ਹਿਜਾਬ ਵਿਵਾਦ: ਕੁੰਡਾਪੁਰ ਵਿਚ ਵਿਦਿਆਰਥਣਾਂ ਨੇ ਭਗਵੀਆਂ ਸ਼ਾਲਾਂ ਲੈ ਕੇ ਜਲੂਸ ਕੱਢਿਆ

ਮੰਗਲੁਰੂ (ਕਰਨਾਟਕ) (ਸਮਾਜ ਵੀਕਲੀ):  ਕਰਨਾਟਕ ਦੇ ਉਡੁੱਪੀ ਜ਼ਿਲ੍ਹੇ ਵਿਚ ਚੱਲ ਰਹੇ ਹਿਜਾਬ ਵਿਵਾਦ ਦਰਮਿਆਨ ਅੱਜ ਕੁੰਡਾਪੁਰ ਦੇ ਦੋ ਜੂਨੀਅਰ ਕਾਲਜਾਂ ਦੀਆਂ ਵਿਦਿਆਰਥਣਾਂ ਦੇ ਇਕ ਸਮੂਹ ਨੇ ਕੰਪਲੈਕਸਾਂ ਵਿਚ ਹਿਜਾਬ ’ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸ਼ਹਿਰ ਵਿਚ ਭਗਵੇਂ ਰੰਗ ਦੀਆਂ ਦੀਆਂ ਸ਼ਾਲਾਂ ਲੈ ਕੇ ਇਕ ਜਲੂਸ ਕੱਢਿਆ। ਪ੍ਰਦਰਸ਼ਨ ਕਰਨ ਵਾਲੇ ਕੁੰਡਾਪੁਰ ਜੂਨੀਅਰ ਕਾਲਜ ਅਤੇ ਆਰ.ਐੱਨ. ਸ਼ੈਟੀ ਕਾਲਜ ਦੇ ਹਿੰਦੂ ਵਿਦਿਆਰਥਣਾਂ ਨੇ ਕਿਹਾ ਕਿ ਜੇਕਰ ਮੁਸਲਮਾਨ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਹ ਸ਼ਾਲਾਂ ਪਹਿਨਣਾ ਜਾਰੀ ਰੱਖਣਗੇ।

ਪੁਲੀਸ ਸੂਤਰਾਂ ਨੇ ਦੱਸਿਆ ਕਿ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਕਾਲਜ ਪ੍ਰਬੰਧਨ ਅਤੇ ਪੁਲੀਸ ਦੀ ਬੈਠਕ ਤੋਂ ਬਾਅਦ ਆਰ.ਐੱਨ. ਸ਼ੈਟੀ ਕਾਲਜ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਕਾਲਜ ਦੇ ਗੇਟ ਤੱਕ ਕੱਢੇ ਗਏ ਜਲੂਸ ਵਿਚ ਭਾਗ ਲੈਣ ਵਾਲੇ ਜੂਨੀਅਰ ਕਾਲਜ ਦੀਆਂ ਵਿਦਿਆਰਥਣਾਂ ਬਾਅਦ ਵਿਚ ਆਪਣੀਆਂ ਸ਼ਾਲਾਂ ਲਾਹੁਣ ਮਗਰੋਂ ਕਲਾਸਾਂ ਵਿਚ ਗਏ। ਉਪਰੰਤ ਅੱਜ ਕਾਲਜ ਵਿਕਾਸ ਕਮੇਟੀ ਦੀ ਬੈਠਕ ਵਿਚ ਕਲਾਸਾਂ ਅੰਦਰ ਹਿਜਾਬ ਅਤੇ ਭਗਵੀਆਂ ਸ਼ਾਲਾਂ ਪਹਿਨਣ ’ਤੇ ਰੋਕ ਲਾਉਣ ਦਾ ਫ਼ੈਸਲਾ ਲਿਆ ਗਿਆ। ਕਲਾਸਾਂ ਵਿਚ ਸਿਰਫ਼ ਨਿਰਧਾਰਤ ਵਰਦੀ ਪਹਿਨਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਕਮੇਟੀ ਨੇ ਹਿਜਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਦੀ ਇਮਾਰਤ ਵਿਚ ਇਕ ਵੱਖਰੇ ਕਮਰੇ ਵਿਚ ਬੈਠਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਵੀ ਲਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਨਾਟਕ: ਹਿਜਾਬ ’ਤੇ ਪਾਬੰਦੀ ਬਾਅਦ ਸਥਿਤੀ ਤਣਾਅਪੂਰਨ; ਹੱਕ ਤੇ ਵਿਰੋਧ ’ਚ ਲਾਮਬੰਦੀ
Next articleਧੀਆਂ ਦਾ ਭਵਿੱਖ ਖੋਹਿਆ ਜਾ ਰਿਹੈ: ਰਾਹੁਲ ਗਾਂਧੀ