HOME ਅੱਜ ਪਿੰਡ ਭਲੂਰ ਵਿਖੇ ਵਿਰਾਸਤੀ ਗਾਇਕੀ ਨੂੰ ਸਮਰਪਿਤ ਖੁੱਲ੍ਹੇ ਅਖਾੜੇ...

ਅੱਜ ਪਿੰਡ ਭਲੂਰ ਵਿਖੇ ਵਿਰਾਸਤੀ ਗਾਇਕੀ ਨੂੰ ਸਮਰਪਿਤ ਖੁੱਲ੍ਹੇ ਅਖਾੜੇ ਦੇ ਰੂਪ ‘ਚ ਅਨੋਖਾ ਪ੍ਰੋਗਰਾਮ ਸ਼ਾਮ 4 ਵਜੇ

3
ਵੱਡੇ ਖੂਹ  ‘ਤੇ ਲੱਗਣਗੀਆਂ  ਵੱਡੀਆਂ  ਰੌਣਕਾਂ 
ਭਲੂਰ/ਬੇਅੰਤ ਗਿੱਲ   (ਸਮਾਜ ਵੀਕਲੀ)   ਜਿਸ ਤਰ੍ਹਾਂ ਮਾਰਚ 2025 ਨੂੰ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ‘ 35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਨਾਮਵਰ ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਸਾਹਿਤਕ ਸਮਾਗਮ ਕਰਵਾਇਆ ਗਿਆ ਅਤੇ ਇਸੇ ਦਿਨ ਦੂਜੇ ਪੜਾਅ ਵਿੱਚ ਲੋਕ ਢਾਡੀ ਨਵਜੋਤ ਸਿੰਘ ਮੰਡੇਰ ਦੇ ਗਰੁੱਪ ਨੂੰ ਪਿੰਡ ਭਲੂਰ ਦੇ ਲੋਕਾਂ ਦੇ ਰੂ-ਬ-ਰੂ ਕਰਕੇ ਵਿਰਾਸਤੀ ਗਾਇਕੀ ਦਾ ਖੁੱਲ੍ਹਾ ਅਖਾੜਾ ਲਵਾਇਆ ਗਿਆ ਸੀ, ਉਸੇ ਤਰ੍ਹਾਂ ਮਿਤੀ 24 ਮਈ 2025 ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਕਿਸਾਨ ਸੰਘਰਸ਼ ਦੇ ਯੋਧੇ, ਭੰਡ ਕਲਾ ਨੂੰ ਪ੍ਰਨਾਏ ਨਾਮਵਰ ਨੌਜਵਾਨ ਅਵਤਾਰ ਚੜਿੱਕ ਤੇ ਨੌਜਵਾਨ ਇਕਬਾਲ ਇਕ ਨਿਵੇਕਲੀ ਭੰਡ ਕਲਾ ਨਾਲ  ਸਭ ਦੇ ਰੂ-ਬ-ਰੂ ਹੋਣਗੇ। ਇਸਦੇ ਨਾਲ ਹੀ ਭਲੂਰ ਦੀ ਮਿੱਟੀ ਦਾ ਪੁੱਤ ਗਗਨ ਭਲੂਰੀਆ ਆਪਣੀ ਟੀਮ ਸਮੇਤ ਆਪਣੇ ਪਿੰਡ ਦੇ ਨੌਜਵਾਨਾਂ, ਬਜ਼ੁਰਗਾਂ, ਭੈਣਾਂ- ਬੀਬੀਆਂ ਤੇ ਬੱਚਿਆਂ ਨਾਲ ਆਪਣੀ ਵਿਰਾਸਤੀ ਗਾਇਕੀ ਦੀ ਖੂਬਸੂਰਤ ਸਾਂਝ ਪਾਉਣਗੇ। ਨੌਜਵਾਨ ਗਗਨ ਭਲੂਰੀਆ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ, ਉਹ ਬੜੇ ਲੰਬੇ ਸਮੇਂ ਤੋਂ ਕਲਾ ਖੇਤਰ ਨਾਲ ਜੁੜਿਆ ਹੋਇਆ ਹੈ ਪਰ ਵਿਰਾਸਤੀ ਗਾਇਕੀ ਵੱਲ ਉਸਨੇ ਨਵੇਂ ਨਵੇਂ ਪੈਰ ਪੁੱਟੇ ਹਨ। ਇਹ ਗਾਇਕੀ ਅਣਮੁੱਲੀ ਤੇ ਪੰਜਾਬ ਦੀ ਅਸਲ ਤਸਵੀਰ ਹੈ। ਇਕ ਖੁੱਲ੍ਹੇ ਅਖਾੜੇ ਦੇ ਰੂਪ ਵਿੱਚ ਜਦੋਂ ਗਗਨ ਭਲੂਰੀਆ ਕੰਨ ‘ਤੇ ਹੱਥ ਰੱਖ ਕੇ ਹੇਕ ਲਾਉਂਦਾ ਹੈ, ਤਾਂ ਸਰੋਤਿਆਂ ਨੂੰ ਬਾਗ਼ੋਬਾਗ ਕਰ ਦਿੰਦਾ ਹੈ। ਨੌਜਵਾਨ ਅਵਤਾਰ ਚੜਿੱਕ ਤੇ ਸਾਥੀ ਇਕਬਾਲ ਦੀ ਭੰਡ ਕਲਾ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ ‌। ਉਹ ਹਰ ਪਾਸੇ ਹਾਸੇ ਤੇ ਖੁਸ਼ੀਆਂ ਵੰਡ ਰਹੇ ਹਨ।  ਉਹ ਸਮਾਜਿਕ ਕੁਰੀਤੀਆਂ ‘ਤੇ ਚੋਟ ਕਰਦਿਆਂ ਜਦੋਂ ਘਟੀਆ ਸਿਆਸਤ ‘ਤੇ ਕਟਾਖਸ਼ ਕਰਦੇ ਹਨ ਤਾਂ ਲੋਕਾਂ ਸਾਹਵੇਂ ਲੀਡਰਾਂ ਦੇ ਪੋਤੜੇ ਫੋਲ ਸੁੱਟਦੇ ਹਨ। ਦੱਸ ਦੇਈਏ ਕਿ ਪਿੰਡ ਭਲੂਰ ਦੀ ਸੱਥ ਵਿੱਚ ਮਿਤੀ 24 ਮਈ 2025 ਦਿਨ ਸ਼ਨੀਵਾਰ ਨੂੰ ਲੱਗਣ ਵਾਲਾ ਖੁੱਲ੍ਹਾ ਵਿਰਾਸਤੀ ਅਖਾੜਾ ਗ੍ਰਾਮ ਪੰਚਾਇਤ ਭਲੂਰ, ਸਮੂਹ ਨਗਰ ਭਲੂਰ ਅਤੇ ਸਮੂਹ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਹੋਰ ਵੀ ਅਹਿਮ ਸ਼ਖ਼ਸੀਅਤਾਂ ਸ਼ਿਰਕਤ ਕਰ ਰਹੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਖਿਲ ਭਾਰਤੀਆ ਗ੍ਰਾਹਕ ਪੰਚਾਇਤ ਦੀ ਕੇਂਦਰੀ ਕਾਰਜਕਾਰਨੀ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ
Next article” ਪਿੰਡ “