ ਕੌਰ, ਸਪਿੰਦਰ ਕੌਰ, ਪਰਮਜੀਤ ਕੌਰ, ਜਪਜੀਤ ਕੌਰ, ਹਰਜਿੰਦਰ ਕੌਰ,ਬਲਵੀਰ ਕੌਰ ਖਟੜਾ,ਬਲਜਿੰਦਰ ਕੌਰ, ਨਵਦੀਪ ਕੌਰ, ਸ਼ਰਨਜੀਤ ਕੌਰ, ਬਲਵਿੰਦਰ ਕੌਰ, ਗੁਰਮੀਤ ਕੌਰ,ਮਨਰੂਪ, ਪਵਨਜੀਤ ਕੌਰ, ਗੁਰਵਿੰਦਰ ਕੌਰ, ਕੁਲਦੀਪ ਕੌਰ, ਸੰਦੀਪ ਕੌਰ, ਰਿਪਨਜੀਤ ਕੌਰ, ਰਿੰਪੀ, ਟੀਨਾ ਸਰਮਾ, ਗੈਵੀ, ਜੋ ਜੋ, ਲੱਡੂ, ਕਰਨ, ਪਰੀ, ਤਕਦੀਰ, ਲਵੀ, ਪ੍ਰਭਨੂਰ, ਨਿੰਦਰ,ਗੌਰੀ,ਹਰਸ਼,ਜਸ,ਵਗੈਰਾ ਹਾਜਰ ਸਨ। ਗਰੁੱਪ ਮੈਬਰਾਂ ਵੱਲੋ ਖਾਣ-ਪੀਣ, ਚਾਹ ਦਾ ਪ੍ਰਬੰਧ ਵੀ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



