HOME ਬਿਹਤਰ ਗਾਹਕ ਸੇਵਾ

ਬਿਹਤਰ ਗਾਹਕ ਸੇਵਾ

1
ਜਸਵੰਤ ਸਿੰਘ
   (ਸਮਾਜ ਵੀਕਲੀ)  ਵੀਹ ਵਰ੍ਹੇ ਪਹਿਲਾਂ ਮੇਰੀ ਬੈਂਕ ਵਿੱਚ ਤਰੱਕੀ ਹੋਈ ਤੇ ਮੈਨੂੰ ਫ਼ਿਰ ਘਰੋਂ ਬਾਹਰ ਜਾਣਾ ਪਿਆ, ਬੜੀ ਜਦੋਂ ਜਹਿਦ ਤੋਂ ਬਾਦ ਲੁਧਿਆਣਾ ਮੇਨ ਬ੍ਰਾਂਚ ਵਿੱਚ ਮਿਲ ਗਈ। ਬ੍ਰਾਂਚ ਬਹੁਤ ਵੱਡੀ ਸੀ ਅਤੇ 87 ਸਟਾਫ਼ ਮੈਂਬਰ ਬ੍ਰਾਂਚ ਵਿੱਚ ਕੰਮ ਕਰਦੇ ਸੀ। ਬ੍ਰਾਂਚ ਦੇ ਮੁਖੀ ਸਹਾਇਕ ਜਨਰਲ ਮੈਨੇਜਰ ਸਨ। ਮੈਨੂੰ ਬ੍ਰਾਂਚ ਵਿੱਚ ਸਰਕਾਰੀ ਕਾਰੋਬਾਰ ਸੀਟ ਦਾ ਇੰਚਾਰਜ ਲਗਾਇਆ ਗਿਆ। ਇਹ ਸੀਟ ਬ੍ਰਾਂਚ ਦੀ ਭਾਰੀ ਸੀਟਾਂ ਵਿੱਚੋਂ ਇੱਕ ਸੀ। ਮੇਰੀ ਸੀਟ ਦੇ ਕੰਮ ਦੇ ਨਾਲ ਚਾਰ ਕਲਰਕ ਸਨ। ਇਸ ਸੀਟ ਤੇ ਜੋਂ ਵੀ ਲਗਾਇਆ ਜਾਂਦਾ ਸੀ ਉਹ ਸੀਟ ਤੇ ਲੱਗਣ ਤੋਂ ਕੁੱਝ ਦਿਨ ਬਾਅਦ ਸੀਟ ਬਦਲਣ ਦੀ ਕੋਸ਼ਿਸ਼ ਸ਼ੁਰੂ ਕਰ ਦੇਂਦਾ ਸੀ ਤੇ ਉਸ ਨੂੰ ਇਹ ਭਰੋਸਾ ਦਿੱਤਾ ਜਾਂਦਾ ਸੀ ਕਿ ਤੁਸੀਂ ਕੁੱਝ ਦਿਨ ਇਸ ਸੀਟ ਤੇ ਕੰਮ ਕਰੋ ਜਦੋਂ ਕੋਈ ਹੋਰ ਅਫ਼ਸਰ ਬ੍ਰਾਂਚ ਵਿੱਚ ਜੁਆਇੰਨ ਕਰੇਗਾਂ ਤਾਂ ਉਸ ਨੂੰ ਇਸ ਸੀਟ ਤੇ ਲਗਾ ਕੇ ਤੂਹਾਨੂੰ ਕਿਸੀ ਹੋਰ ਸੀਟ ਤੇ ਲਗਾ ਦੇਵਾਂਗੇ। ਉਸ ਸੀਟ ਤੇ ਅਫ਼ਸਰ ਅਕਸਰ ਤਿੰਨ – ਚਾਰ ਮਹੀਨੇ ਹੀ ਰਹਿੰਦਾ ਸੀ। ਮੈਂ ਉਸ ਸੀਟ ਤੇ ਤਿੰਨ ਵਰ੍ਹੇ ਅਤੇ ਚਾਰ ਮਹੀਨੇ ਕੰਮ ਕੀਤਾ। ਮੈਂ ਉਸ ਸੀਟ ਤੇ ਬਹੁਤ ਕੰਮ ਕੀਤਾ ਤੇ ਨਾਮ ਕਮਾਇਆ ਅਤੇ ਬਹੁਤ ਮਾਣ, ਅਸ਼ੀਰਵਾਦਾਂ ਪ੍ਰਾਪਤ ਕੀਤੀਆ।
