ਬੇਵਸੀ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਪਾ ਕੇ ਉਹਨੇ ਛੱਡ ਦਿੱਤਾ ਮੈਨੂੰ
ਦਿਲ ਆਪਣੇ ਚੋਂ ਕੱਡ ਦਿੱਤਾ ਮੈਨੂੰ
ਘਰ ਵਸਾਇਆ ਨਾਲ ਮੇਰੇ ਸੀ
ਕਰ ਉਹਨੇ ਹੁਣ ਅੱਡ ਦਿੱਤਾ ਮੈਨੂੰ

ਜਿੰਨਾ ਕੀਤਾ ਪਿਆਰ ਮੈਂ ਉਹਨੂੰ
ਦੁੱਖ ਉਹਨੇ ਉਹ ਤੋਂ ਵੱਧ ਦਿੱਤਾ ਮੈਨੂੰ
ਹਾਸੇ ਖੋਹ ਕੇ ਹੰਝੂ ਦਿੱਤੇ
ਉਝ ਦੁਨੀਆਂ ਦਾ ਸੁੱਖ ਸਭ ਦਿੱਤਾ ਮੈਨੂੰ

ਥੱਪੜ ਮਾਰ ਕੇ ਰੋਣ ਨਹੀਂ ਦਿੱਤਾ
ਵਰ ਮਾਪਿਆਂ ਐਸਾ ਲੱਭ ਦਿੱਤਾ ਮੈਨੂੰ
ਧੋ ਕੇ ਜੀਹਦੇ ਪੈਰ ਮੈਂ ਪੀਤੇ
ਉਹਨੇ ਜਿਊਂਦੀ ਕਬਰ ਚ ਦੱਬ ਦਿੱਤਾ ਮੈਨੂੰ

ਆਜ਼ਾਦ ਸੀ ਲੋਕ ਦਿਖਾਵੇ ਦੇ ਲਈ
ਪੱਟਣ ਨਾ ਘਰੋਂ ਪੱਬ ਦਿੱਤਾ ਮੈਨੂੰ
ਵੀਰਪਾਲ ਭੱਠਲ ‘ਅੱਜ ਸੱਚ ਐ ਦੱਸਦੀ
ਕਰ ਉਹਨੇ ਮੈਥੋਂ ਅਲੱਗ ਦਿੱਤਾ ਮੈਨੂੰ

ਵੀਰਪਾਲ ਕੌਰ ਭੱਠਲ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ
Next articleਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਵਿਖੇ 75ਵਾ ਅਜ਼ਾਦੀ ਦਿਹਾੜਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ।