(ਸਮਾਜ ਵੀਕਲੀ)
ਕਦੇ ਪਿੰਡ ਚੇਤੇ ਆਉਂਦਾ ਕਦੇ ਮਾਂ ਚੇਤੇ ਆਉਂਦੀ,
ਜਿੱਥੇ ਯਾਰਾਂ ਨਾਲ ਬੈਠੇ ਉਹ ਥਾਂ ਚੇਤੇ ਆਉਂਦੀ।
ਵੇਖਾਂ ਤੂਤ,ਨਿੰਮ,ਟਾਹਲੀ, ਲੱਭਾ ਮੌਜ਼ ਪਿੰਡ ਵਾਲੀ,
ਠੰਡੀ ਬੋਹੜ੍ਹਾ ਵਾਲੀ ਮੈਨੂੰ, ਉਹ ਛਾਂ ਚੇਤੇ ਆਉਂਦੀ,
ਜਿਹੜੀ ਛੱਡ ਪਿੰਡ ਆਏ,ਹਰ ਥਾਂ ਚੇਤੇ ਆਉਂਦੀ,
ਉਹ ਤਾਂ ਯਾਦਾਂ ਚੁ ਸਮਾਈ, ਖੌਰੇ ਤਾਂ ਚੇਤੇ ਆਉਂਦੀ,
ਉਹ ਸੱਥ, ਸ਼ਾਮਲਾਟ, ਤੇ ਗਰਾਊਂਡ ਪਿੰਡ ਵਾਲੀ,
ਜਿੱਥੇ ਯਾਰਾਂ ਨਾਲ ਖੇਡੇ, ਹਰ ਥਾਂ ਚੇਤੇ ਆਉਂਦੀ,
ਜਾਂਦੇ ਰੋਜ਼ ਸੀ ਸਕੂਲੇ, ਕਦੇ ਪੜ੍ਹ, ਲੜ੍ਹ ਆਉਂਦੇ,
ਜਿੱਥੇ ਲਾਉਂਦੇ ਸੀ ਗੇ ਨਾਕੇ,ਹਰ ਥਾਂ ਚੇਤੇ ਆਉਂਦੀ,
ਪਿੰਡ ਵਾਲੇ ਮੋੜ ਚਾਰੇ, ਕਦੇ ਜਾਂਦੇ ਨਾ ਵਿਸਾਰੇ,
ਜਿਹੜੀ ਪਿੰਡ ਉਹਦੇ ਜਾਂਦੀ, ਉਹ ਰਾਹ ਚੇਤੇ ਆਉਂਦੀ।
ਭੁੱਲੇ ਹੋਲੀ ਨਾ ਦਿਵਾਲੀ, ਲੋਹੜੀ ਯਾਰਾਂ ਨਾਲ ਬਾਲ੍ਹੀ,
ਘਰਵਾਲੀ! ਘਰ ਬੈਠੀ, ਬੇ-ਪਨਾਹ ਚੇਤੇ ਆਉਂਦੀ,
ਭਾਈਆਂ ਜਿਹੇ ਯਾਰ ਵੈਲ੍ਹੀ, ਕੱਚਾ ਕੋਠਾ ਸੀ ਹਵੇਲੀ,
ਜਿਹੜੀ ਬਾਪੂ ਮੈਨੂੰ ਦਿੰਦਾ, ਉਹ ਸਲਾਹ ਚੇਤੇ ਆਉਂਦੀ,
ਚੱਪਾ ਚੱਪਾ ਪਿੰਡ ਵਾਲਾ,ਇੱਥੇ ਯਾਦ ਆਉਂਦਾ ਵਾਹਲਾ,
ਹਾੜ੍ਹ ਜੇਠ ਦੀਆਂ ਧੁੱਪਾਂ, ਦੀ ਉਹ, ਛਾਂ ਚੇਤੇ ਆਉਂਦੀ
ਉਹ ਤੰਗੀਆਂ ਦਾ ਦੌਰ ,ਜਿਸ ਲਈ ਇੱਥੇ ਆਏ,
ਜੀਹਦੇ ਲਈ ਪਿੰਡ ਛੱਡੇ, ਤਨਖਾ਼ਹ ਚੇਤੇ ਆਉਂਦੀ,
ਸੰਦੀਪ ਬੇਬੇ-ਬਾਪੂ, ਬੜੇ ਅਣਖੀ, ਲੜਾਕੂ,
ਜਿਹੜੀ ਮਾਪਿਆਂ ਨੇ ਦੇਣੀਂ, ਠੰਡੀ ਛਾਂ ਚੇਤੇ ਆਉਂਦੀ,
ਕਦੇ ਪਿੰਡ ਚੇਤੇ ਆਉਂਦਾ ਕਦੇ ਮਾਂ ਚੇਤੇ ਆਉਂਦੀ ,
ਜਿੱਥੇ ਯਾਰਾਂ ਨਾਲ ਬੈਠੇ ਉਹ ਥਾਂ ਚੇਤੇ ਆਉਂਦੀ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017


