HOME ਸ਼ਿਮਲਾਪੁਰੀ ਦੀ ਸੰਗਤ ਨੇ ਮਾਘੀ ਮੌਕੇ ਕਟਾਣਾ ਸਾਹਿਬ ਵਿੱਚ ਬਰੈਡਾਂ ਦਾ ਲੰਗਰ...

ਸ਼ਿਮਲਾਪੁਰੀ ਦੀ ਸੰਗਤ ਨੇ ਮਾਘੀ ਮੌਕੇ ਕਟਾਣਾ ਸਾਹਿਬ ਵਿੱਚ ਬਰੈਡਾਂ ਦਾ ਲੰਗਰ ਲਾਇਆ 

5
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਸੰਗਰਾਂਦ ਦੇ ਧਾਰਮਿਕ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਸੰਗਤ ਆਪੋ ਆਪਣੇ ਇਲਾਕਿਆਂ ਦੇ ਧਾਰਮਿਕ ਸਥਾਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ। ਜਿਲਾ ਲੁਧਿਆਣਾ ਦਾ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਦਸਵੀਂ, ਕਟਾਣਾ ਸਾਹਿਬ ਵਿਖੇ ਹਰ ਸੰਗਰਾਂਦ ਦਾ ਦਿਹਾੜਾ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਧਾਰਮਿਕ ਸਮਾਗਮਾਂ ਦੇ ਵਿੱਚ ਰੋਜ਼ਾਨਾ ਨਿੱਤਨੇਮ ਦੇ ਨਾਲ ਸ਼ੂਰੂਆਤ ਹੋਈ। ਉਪਰੰਤ ਕਥਾ ਕੀਰਤਨ ਵਿਖਿਆਨ ਤੇ ਦੀਵਾਨ ਦੇ ਵਿੱਚ ਢਾਡੀ, ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਹਰ ਮਹੀਨੇ ਸੰਗਰਾਂਦ ਉਤੇ ਪਹੁੰਚੀ ਸੰਗਤ ਲਈ ਜਿੱਥੇ ਸ੍ਰੋਮਣੀ ਕਮੇਟੀ, ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਹੀ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵੱਲੋਂ ਹਰ ਸੰਗਰਾਂਦ ਨੂੰ ਬਰੈਡਾਂ ਦਾ ਲੰਗਰ ਲਗਾਇਆ ਜਾਂਦਾ ਹੈ ਤੇ ਅੱਜ ਮਗੀ ਦੀ ਸੰਗਰਾਂਦ ਮੌਕੇ ਵੀ ਲੰਗਰ ਲਗਾਇਆ ਗਿਆ। ਜਿਸ ਵਿਚ ਸੰਗਤਾਂ ਵੱਡੀ ਗਿਣਤੀ ਵਿੱਚ ਬਰੈਡਾਂ ਦਾ ਲੰਗਰ ਛੱਕਦੀਆਂ ਹਨ। ਸੇਵਾਦਾਰਾਂ ਵਿੱਚ ਸੁਖਵਿੰਦਰ ਸਿੰਘ ਜਰਨੈਲ ਸਿੰਘ ਗੁਰਜੀਤ ਸਿੰਘ ਜਗਦੇਵ ਸਿੰਘ ਮਨਜੀਤ ਸਿੰਘ ਪ੍ਰਦੀਪ ਸਿੰਘ ਜਗਦੇਵ ਸਿੰਘ ਅਮਨਦੀਪ ਸਿੰਘ ਕੁਲਦੀਪ ਸਿੰਘ ਸਤਵੀਰ ਸਿੰਘ ਲੰਗਰ ਸੇਵਾਦਾਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇਤਿਹਾਸਕ ਮਾਘੀ ਮੇਲਾ ਮੁਕਤਸਰ- ਲੋਕਾਂ ਨੂੰ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਨੇ ਘੇਰਿਆ
Next articleਇੰਗਲੈਂਡ ’ਚ ਦੀਨਾਨਗਰ ਦੇ 27 ਸਾਲਾ ਨੌਜਵਾਨ ਦੀ ਰਹੱਸਮਈ ਮੌਤ, ਮ੍ਰਿਤਕ ਇੱਕਲੌਤੇ ਪੁੱਤਰ ਦੇ ਮਾਪਿਆਂ ਵੱਲੋਂ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਮ੍ਰਿਤਕ ਦੇਹ ਭਾਰਤ ਭੇਜਣ ਦੀ ਮੰਗ