ਸ਼ੁਰੂ ਦੇ ਦਿਨਾਂ ਵਿੱਚ, ਇੱਕ ਦਿਨ ਖੇਤਰੀ ਪ੍ਰਬੰਧਕ ਦਫ਼ਤਰ ਤੋਂ ਇਕ ਸਟਾਫ਼ ਮੈਂਬਰ ਆਇਆ ਅਤੇ ਉਸ ਨੇ ਪੀ. ਪੀ.ਐਫ. ਖਾਤੇ ਦੇ ਇੱਕ ਮ੍ਰਿਤਕ ਖਾਤੇ ਦੇ ਨਿਪਟਾਰੇ ਦਾ ਕੇਸ ਦਿੱਤਾ ਅਤੇ ਕਿਹਾ ਕਿ ਖ਼ੇਤਰੀ ਪ੍ਰਬੰਧਕ ਸਾਹਿਬ ਨੇ ਭੇਜਿਆ ਹੈ। ਖੇਤਰੀ ਪ੍ਰਬੰਧਕ ਦਾ ਦਫ਼ਤਰ ਵੀ ਉਸੀ ਬਿਲਡਿੰਗ ਵਿੱਚ ਸੀ। ਮੈਂ ਮ੍ਰਿਤਕ ਖਾਤੇ ਦਾ ਰਿਕਾਰਡ ਤੇ ਸਾਰੇ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਉਹ ਪੂਰੇ ਸਨ। ਉਨ੍ਹਾਂ ਵਿੱਚ ਕਈ ਕਾਗਜ਼ਾਂ/ਦਸਤਾਵੇਜ਼ਾ ਤੇ ਬੈਂਕ ਦੀ ਸੀਟ ਦੇ ਅਫ਼ਸਰ ਨੂੰ ਅਸਲੀ ਨਾਲ ਮਿਲਾ ਕੇ ਪੁਸ਼ਟੀ ਕਰ ਕੇ ਉਸ ਤੇ ਮੋਹਰ ਲਗਾ ਕੇ ਅਧਿਕਾਰਤ ਦਸਤਖ਼ਤ ਕਰਨੇ ਹੁੰਦੇ ਹਨ। ਇਸ ਕੇਸ ਵਿੱਚ ਖ਼ੇਤਰੀ ਪ੍ਰਬੰਧਕ ਸਾਹਿਬ ਨੇ ਉਨ੍ਹਾਂ ਸਾਰੇ ਜ਼ਰੂਰੀ ਕਾਗਜ਼ਾਂ/ਦਸਤਾਵੇਜ਼ਾ ਤੇ ਅਸਲੀ ਨਾਲ ਮਿਲਾ ਕੇ ਪੁਸ਼ਟੀ ਕਰ ਕੇ ਉਸ ਤੇ ਮੋਹਰ ਲਗਾ ਕੇ ਖੁਦ ਅਧਿਕਾਰਤ ਦਸਤਖ਼ਤ ਕਰਕੇ ਭੇਜੇਂ ਸਨ। ਮੈਂ ਉਸ ਦਾ ਚੀਫ਼ ਮੈਨੇਜਰ ਦੇ ਨਾਮ ਤੇ ਨੋਟ ਬਣਾਇਆ ਤੇ ਉਸ ਤੇ ਸਿਫ਼ਾਰਿਸ਼ ਵਾਲੇ ਕਾਲਮ ਤੇ ਹਸਤਾਖ਼ਰ ਕਰਕੇ ਰਜਿਸਟਰ ਵਿੱਚ ਚੜ੍ਹਾ ਕੇ ਚੀਫ਼ ਮੈਨੇਜਰ ਕੋਲ ਲੈ ਗਿਆ। ਉਨ੍ਹਾਂ ਨੇ ਚੈਕ ਕਰਕੇ ਪਾਸ ਕਰ ਦਿੱਤਾ। ਉਹ ਪਾਸ ਕੇਸ ਮੈਂ ਕਲਰਕ ਨੂੰ ਦਿੱਤਾ ਉਸ ਨੇ ਖਾਤਾ ਬੰਦ ਕਰ ਕੇ ਮੈਨੂੰ ਦਿੱਤਾ ਤੇ ਮੈਂ ਉਸ ਨੂੰ ਪਾਸ ਕਰਕੇ ਨਾਮਜ਼ਦ ਵਿਅਕਤੀ ਦੇ ਨਾਮ ਤੇ ਬੈਂਕਰ ਚੈੱਕ ਬਣਵਾਇਆ। ਮੈਂ ਬੈਂਕਰ ਚੈੱਕ ਨੂੰ ਲੈ ਕੇ ਖ਼ੇਤਰੀ ਪ੍ਰਬੰਧਕ ਸਾਹਿਬ ਨੂੰ ਦੇਣ ਲਈ ਗਿਆ। ਮੈਂ ਉਨ੍ਹਾਂ ਦੇ ਕੈਬਿਨ ਦਾ ਬੂਹਾ ਖੋਲ੍ਹਿਆ ਤੇ ਦੇਖਿਆ ਕਿ ਅੰਦਰ ਸ਼ਾਖਾ ਪ੍ਰਬੰਧਕਾਂ ਦੀ ਮਹੀਨਾਵਾਰ ਕਾਰਗੁਜ਼ਾਰੀ ਸਮੀਖਿਆ ਮੀਟਿੰਗ (ਪੀ-ਰੀਵਿਊ ਮੀਟਿੰਗ) ਚਲ ਰਹੀ ਸੀ। ਮੈਂ ਬੂਹਾ ਬੰਦ ਕਰ ਕੇ ਵਾਪਿਸ ਹੋਇਆ ਤੇ ਬਾਹਰ ਬੈਠੇ ਮੈਨੇਜਰ ਨੂੰ ਬੈਂਕਰ ਚੈੱਕ ਦੇ ਦਿੱਤਾ ਤੇ ਕਿਹਾ ਕਿ ਬੈਂਕਰ ਚੈੱਕ ਸਾਹਿਬ ਨੂੰ ਦੇ ਦੇਣਾ ਤੇ ਮੈਂ ਵਾਪਿਸ ਆਪਣੀ ਸੀਟ ਵੱਲ ਚੱਲ ਪਿਆ। ਅੰਦਰੋ ਇਕ ਸ਼ਾਖਾ ਪ੍ਰਬੰਧਕ ਨੇ ਬਾਹਰ ਆ ਕੇ ਮੈਨੂੰ ਪਿੱਛੋਂ ਆਵਾਜ਼ ਮਾਰੀ, ਸਰ ਤੂਹਾਨੂੰ ਸਾਹਿਬ ਬੁਲਾ ਰਹੇ ਨੇ।
ਇਹ ਖ਼ੇਤਰੀ ਪ੍ਰਬੰਧਕ (ਸਹਾਇਕ ਮਹਾ ਪ੍ਰਬੰਧਕ) ਮੇਰੇ ਕੰਟਰੋਲਰ ਨਹੀਂ ਸਨ। ਮੇਰੀ ਬ੍ਰਾਂਚ ਦੇ ਮੁਖੀ ਖ਼ੇਤਰੀ ਪ੍ਰਬੰਧਕ ਦਰਜੇ (ਰੈਂਕ) ਦੇ ਅਫ਼ਸਰ ਸਨ ਤੇ ਮੇਰੇ ਕੰਟਰੋਲਰ ਉਪ ਮਹਾ ਪ੍ਰਬੰਧਕ ਸਨ। ਕਹਿਣ ਤੋਂ ਭਾਵ ਕਿ ਮੈਂ ਤੇ ਖ਼ੇਤਰੀ ਪ੍ਰਬੰਧਕ ਅਸੀਂ ਇੱਕ ਦੂਜੇ ਨੂੰ ਪਹਿਲੇ ਤੋਂ ਜਾਣਦੇ ਪਹਿਚਾਣਦੇ ਨਹੀਂ ਸੀ, ਇਹ ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ ਸੀ। ਮੈਂ ਉਨ੍ਹਾਂ ਦੇ ਕੈਬਿਨ ਵਿੱਚ ਜਾ ਕੇ ਨਮਸਕਾਰ ਕੀਤੀ। ਉਨ੍ਹਾਂ ਨੇ ਮੈਨੂੰ ਬੈਠਣ ਲਈ ਕਿਹਾ, ਇਕ ਸ਼ਾਖਾ ਪ੍ਰਬੰਧਕ ਨੇ ਮੇਰੇ ਲਈ ਸੀਟ ਖਾਲੀ ਕਰ ਦਿੱਤੀ ਪ੍ਰੰਤੂ ਏਨੇ ਵੱਡੇ ਅਫ਼ਸਰ ਦੇ ਸਾਮ੍ਹਣੇ ਬੈਠਣ ਦੀ ਮੇਰੀ ਹਿੰਮਤ ਨਹੀਂ ਹੋਈ ਮੈਂ ਖੜ੍ਹਾ ਹੀ ਰਿਹਾ। ਉਨ੍ਹਾਂ ਨੇ ਮੈਨੂੰ ਆਣ ਦਾ ਮਨੋਰਥ ਪੁੱਛਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਮੇਨ ਬ੍ਰਾਂਚ ਦੀ ਸਰਕਾਰੀ ਕਾਰੋਬਾਰ ਸੀਟ ਦਾ ਇੰਚਾਰਜ ਅਫ਼ਸਰ ਹਾਂ। ਤੁਸੀਂ ਪੀ. ਪੀ. ਐਫ. ਦੇ ਇੱਕ ਮ੍ਰਿਤਕ ਖਾਤੇ ਨੂੰ ਬੰਦ ਕਰਨ ਲਈ ਭੇਜਿਆ ਸੀ, ਉਸ ਨੂੰ ਬੰਦ ਕਰ ਕੇ ਉਸ ਦਾ ਬੈਂਕਰ ਚੈਕ ਦੇਣ ਆਇਆ ਹਾਂ, ਮੈਂ ਚੈਕ ਬਾਹਰ ਮੈਨੇਜਰ ਨੂੰ ਦੇ ਗਿਆ ਸੀ ਹੁਣੇ ਬਾਹਰੋਂ ਲਿਆ ਦੇਂਦਾ ਹਾਂ। ਉਨ੍ਹਾਂ ਨੇ ਘੰਟੀ ਵਜਾਈ ਤੇ ਚਪੜਾਸੀ ਉਸੀ ਸਮੇਂ ਅੰਦਰ ਆ ਗਿਆ ਤੇ ਸਾਹਿਬ ਨੇ ਉਸ ਨੂੰ ਬਾਹਰੋਂ ਚੈਕ ਲਿਆਣ ਲਈ ਕਿਹਾ ਤੇ ਮੈਨੂੰ ਕੁਰਸੀ ਤੇ ਬਿਠਾ ਦਿੱਤਾ। ਚੈਕ ਖ਼ੇਤਰੀ ਪ੍ਰਬੰਧਕ ਸਾਹਿਬ ਦੇ ਹੱਥ ਵਿੱਚ ਆ ਗਿਆ। ਉਨ੍ਹਾਂ ਸਭ ਤੋਂ ਪਹਿਲਾ ਖਾਤੇ ਵਾਲਿਆ ਨੂੰ ਫੋਨ ਕੀਤਾ ਤੇ ਫੋਨ ਤੇ ਕਿਹਾ ਨਾਹਰ ਸਾਹਿਬ ਤੁਹਾਡੇ ਦੁਆਰਾ ਅੱਜ ਦਿੱਤਾ ਮ੍ਰਿਤਕ ਖਾਤਾ ਬੰਦ ਹੋ ਗਿਆ ਹੈ ਤੇ ਤੁਹਾਡੇ ਨਾਮ ਤੇ ਚੈਕ ਆ ਗਿਆ ਹੈ। ਅੱਗੋਂ ਨਾਹਰ ਸਾਹਿਬ ਦਾ ਜਵਾਬ ਆਇਆ ਮੈਂ ਅਜੇ ਰਸਤੇ ਵਿੱਚ ਹੀ ਹਾਂ ਤੇ ਚੈਕ ਆ ਵੀ ਗਿਆ ਇਹ ਤਾਂ ਬਹੁਤ ਵਧੀਆ ਤੇ ਤੇਜ ਗਾਹਕ ਸੇਵਾ ਹੈ।
ਖ਼ੇਤਰੀ ਪ੍ਰਬੰਧਕ ਸਾਹਿਬ ਸੀਟ ਤੋਂ ਖੜ੍ਹੇ ਹੋ ਗਏ ਤੇ ਚੈਕ ਦਿਖਾਂਦੇ ਹੋਏ ਕਹਿਣ ਲੱਗੇ ਕਿ ਇਸ ਅਫ਼ਸਰ ਨੇ ਬਹੁਤ ਹੀ ਥੋੜ੍ਹੇ ਜਿਹੇ ਸਮੇਂ ਵਿੱਚ ਮ੍ਰਿਤਕ ਖਾਤੇ ਨੂੰ ਬੰਦ ਕਰ ਕੇ ਬਹੁਤ ਹੀ ਵਧੀਆ ਗਾਹਕ ਸੇਵਾ ਕਰ ਕੇ ਦਿਖਾਈ ਹੈ। ਉਨ੍ਹਾਂ ਦੱਸਿਆ ਕਿ ਅਸੀਂ ਪੀ ਰੀਵਿਊ ਮੀਟਿੰਗ ਵਿੱਚ ਪ੍ਰਾਈਵੇਟ ਤੇ ਦੂਜੇ ਬੈਂਕਾਂ ਤੋਂ ਚੁਣੌਤੀਆਂ, ਮੁਕਾਬਲਾ ਅਤੇ ਬਿਹਤਰ ਗਾਹਕ ਸੇਵਾਵਾਂ ਤੇ ਹੀ ਵਿਚਾਰ ਕਰ ਰਹੇ ਸੀ। ਸਾਡੇ ਸਾਮ੍ਹਣੇ ਇਸ ਅਫ਼ਸਰ ਦੀ ਬਿਹਤਰ ਗਾਹਕ ਸੇਵਾ ਦੀ ਬਹੁਤ ਵਧੀਆ ਉਦਾਹਰਣ ਪੇਸ਼, ਹੈ, ਸਾਡਾ ਬੈਂਕ ਇੱਕ ਨੰਬਰ ਤੇ ਹੈ ਤੇ ਇੱਕ ਨੰਬਰ ਤੇ ਹੀ ਰਹੇ ਗਾ। ਉਨ੍ਹਾਂ ਨੇ ਮੇਰਾ ਨਾਮ ਤੇ ਮੋਬਾਈਲ ਨੰਬਰ ਆਪਣੀ ਡਾਇਰੀ ਵਿੱਚ ਲਿਖ ਲਿਆ ਤੇ ਕਿਹਾ ਮੈਨੂੰ ਕਦੇ ਵੀ ਮਿਲ ਸਕਦੇ ਹੋ। ਉਸ ਸਮੇਂ ਸਾਰਿਆ ਦੇ ਸਾਮ੍ਹਣੇ ਰਿਫਰੈਸ਼ਮੈਂਟ ਪਈ ਹੋਈ ਸੀ। ਖ਼ੇਤਰੀ ਪ੍ਰਬੰਧਕ ਸਾਹਿਬ ਨੇ ਆਪਣੀ ਰਿਫਰੈਸ਼ਮੈਂਟ ਮੈਨੂੰ ਦੇ ਦਿੱਤੀ ਤੇ ਕਿਹਾ ਖਾ ਕੇ ਜਾਓ। ਮੈਂ ਉਨ੍ਹਾਂ ਨੂੰ ਕਿਹਾ ਮੈਂ ਆਪਣੇ ਕਲਰਕਾ ਨਾਲ ਵੰਡ ਕੇ ਖਾਵਾ ਗਾਂ। ਮੈਂ ਆਪਣੀ ਸੀਟ ਤੇ ਆ ਕੇ ਆਪਣੇ ਕਲਰਕਾ ਨੂੰ ਬੁਲਾਇਆ ਤੇ ਅਸੀਂ ਸਭ ਨੇ ਮਿਲ ਕੇ ਉਹ ਰਿਫਰੈਸ਼ਮੈਂਟ ਖਾਦੀ।
ਲੇਖਕ: ਜਸਵੰਤ ਸਿੰਘ 
9996650048
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਸ਼ਿਆਂ ਦੀ ਦਲਦਲ ਵਿੱਚ ਗਰਕਦਾ ਪੰਜਾਬ
Next articleਹਿੰਦ ਦੀ ਚਾਦਰ…..