ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਜੇ.ਈ.ਈ. ਮੇਨਸ 2025 ਦੇ ਘੋਸ਼ਿਤ ਨਤੀਜਿਆਂ ਵਿੱਚ ਹਿਜ਼ ਐਕਸੀਲੈਂਟ ਇੰਸਟੀਟਿਊਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇੰਸਟੀਟਿਊਟ ਦੀ ਵਿਦਿਆਰਥਣ ਦੀਕਸ਼ਾ ਬੱਧਣ ਨੇ 99.52 ਪਰਸੈਂਟਾਈਲ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਇੰਸਟੀਟਿਊਟ ਦਾ ਨਾਮ ਜ਼ਿਲ੍ਹੇ ਵਿੱਚ ਰੌਸ਼ਨ ਕਰ ਦਿੱਤਾ ਹੈ। ਇਸਦੇ ਇਲਾਵਾ ਖੁਸ਼ਬੂ ਨੇ 97.6, ਪ੍ਰਿੰਸ ਨੇ 93.4, ਪ੍ਰਵੀਲ ਨੇ 89.33, ਰੋਹਿਤ ਨੇ 86.5, ਨੰਦਨੀ ਨੇ 85 ਅਤੇ ਹਨੀ ਸਿੰਘ ਨੇ 82 ਪਰਸੈਂਟਾਈਲ ਲੈ ਕੇ ਬਹੁਤ ਵੱਧਿਆ ਪ੍ਰਦਰਸ਼ਨ ਕਰਕੇ ਆਪਣੇ ਮਾਤਾ-ਪਿਤਾ ਅਤੇ ਇੰਸਟੀਟਿਊਟ ਦਾ ਨਾਮ ਰੌਸ਼ਨ ਕੀਤਾ। ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਇੰਸਟੀਟਿਊਟ ਨੇ ਸਾਡੀ ਤਿਆਰੀ 11ਵੀਂ ਤੋਂ ਹੀ ਸ਼ੁਰੂ ਕਰਵਾ ਦਿੱਤੀ ਸੀ। ਕੰਪਿਟੀਸ਼ਨ ਵਿੰਗ ਦੇ ਮੁੱਖੀ ਪ੍ਰੋ. ਕੇ. ਗਨੇਸ਼ਨ ਨੇ ਚੰਡੀਗੜ੍ਹ ਤੋਂ ਆ ਕੇ ਸ਼ੁਰੂ ਤੋਂ ਹੀ ਜੇ.ਈ.ਈ ਦੇ ਪ੍ਰਸ਼ਨਾਂ `ਤੇ ਧਿਆਨ ਕੇਂਦਰਿਤ ਕਰਵਾਇਆ ਅਤੇ ਸ਼ਾਰਟਕਟ ਤਰੀਕਿਆਂ ਨਾਲ ਲੰਬੇ ਨੂਮੇਰਿਕਲ ਸਵਾਲਾਂ ਨੂੰ ਹੱਲ ਕਰਨਾ ਸਿਖਾਇਆ। ਇਸਦੇ ਨਾਲ ਥਿਊਰੀ ਵਿੱਚ ਪ੍ਰੋ. ਗੁਰਪ੍ਰੀਤ ਸਿੰਘ ਨੇ ਵੀ ਮੁਸ਼ਕਿਲ ਸਵਾਲਾਂ `ਤੇ ਸਾਡਾ ਧਿਆਨ ਕੇਂਦਰਿਤ ਰੱਖਿਆ ਜਿਸ ਨਾਲ ਸਾਨੂੰ ਬਹੁਤ ਸਹਾਇਤਾ ਮਿਲੀ। ਇਸਦੇ ਇਲਾਵਾ ਗਣਿਤ ਅਤੇ ਰਸਾਇਣ ਵਿਗਿਆਨ ਵਿੱਚ ਵੀ ਬਹੁਤ ਅਸਾਨ ਤਰੀਕਿਆਂ ਨਾਲ ਸਵਾਲਾਂ ਨੂੰ ਹੱਲ ਕਰਨਾ ਸਿਖਾਇਆ। ਵਿਦਿਆਰਥੀਆਂ ਨੇ ਦੱਸਿਆ ਕਿ ਹਿਜ਼ ਦੀ ਐਪ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ, ਕਿਉਂਕਿ ਇਸ ਵਿੱਚ ਹਰ ਤਰਾਂ ਦੀ ਤਿਆਰੀ ਦੀ ਸਮਗਰੀ ਪੂਰੇ ਦੋ ਸਾਲ ਉਪਲਬਧ ਰਹਿੰਦੀ ਹੈ, ਜਿਸਨੂੰ ਅਸੀਂ ਜਦੋਂ ਚਾਹੀਏ ਤਦ ਪੜ੍ਹ ਸਕਦੇ ਹਾਂ। ਇਸ ਮੌਕੇ ਤੇ ਇੰਸਟੀਟਿਊਟ ਦੇ ਐਮ.ਡੀ. ਡਾ. ਅਸ਼ੀਸ਼ ਸਰੀਨ ਨੇ ਦੱਸਿਆ ਕਿ ਹਿਜ਼ ਦੇ ਅਧਿਆਪਕ ਪ੍ਰੋ. ਕੇ. ਗਨੇਸ਼ਨ ਨੇ ਖ਼ੁਦ ਜੇ.ਈ.ਈ ਵਿੱਚ ਪੂਰੇ ਭਾਰਤ ਵਿੱਚ 26ਵਾਂ ਰੈਂਕ ਹਾਸਲ ਕੀਤਾ ਸੀ ਅਤੇ ਕਰਨਾਟਕ ਰਾਜ ਵਿੱਚ ਵੀ ਟੌਪ ਕੀਤਾ ਸੀ। ਇਸਦੇ ਨਾਲ ਉਹ ਖ਼ੁਦ ਰਸਾਇਣ ਵਿਗਿਆਨ ਕਰਵਾਉਂਦੇ ਹਨ ਅਤੇ ਉਨ੍ਹਾਂ ਨੇ ਪੀ.ਐਚ.ਡੀ ਵੀ ਕੀਤੀ ਹੋਈ ਹੈ। ਗਣਿਤ ਦੇ ਅਧਿਆਪਕ ਵੀ ਟੌਪਰ ਹਨ ਅਤੇ 15 ਸਾਲਾਂ ਦਾ ਤਜਰਬਾ ਰੱਖਦੇ ਹਨ। ਇਸ ਲਈ ਹਿਜ਼ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਣਾ ਮਿਲਦੀ ਰਹਿੰਦੀ ਹੈ ਅਤੇ ਉਹ ਬਹੁਤ ਮਿਹਨਤ ਕਰਦੇ ਹਨ। ਵਿਦਿਆਰਥੀਆਂ ਨੂੰ ਸੈਲਫ ਸਟੱਡੀ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਲਗਾਤਾਰ ਟੈਸਟ ਲਏ ਜਾਂਦੇ ਹਨ ਅਤੇ ਉਨ੍ਹਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਗਲਤੀਆਂ ਬਾਰੇ ਦੱਸਿਆ ਜਾਂਦਾ ਹੈ ਤਾਂ ਜੋ ਉਹ ਦੁਬਾਰਾ ਗਲਤੀ ਨਾ ਕਰਨ। ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਵੀ ਹਿਜ਼ ਇੰਸਟੀਟਿਊਟ ਦਾ ਬਹੁਤ ਸ਼ੁਕਰੀਆ ਅਦਾ ਕੀਤਾ। ਅੰਤ ਵਿੱਚ ਡਾ. ਅਸ਼ੀਸ਼ ਸਰੀਨ ਨੇ ਕਿਹਾ ਕਿ ਹਿਜ਼ ਦਾ ਪੂਰਾ ਸਟਾਫ ਬਹੁਤ ਹੀ ਵਧੀਆ ਹੈ ਅਤੇ ਇਹ ਸਭ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj