(ਸਮਾਜ ਵੀਕਲੀ)
ਹਿੰਦ ਦੀ ਚਾਦਰ ਸਤਿਗੁਰਾਂ,
ਧਰਤੀ ਤੇ ਜਦੋਂ ਪੈਰ ਸੀ ਪਾਏ।
ਗੁਰੂ ਤੇਗ਼ ਬਹਾਦੁਰ ਸਿਮਰਿਐ,
ਘਰਿ ਨਉ ਨਿਧਿ ਆਵੈ ਧਾਇ।
ਚਿੱਤ ਲਾ ਕੇ ਧੁਰ ਦਾਤਾਰ ਨਾਲ਼,
ਹਰ ਵੇਲ਼ੇ ਨਾਮ ਉਚਾਰਦੇ।
ਦੁੱਖ ਦੱਲਿਦਰ ਦੂਰ ਕਰਕੇ,
ਦੁਖੀਆਂ ਨੂੰ ਸੀ ਉਹ ਤਾਰਦੇ।
ਉਹ ਆਪ ਰੂਪ ਪਰਮੇਸ਼ਵਰ,
ਛੇਵੀਂ ਪਾਤਸ਼ਾਹੀ ਜੀ ਜਾਏ।
ਗੁਰੂ ਤੇਗ਼ ਬਹਾਦੁਰ…
ਬੈਠੇ ਓਹ ਭੋਰੇ ਵਿੱਚ ਲਾ ਡੇਰੇ,
ਇਕਮਿਕ ਹੋਏ ਕਰਤਾਰ ਨਾਲ਼।
ਬਾਬਾ ਬਕਾਲਾ ਲੱਭਦੇ ਸਿੱਖ,
ਸ਼ਰਧਾ ਤੇ ਸਤਿਕਾਰ ਨਾਲ਼।
ਤ੍ਰਾਹ-ਤ੍ਰਾਹ ਕਰਦੀ ਲੋਕਾਈ,
ਜਦ ਜ਼ੁਲਮ ਸੀ ਮੁਗਲਾਂ ਢਾਏ।
ਗੁਰੂ ਤੇਗ਼ ਬਹਾਦੁਰ….
ਮੱਖਣ ਸ਼ਾਹ ਸੁੱਖਣਾ ਸੁੱਖ ਕੇ,
ਭੁੱਲਿਆ ਸੀ ਭਟਕਿਆ ਦਰ ਤੇ।
ਬਾਕੀ ਮੋਹਰਾਂ ਕਿੱਥੇ ਹਨ?
ਪੁੱਛਿਆ ਸੀ ਗੁਰਾਂ,ਹੱਥ ਫੜ ਕੇ।
ਗੁਰੂ ਲਾਧੋ ਰੇ, ਗੁਰੂ ਲਾਧੋ ਰੇ,
ਮੱਖਣ ਸ਼ਾਹ ਫ਼ੇਰ ਰੌਲ਼ਾ ਪਾਏ।
ਗੁਰੂ ਤੇਗ਼ ਬਹਾਦੁਰ…
ਮਨਜੀਤ ਕੌਰ ਧੀਮਾਨ,ਸ਼ੇਰਪੁਰ, ਲੁਧਿਆਣਾ।
ਸੰ:9464633059



