HOME ਅਖਿਲ ਭਾਰਤੀਆ ਗ੍ਰਾਹਕ ਪੰਚਾਇਤ ਦੀ ਕੇਂਦਰੀ ਕਾਰਜਕਾਰਨੀ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ

ਅਖਿਲ ਭਾਰਤੀਆ ਗ੍ਰਾਹਕ ਪੰਚਾਇਤ ਦੀ ਕੇਂਦਰੀ ਕਾਰਜਕਾਰਨੀ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ

ਦਵਿੰਦਰਪਾਲ ਸਿੰਘ ਪ੍ਰਧਾਨ, ਡਾਕਟਰ ਐਸ ਬੀ ਪਾਂਧੀ ਜਥੇਬੰਦਕ ਸਕੱਤਰ ਤੇ ਸੁਰੇਸ਼ ਕੁਮਾਰ ਸਕੱਤਰ ਬਣੇ 

ਕਪੂਰਥਲਾ     (ਸਮਾਜ ਵੀਕਲੀ)   (ਕੌੜਾ)– ਭਾਰਤੀਆ  ਗ੍ਰਾਹਕ ਪੰਚਾਇਤ ਕਾਰਜਕਾਰਨੀ ਨੇ ਗ੍ਰਾਹਕ ਪੰਚਾਇਤ ਦੀ ਪੰਜਾਬ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਕੇਂਦਰੀ ਕਾਰਜਕਾਰਨੀ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਰਵਿੰਦਰਪਾਲ ਸਿੰਘ ਨੂੰ ਪੰਜਾਬ ਦਾ ਪ੍ਰਧਾਨ, ਡਾਕਟਰ ਐਸ ਬੀ ਪਾਂਧੀ ਨੂੰ ਜਥੇਬੰਦਕ ਸਕੱਤਰ ਤੇ ਸਰੇਸ਼ ਕੁਮਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ਲਈ ਰਵਿੰਦਰ ਪਾਲ ਸਿੰਘ ਡਾਕਟਰ ਐਸ ਪੀ ਪਾਂਧੀ ਤੇ ਸੁਰੇਸ਼ ਕੁਮਾਰ ਨੇ ਅਖਿਲ ਭਾਰਤੀਆ ਗ੍ਰਾਹਕ ਪੰਚਾਇਤ ਦੇ ਕੌਮੀ ਪ੍ਰਧਾਨ ਨਰਾਇਣ ਬਈ ਸ਼ਾਹ ਕੌਮੀ ਸਕੱਤਰ ਜੰਤ ਭਾਈ ਕਥੀਰੀਆ ਤੇ ਜਥੇਬੰਧਕ ਸਕੱਤਰ ਦਿਨਕਰ ਸਭਨੀਸ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਨ਼ ਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਭਵਿੱਖ ਸੰਗਠਨ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਨਗੇ। ਉਹਨਾਂ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਗ੍ਰਾਹਕ ਪੰਚਾਇਤ ਦੀਆਂ ਪੰਜਾਬ ਵਿੱਚ ਸਰਗਰਮੀਆਂ ਹੋਰ ਤੇਜ਼ ਹੋਣਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਆਧੁਨਿਕ ਯੁੱਗ ਵਿੱਚ ਸੰਤੁਲਿਤ ਖੁਰਾਕ ਦੀ ਭੂਮਿਕਾ* 
Next articleਅੱਜ ਪਿੰਡ ਭਲੂਰ ਵਿਖੇ ਵਿਰਾਸਤੀ ਗਾਇਕੀ ਨੂੰ ਸਮਰਪਿਤ ਖੁੱਲ੍ਹੇ ਅਖਾੜੇ ਦੇ ਰੂਪ ‘ਚ ਅਨੋਖਾ ਪ੍ਰੋਗਰਾਮ ਸ਼ਾਮ 4 ਵਜੇ